
ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਅੰਤਰ ਸਕੂਲ ਸਭਿਆਚਾਰਕ ਮੁਕਾਬਲੇ ਕਰਵਾਏ।
Wed 22 Jan, 2020 0
ਤਰਨ ਤਾਰਨ ਦੇ 22 ਨਾਮਵਰ ਸਕੂਲਾਂ ਦੇ ਬੱਚਿਆਂ ਨੇ ਲਿਆ ਵਧ-ਚੜਕੇ ਹਿੱਸਾ : ਪ੍ਰਿੰਸੀਪਲ ਕੁਲਵਿੰਦਰ ਸਿੰਘ
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 22 ਜਨਵਰੀ 2019
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਵਿਖੇ ਯੂਵਕ ਵਰਗ ਦੀ ਕਲਾ ਪ੍ਰਤਿਭਾ ਨੂੰ ਨਿਖਾਰਣ ਲਈ ਤਰਨ ਤਾਰਨ ਜਿਲ੍ਹੇ ਦੇ ਸਕੂਲਾਂ ਦੇ ਅੰਤਰ ਸਕੂਲ ਸਭਿਆਚਾਰਕ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜਿਲ੍ਹੇ ਦੇ ਲਗਪਗ 22 ਸਕੂਲਾਂ ਦੇ ਯੂਵਾ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ।ਸਭ ਤੋਂ ਪਹਿਲਾਂ ਕਾਲਜ ਵਿਦਿਆਰਥੀਆਂ ਨੇ ਗੁਰਬਾਣੀ ਦੇ ਸ਼ਬਦ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ।
ਇਸ ਮੋਕੇ ਤੇਜਿੰਦਰ ਸਿੰਘ ਪੱਡਾ ਮੀਤ ਸਕੱਤਰ ਐਸ.ਜੀ.ਪੀ.ਸੀ. ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਏ।ਕਾਲਜ ਪ੍ਰਿੰਸੀਪਲ ਡਾ: ਕੁਲਵਿੰਦਰ ਸਿੰਘ ਵੱਲੋਂ ਉਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਜੀ ਆਇਆ ਆਖਿਆ ਅਤੇ ਕਾਲਜ ਕੈਂਪਸ ਵਿੱਚ ਪਹੁੰਚੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੀ ਜੀ ਆਇਆਂ ਆਖਿਆ।
ਉਨਾਂ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਲਗਪਗ 19 ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਬਦ ਗਾਇਨ,ਵਾਰ,ਕਵੀਸ਼ਰੀ,ਗੀਤ,ਗਿੱਧਾ,ਭੰਗੜਾ,ਗਤਕਾ,ਫੈਂਸੀ ਡਰੈਸ,ਭਾਸ਼ਣ,ਕਵਿਤਾ,ਸੁੰਦਰ ਦਸਤਾਰ,ਰੰਗੋਲੀ,ਮਹਿੰਦੀ,ਕਵਿਕ ਰੈਸਪੀ,ਸੰੁਦਰ ਲਿਖਾਈ,ਲੇਖ ਰਚਨਾ ਆਦਿ ਮੁਕਾਬਲੇ ਸ਼ਾਮਿਲ ਹਨ।ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹਕੇ ਹਿੱਸਾ ਲਿਆ ਅਤੇ ਆਪਣੀ ਕਲਾ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਮੋਕੇ ਤੇਜਿੰਦਰ ਸਿੰਘ ਪੱਡਾ ਮੀਤ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਲਜ ਪ੍ਰਿੰਸੀਪਲ ਤੇ ਸਟਾਫ ਵੱਲੋਂ ਕਰਵਾਏ ਗਏ ਇਨਾਂ ਮੁਕਾਬਲਿਆਂ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਆਪਣੇ ਸਰਵਪੱਖੀ ਵਿਕਾਸ ਲਈ ਅਜਿਹੇ ਮੁਕਾਬਲਿਆਂ ਵਿੱਚ ਹਿੰਸਾ ਲੈਣ ਲਈ ਪ੍ਰੇਰਿਤ ਕੀਤਾ।ਇਸ ਮੋਕੇ ਡਾ: ਹਰਮਨਦੀਪ ਸਿੰਘ ਪ੍ਰਿੰਸੀਪਲ ਮਾਤਾ ਗੁਜਰੀ ਖਾਲਸਾ ਕਾਲਜ ਨੇ ਵੀ ਵਿਸ਼ੇਸ਼ ਤੋਰ ਤੇ ਸਿ਼ਰਕਤ ਕੀਤੀ।ਇਨਾਂ ਮੁਕਾਬਲਿਆ ਵਿੱਚ ਵਿਦਿਆਰਥੀਆਂ ਦੀ ਕਲਾ ਦੀ ਪਰਖ ਕਰਨ ਲਈ ਵੱਖ-ਵੱਖ ਵਿਦਵਾਨ ਜੱਜ ਸਾਹਿਬਾਨ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।ਫਾਈਨ ਆਰਟਸ ਮੁਕਾਬਲਿਆਂ ਲਈ ਪ੍ਰੋ: ਜਤਿੰਦਰ ਕੋਰ ਅਤੇ ਪ੍ਰੋ: ਹਰਦੇਵ ਕੋਰ ਤ੍ਰੈਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਤੋਂ,ਪ੍ਰੋ: ਗੁਰਇਕਬਾਲ ਸਿੰਘ ਅਤੇ ਪ੍ਰੋ; ਬਲਬੀਰ ਸਿੰਘ ਹੰਸਪਾਲ ਗੁਰੂ ਰਾਮਦਾਸ ਸੀ:ਨੀ.ਸੈਕੰਡਰੀ ਸਕੂਲ ਤੋਂ ਜਿਨਾਂ ਨੇ ਗੀਤ,ਸੰਗੀਤ ਮੁਕਾਬਲਿਾਂ ਵਿੱਚ ਜੱਜਮੈਂਟ ਦੀ ਭੂਮਿਕਾ ਨਿਭਾਈ।ਇਸੇ ਤਰ੍ਹਾਂ ਲਿਟਰੇਰੀ ਮੁਕਾਬਲਿਆਂ ਵਿੱਚ ਪ੍ਰੋ: ਚਮਨਪ੍ਰੀਤ ਕੋਰ ਅਤੇ ਪ੍ਰੋ:ਬਲਜਿੰਦਰ ਸਿੰਘ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ।ਫੋਕ ਡਾਂਸ ਮੁਕਾਬਲਿਆਂ ਵਿੱਚ ਪ੍ਰੋ:ਰਵਿੰਦਰਜੀਤ ਕੋਰ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਤੋਂ ਅਤੇ ਗੁਰਪ੍ਰੀਤ ਸਿੰਘ ਤੇ ਕਵਲਜੀਤ ਸਿੰਘ ਨੇ ਵਧੀਆ ਭੂਮਿਕਾ ਬਣਾਈ।ਇਸ ਮੋਕੇ ਵੱਖ-ਵੱਖ ਮੁਕਾਬਲਿਆਂ ਵਿੱਚੋਂ ਪਹਿਲੀ,ਦੂਜੀ ਤੇ ਤੀਜੀ ਪੁਜੀਸ਼ਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਹੋਸਲਾ ਅਫਜਾਈ ਕੀਤੀ ਤਾਂ ਜ਼ੋ ਵਿਦਿਆਰਥੀ ਅੱਗੇ ਵੀ ਅਜਿਹੇ ਪ੍ਰੋਗਰਾਮ ਵਿੱਚ ਵੱਧ ਚੜ੍ਹਕੇ ਹਿੱਸੇ ਲੈਂਦੇ ਰਹਿਣ।ਇਸ ਮੋਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸੀ।
Comments (0)
Facebook Comments (0)