“ਕਿੰਗ ਖਾਨ ਸੁਪਰ ਸਟਾਰ ਸ਼ਾਹਰੁਖ ਖਾਨ”

“ਕਿੰਗ ਖਾਨ ਸੁਪਰ ਸਟਾਰ ਸ਼ਾਹਰੁਖ ਖਾਨ”

ਕਿੰਗ ਖਾਨ ਦਾ ਜਨਮ ਦਿੱਲੀ ਸ਼ਹਿਰ ’ਚ ਹੋਇਆ। ਪਿਤਾ ਮੀਰ ਤਾਜ ਮੁਹੰਮਦ ਖਾਨ, ਪਿੱਛੋਂ ਪਾਕਿਸਤਾਨ ਦੇ ਸਨ ਸ਼ਾਹਰੁਖ ਖਾਨ ਨੇ ਪੜ੍ਹਾਈ ਬੀ. ਏ. ਤੱਕ ਕੀਤੀ।
    ਪਹਿਲੇ ਪਹਿਲ ਨੈਸ਼ਨਲ ਟੀ. ਵੀ. ਸੀਰੀਅਲ ’ਚ ਉਹ ਦਿਲ ਦਰਿਆ ਅਤੇ ਫ਼ੌਜੀ ਵਰਗੇ ਸੀਰੀਅਲ ’ਚ ਉਸ ਨੇ ਦਰਸ਼ਕਾਂ ’ਚ ਆਪਣੀ ਪਹਿਚਾਣ ਬਣਾਈ। ਸ਼ਾਹਰੁਖ ਖਾਨ ਦੇ ਕੈਰੀਅਰ ਦੀ ਸ਼ੁਰੂਆਤ ਦੀਵਾਨਾ ਫ਼ਿਲਮ ’ਚ ਹੋਈ, ਇਹ ਉਸ ਦੇ ਕੈਰੀਅਰ ਦੀ ਪਹਿਲੀ ਫ਼ਿਲਮ ਸੀ, ਇਸ ਫ਼ਿਲਮ ’ਚ ਵਧੀਆ ਕਿਰਦਾਰ ਨਿਭਾਉਣ ਲਈ ਉਸ ਫ਼ਿਲਮ ਨੂੰ ਫ਼ਿਲਮ ਫੇਅਰ ਐਵਾਰਡ ਮਿਲਿਆ, ਇਸ ’ਚ ਉਸ ਦਾ ਅਭਿਆਨ ਕਾਫ਼ੀ ਚੰਗਾ ਰਿਹਾ।
    ਅੱਜ ਦੇ ਸਮੇਂ ਵਿੱਚ ਸ਼ਾਹਰੁਖ ਖਾਨ ਇੱਕੋ-ਇੱਕ ਅਜਿਹੇ ਅਭਿਨੇਤਾ ਹਨ ਜਿਸ ਦੀ ਤਾਰੀਫ਼ ਹਰ ਵਰਗ ਕਰਦਾ ਹੈ। ਖਾਸ ਕਰਕੇ ਲੜਕੀਆਂ ਤਾਂ ਉਸ ਦੀਆਂ ਦੀਵਾਨੀਆਂ ਹਨ। ਇਸ ਦੇ ਬਾਵਜੂਦ ਉਸ ਦੇ ਪ੍ਰੇਮ ਸਬੰਧ ਕਿਸੇ ਨਾਲ ਕੋਈ ਖਾਸ ਨਹੀਂ ਹੈ। ਉਹ ਆਪਣੇ ਪਰਿਵਾਰ ਪ੍ਰਤੀ ਕਾਫ਼ੀ ਵਫ਼ਾਦਾਰ ਹੈ। ਸ਼ਾਹਰੁਖ ਖਾਨ ਦਾ ਵਿਆਹ ਪੰਜਾਬੀ ਕੁੜੀ ਗੋਰੀ ਨਾਲ ਹੋਇਆ। ਜੋ ਹਿੰਦੂ ਪਰਿਵਾਰ ’ਚ ਆਉਂਦੀ ਹੈ। ਉਸ ਦੇ ਤਿੰਨ ਬੱਚੇ ਆਈਨਾ, ਸ਼ਹਿਨਾਜ ਅਤੇ ਅਬਾਸ ਫਿਲਮੀ ਇੰਡਸਟਰੀ ’ਚ ਬਹੁਤ ਵਧੀਆ ਫੈਮਿਲੀ ਹੈ।
    ਸ਼ਾਹਰੁਖ ਖਾਨ ਨੇ ਲਗਭਗ ਹਰ ਸ਼ੈਲੀ ਦੀਆਂ ਫ਼ਿਲਮਾਂ ’ਚ ਕੰਮ ਕੀਤਾ ਤਾਂ ਹੀ ਤਾਂ ਲੋਕ ਉਸ ਨੂੰ ਬਾਲੀਵੁੱਡ ਦਾ ਬਾਦਸ਼ਾਹ ਕਿੰਗ ਖਾਨ ਕਹਿੰਦੇ ਹਨ। ਉਸ ਨੇ ਰੋਮਾਂਟਿਕ, ਡਾਂਸ, ਕਾਮੇਡੀ, ਲਾਸ ਏਜਲੰਸ ਟਾਈਮਜ਼ ਨੇ ਉਸ ਨੂੰ ਸਭ ਨਾਲੋਂ ਵੱਡਾ ਮੂਵੀ ਸਟਾਰ ਦੱਸਿਆ, ਭਾਰਤ ਦੇ ਨਾਲ-ਨਾਲ ਉਸ ਦੇ ਵਿਦੇਸ਼ਾਂ ’ਚ ਵੀ ਬਹੁਤ ਚਾਹੁਣ ਵਾਲੇ ਹਨ। 2014 ਦੀ ਰਿਪੋਰਟ ਅਨੁਸਾਰ ਸ਼ਾਹਰੁਖ ਖਾਨ ਦੁਨੀਆਂ ਦਾ ਸਭ ਨਾਲੋਂ ਅਮੀਰ ਐਕਟਰ ਹੈ। ਉਸ ਦੀਆਂ 14 ਫ਼ਿਲਮਾਂ ਨੂੰ ਫ਼ਿਲਮ ਫੇਅਰ ਐਵਾਰਡ ਮਿਲਿਆ। ਲੰਡਨ ਦੇ ਮੈਡਸ ਤਸਾਦ ਸਰ ਕਰ ਲਿਆ ’ਚ ਉਸ ਦੀ ਵੈਕਸ ਦੀ ਮੂਰਤੀ ਸਥਾਪਤ ਕੀਤੀ ਗਈ ਹੈ।
    ਨੈਗਟਿਵ ਰੋਲ ਦੀ ਗੱਲ ਕਰੀਏ ਤਾਂ ਉਸ ਨੇ ਡਰ ਫ਼ਿਲਮ ’ਚ ਅਸਫ਼ਲ ਪ੍ਰੇਮੀ ਦਾ ਨੈਗਟਿਵ ਰੋਲ ਕੀਤਾ। ਉਸ ਫ਼ਿਲਮ ’ਚ ਜੂਹੀ ਚਾਵਲਾ ਅਤੇ ਸੰਨੀ ਦਿਓਲ ਸਨ। ਬਾਜੀਗਰ ਫ਼ਿਲਮ ’ਚ ਉਸ ਨੇ ਨੈਗਟਿਵ ਕਿਰਦਾਰ ਕਾਫ਼ੀ ਕਾਬਿਲੇ ਤਾਰੀਫ਼ ਸੀ। ਵੀਰ-ਯਾਰਾ ਫ਼ਿਲਮ ’ਚ ਉਸ ਨੇ ਪਾਕਿਸਤਾਨੀ ਕੈਦੀ ਦਾ ਕਿਰਦਾਰ ਖੂਬ ਨਿਭਾਇਆ।
    ਬਹੁਤ ਸਾਰੀਆਂ ਫ਼ਿਲਮਾਂ, ਡਾਨ, ਚੱਕ ਦੇ ਇੰਡੀਆ, ਓਮ ਸ਼ਾਂਤੀ ਓਮ, ਰੱਬ ਨੇ ਬਣਾ ਦੀ ਜੋੜੀ, ਮਾਈ ਨੇਮ ਇਜ਼ ਖਾਨ, ਡਾਨ-2, ਜਬ ਤੱਕ ਹੈ ਜਾਨ, ਚੈਨਈ ਐਕਸਪ੍ਰੈੱਸ, ਹੈਪੀ ਨਿਊ ਈਅਰ, ਦੀਵਾਨਾ, ਬਾਜੀਗਰ, ਡਰ, ਕਭੀ ਹਾਂ ਕਭੀ ਨਾਂਹ, ਕਰਨ ਅਰਜੁਨ, ਦਿਲ ਵਾਲੇ ਦੁਲਹਨੀਆ ਲੈ ਜਾਏਂਗੇ, ਚਾਹਤ, ਕੋਇਲਾ, ਚਮਤਕਾਰ, ਯੈਸ ਬਾਸ, ਪ੍ਰਦੇਸ, ਦਿਲ ਤੋਂ ਪਾਗਲ ਹੈ, ਜੋਸ਼, ਮੁਹੱਬਤੇਂ, ਕਭੀ ਖੁਸ਼ੀ ਕਭੀ ਗ਼ਮ, ਦੇਵਦਾਸ, ਕੱਲ੍ਹ ਹੋ ਨਾ ਹੋ, ਮੈਂ ਹੂੰ ਨਾ, ਵੀਰ ਯਾਰਾ, ਰਹਿਸ।
    ਸ਼ਾਹਰੁਖ ਖਾਨ ਨੇ ਬਾਲੀਵੁੱਡ ’ਚ ਤਕਰੀਬਨ ਸਭ ਕਲਾਕਾਰਾਂ ਨਾਲ ਕੰਮ ਕੀਤਾ, ਬਹੁਤ ਸਾਰੀਆਂ ਫ਼ਿਲਮਾਂ ਉਸ ਦੀਆਂ ਨਵੀਆਂ ਆ ਰਹੀਆਂ ਹਨ, ਬਾਲੀਵੁੱਡ ਨਿਰਮਾਤਾ ਉਸ ਉੱਪਰ ਕਰੋੜਾਂ ਰੁਪਿਆ ਲੱਗਾ ਰਹੇ ਹਨ। ਉਸ ਨੇ ਬਹੁਤ ਸਾਰੀਆਂ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ। ਕੁੱਝ ਫ਼ਿਲਮਾਂ ਉਸ ਦੀਆਂ ਕੋਈ ਖਾਸ ਕਮਾਲ ਨਹੀਂ ਦਿਖਾ ਸਕੀਆਂ ਅਤੇ ਕੁੱਝ ਫ਼ਿਲਮਾਂ ਉਸ ਦੀਆਂ ਫਲਾਪ ਵੀ ਹੋਈਆਂ।
    ਬਹੁਤ ਸਾਰੀਆਂ ਹੀਰੋਈਨਾਂ ਨਾਲ ਉਸ ਨੇ ਕਿਰਦਾਰ ਨਿਭਾਇਆ, ਕ੍ਰਿਸ਼ਮਾ ਕਪੂਰ, ਕਾਜੋਲ, ਪ੍ਰਿਅੰਕਾ ਚੋਪੜਾ, ਕਟਰੀਨਾ ਕੈਫ਼, ਮਾਧੁਰੀ ਦੀਕਸ਼ਤ, ਜੂਹੀ ਚਾਵਲਾ, ਐਸ਼ਵਰੀਆ ਰਾਏ, ਦੀਪਿਕਾ ਪਾਦੂਕੋਣ, ਰਾਣੀ ਮੁਖਰਜੀ, ਰਵੀਨਾ ਟੰਡਨ, ਆਸ਼ਾ ਜੂਲਕਾ, ਉਰਮਿਲਾ ਮਾਤੋਡਕਰ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਹੀਰੋਈਨਾਂ ਹਨ।
ਵਰਿੰਦਰ ਆਜ਼ਾਦ
9815021527