ਅਨੂਪ੍ਰੀਤ ਕੌਰ ਸਬ ਡਵੀਜਨ ਭਿੱਖੀਵਿੰਡ ਦੇ ਐਸ.ਡੀ.ਐਮ ਨਿਯੁਕਤ
Mon 16 Jul, 2018 0ਭਿੱਖੀਵਿੰਡ 14 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਵੱਲੋਂ ਬੀਤੇਂ ਦਿਨੀ
ਵੱਡੇ ਪੱਧਰ ‘ਤੇ ਕੀਤੇ ਗਏ ਪ੍ਰਸ਼ਾਸ਼ਨਿਕ ਫੇਰਬਦਲ ਦੌਰਾਨ ਅਨੂਪ੍ਰੀਤ ਕੌਰ ਨੂੰ ਸਬ ਡਵੀਜਨ
ਭਿੱਖੀਵਿੰਡ ਦਾ ਬਤੌਰ ਐਸ.ਡੀ.ਐਮ ਨਿਯੁਤਕ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸਰਹੱਦੀ
ਵਿਧਾਨ ਸਭਾ ਹਲਕਾ ਖੇਮਕਰਨ ਨਾਲ ਸੰਬੰਧਿਤ ਲੋਕਾਂ ਨੂੰ ਪੇਸ਼ ਆਉਦੀਆਂ ਮੁਸ਼ਕਿਲਾਂ ਦੇ ਹੱਲ
ਲਈ ਬੇਸ਼ੱਕ ਪੰਜਾਬ ਸਰਕਾਰ ਨੇ ਸਬ ਤਹਿਸੀਲ ਭਿੱਖੀਵਿੰਡ ਨੂੰ ਅਪਗ੍ਰੇਟ ਕਰਕੇ ਸਬ ਡਵੀਜਨ
ਭਿੱਖੀਵਿੰਡ ਬਣਾ ਕੇ ਐਸ.ਡੀ.ਐਮ ਪੱਟੀ ਸੁਰਿੰਦਰ ਸਿੰਘ ਨੂੰ ਐਸ.ਡੀ.ਐਮ ਭਿੱਖੀਵਿੰਡ ਦਾ
ਵਾਧੂ ਚਾਰਜ ਦਿੱਤਾ ਗਿਆ ਸੀ, ਜੋ ਬੀਤੇਂ ਇਕ ਸਾਲ ਤੋਂ ਭਿੱਖੀਵਿੰਡ ਦਾ ਕਾਰਜਭਾਰ ਸੰਭਾਲ
ਰਹੇ ਸਨ, ਪਰ ਦਫਤਰ ਦਾ ਠੋਸ ਪ੍ਰਬੰਧ ਨਾ ਹੋਣ ਕਾਰਨ ਪੱਟੀ ਦਫਤਰ ਵਿਖੇ ਬੈਠ ਕੇ ਹੀ ਕੰਮ
ਕਰਦੇ ਰਹੇ। ਵਰਣਨਯੋਗ ਹੈ ਕਿ ਸਬ ਡਵੀਜਨ ਭਿੱਖੀਵਿੰਡ ਦੇ ਐਸ.ਡੀ.ਐਮ ਅਨੂਪ੍ਰੀਤ ਕੌਰ ਦੀ
ਨਿਯੁਕਤੀ ਨਾਲ ਸਰਹੱਦੀ ਪੱਟੀ ਖਾਲੜਾ-ਖੇਮਕਰਨ ਦੇ ਲੋਕਾਂ ਨੂੰ ਜਿਥੇ ਖੱਜਲ-ਖੁਆਰੀ ਤੋਂ
ਰਾਹਤ ਮਿਲੇਗੀ, ਉਥੇ ਪ੍ਰਸ਼ਾਸ਼ਨਿਕ ਕੰਮਾਂ ਲਈ ਸਮੇਂ ਦੀ ਬੱਚਤ ਵੀ ਹੋਵੇਗੀ।
ਐਸ.ਡੀ.ਐਮ ਦੇ ਬੈਠਣ ਲਈ ਦਫਤਰ ਦਾ ਨਹੀ ਹੈ ਯੋਗ ਪ੍ਰਬੰਧ
ਭਾਂਵੇ ਪੰਜਾਬ ਸਰਕਾਰ ਵੱਲੋਂ ਪੀ.ਸੀ.ਐਸ ਅਧਿਕਾਰੀ ਮੈਡਮ ਅਨੂਪ੍ਰੀਤ ਕੌਰ ਨੂੰ ਸਬ
ਡਵੀਜਨ ਭਿੱਖੀਵਿੰਡ ਦਾ ਬਤੌਰ ਰੈਗੂਲਰ ਐਸ.ਡੀ.ਐਮ ਨਿਯੁਕਤ ਕਰ ਦਿੱਤਾ ਗਿਆ ਹੈ, ਪਰ
ਦੇਖਣ ਵਾਲੀ ਗੱਲ ਹੈ ਕਿ ਭਿੱਖੀਵਿੰਡ ਵਿਖੇ ਐਸ.ਡੀ.ਐਮ ਦਾ ਰੈਗੂਲਰ ਦਫਤਰ ਨਾ ਹੋਣ ਕਾਰਨ
ਐਸ.ਡੀ.ਐਮ ਅਧਿਕਾਰੀ ਨੇ ਕਿਥੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਅਤੇ ਮਾਲ
ਵਿਭਾਗ ਨਾਲ ਸੰਬੰਧਿਤ ਕੰਮਾਂ ਤੇ ਅਦਾਲਤ ਕਿਸ ਜਗ੍ਹਾ ਲਗਾਉਣੀ ਹੋਵੇਗੀ, ਇਸ ਬਾਰੇ ਤਾਂ
ਮੌਕਾ ਹੀ ਦੱਸੇਗਾ।
ਐਸ.ਡੀ.ਐਮ ਦਫਤਰ ਦਾ ਜਲਦੀ ਪ੍ਰਬੰਧ ਕਰੇਗਾ ਪ੍ਰਸ਼ਾਸ਼ਨ - ਡੀ.ਸੀ ਸੱਭਰਵਾਲ
ਐਸ.ਡੀ.ਐਮ ਦਫਤਰ ਦੀ ਮੁਸ਼ਕਿਲ ਸੰਬੰਧੀ ਜਦੋਂ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ
ਪ੍ਰਦੀਪ ਕੁਮਾਰ ਸੱਭਰਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਭਾਂਵੇ ਭਿੱਖੀਵਿੰਡ
ਵਿਖੇ ਐਸ.ਡੀ.ਐਮ ਦਾ ਰੈਗੂਲਰ ਦਫਤਰ ਨਹੀ ਹੈ, ਪਰ ਪ੍ਰਸ਼ਾਸ਼ਨ ਵੱਲੋਂ ਐਸ.ਡੀ.ਐਮ ਦੇ ਬੈਠਣ
ਲਈ ਭਿੱਖੀਵਿੰਡ ਵਿਖੇ ਹੀ ਆਰਜੀ ਦਫਤਰ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਮਾਲ ਵਿਭਾਗ
ਨਾਲ ਸੰਬੰਧਿਤ ਕੰਮਾਂ ਦਾ ਨਿਪਟਾਰਾ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਭਿੱਖੀਵਿੰਡ
ਦਫਤਰ ਵਿਖੇ ਹੀ ਬੈਠ ਕੇ ਕੀਤਾ ਜਾ ਸਕੇ।
ਕੈਪਟਨ ਸਰਕਾਰ ਨੇ ਸਰਹੱਦੀ ਲੋਕਾਂ ਦੇ ਜਿੱਤੇ ਦਿਲ - ਵਿਧਾਇਕ ਭੁੱਲਰ
ਵਿਧਾਨ ਸਭਾ ਹਲਕਾ ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਆਖਿਆ ਕਿ ਮੁੱਖ ਮੰਤਰੀ
ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਹੱਦੀ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ
ਭਿੱਖੀਵਿੰਡ ਨੂੰ ਸਬ ਡਵੀਜਨ ਬਣਾਉਣ ਤੋਂ ਬਾਅਦ ਐਸ.ਡੀ.ਐਮ ਦੀ ਨਿਯੁਕਤੀ ਕਰਕੇ ਲੋਕਾਂ
ਦਾ ਦਿਲ ਜਿੱਤ ਲਿਆ ਹੈ ਤੇ ਹੁਣ ਲੋਕਾਂ ਨੂੰ ਆਪਣੇ ਕੰਮਾਂ ਲਈ ਦੂਸਰੇ ਸਬ ਡਵੀਜਨਾਂ ਵਿਚ
ਜਾਣ ਦੀ ਬਜਾਏ ਭਿੱਖੀਵਿੰਡ ਵਿਖੇ ਹੀ ਸਹੂਲਤਾਂ ਮਿਲਣਗੀਆਂ। ਭੁੱਲਰ ਨੇ ਆਖਿਆ ਕਿ ਬੀਤੇਂ
ਸਮੇਂ ਦੀ ਸਰਕਾਰ ਸਿਰਫ ਭਿੱਖੀਵਿੰਡ ਨੂੰ ਸਬ ਡਵੀਜਨ ਬਣਾਉਣ ਦਾ ਐਲਾਨ ਹੀ ਕਰਦੀ ਰਹੀ
ਹੈ, ਪਰ ਕੈਪਟਨ ਸਰਕਾਰ ਨੇ ਆਪਣੇ ਬੋਲਾਂ ਨੂੰ ਪੂਰਾ ਕਰਦਿਆਂ ਭਿੱਖੀਵਿੰਡ ਨੂੰ ਸਬ
ਤਹਿਸੀਲ ਤੋਂ ਅਪਗ੍ਰੇਟ ਕਰਕੇ ਸਬ ਡਵੀਜਨ ਬਣਾ ਦਿੱਤਾ ਹੈ ਤੇ ਜਲਦੀ ਹੀ ਐਸ.ਡੀ.ਐਮ ਦਫਤਰ
ਦਾ ਠੋਸ ਪ੍ਰਬੰਧ ਵੀ ਕੀਤਾ ਜਾਵੇਗਾ।
Comments (0)
Facebook Comments (0)