ਤੀਜੇ ਹਫਤੇ ਵੀ ਬਰਕਾਰਰ ਹੈ 'ਅਰਦਾਸ ਕਰਾਂ' ਦੀ ਰਿਕਾਰਡ ਤੋੜ ਕਮਾਈ

ਤੀਜੇ ਹਫਤੇ ਵੀ ਬਰਕਾਰਰ ਹੈ 'ਅਰਦਾਸ ਕਰਾਂ' ਦੀ ਰਿਕਾਰਡ ਤੋੜ ਕਮਾਈ

ਜਲੰਧਰ (ਬਿਊਰੋ) : ਰਾਕਸਟਾਰ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' ਬਾਕਸ ਆਫਿਸ 'ਤੇ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ 'ਅਰਦਾਸ ਕਰਾਂ' ਰਿਲੀਜ਼ਿੰਗ ਦੇ ਤੀਜੇ ਹਫਤੇ ਵੀ ਬਾਕਸ ਆਫਿਸ 'ਤੇ ਬਰਕਾਰਰ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਟਵੀਟ ਕਰਕੇ 'ਅਰਦਾਸ ਕਰਾਂ' ਦੇ ਤੀਜੇ ਹਫਤੇ ਦੀ ਕਮਾਈ ਦੱਸੀ ਹੈ। 'ਅਰਦਾਸ ਕਰਾਂ' ਨੇ ਤੀਜੇ ਹਫਤੇ 'ਚ 38.20 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।