ਅਕਾਲੀਆਂ ਦਾ ਗੜ੍ਹ ਮੰਨੇ ਜਾਂਦੇ ਪਿੰਡ ਬ੍ਰਹਮਪੁਰਾ ਤੋਂ 70 ਪਰਿਵਾਰ `ਆਪ` `ਚ ਸ਼ਾਮਿਲ

ਅਕਾਲੀਆਂ ਦਾ ਗੜ੍ਹ ਮੰਨੇ ਜਾਂਦੇ ਪਿੰਡ ਬ੍ਰਹਮਪੁਰਾ ਤੋਂ 70 ਪਰਿਵਾਰ `ਆਪ` `ਚ ਸ਼ਾਮਿਲ

ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਕੀਤਾ ਜਾਵੇਗਾ ਮਾਨ ਸਤਿਕਾਰ :  ਮਨਜਿੰਦਰ ਲਾਲਪੁਰ
ਚੋਹਲਾ ਸਾਹਿਬ 13 ਅਗਸਤ (ਰਾਕੇਸ਼ ਬਾਵਾ / ਪਰਮਿੰਦਰ ਚੋਹਲਾ)
ਹਲਕਾ ਖਡੂਰ ਸਾਹਿਬ ਵਿੱਚ ਇਸ ਵਕਤ ਭਾਵੇਂ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਪਰ ਫਿਰ ਵੀ ਇਸਨੂੰ ਅਕਾਲੀਆਂ ਦਾ ਗੜ੍ਹ ਮੰਨਿਆਂ ਜਾਂਦਾ ਹੈ ।ਇਸ ਹਲਕੇ ਦੇ ਪਿੰਡ ਬ੍ਰਹਮਪੁਰਾ ਦੇ 70 ਪਰਿਵਾਰਾਂ ਨੇ ਆਪ ਦਾ ਝਾੜੂ ਫੜ ਲਿਆ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਹਲਕਾ ਖਡੂਰ ਸਾਹਿਬ ਤੋਂ ਆਪ ਦੇ ਇੰਚਾਰਜ ਮਨਜਿੰਦਰ ਸਿੰਘ ਲਾਲਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅੱਜ ਹਲਕਾ ਖਡੂਰ ਸਾਹਿਬ ਤੋਂ ਪਿੰਡ ਬ੍ਰਹਮਪੁਰਾ ਦੇ 70 ਪਰਿਵਾਰ ਆਮ ਅਦਾਮੀਂ ਪਾਰਟੀ ਵਿੱਚ ਸ਼ਾਮਿਲ ਹੋਏ ਹਨ।ਉਹਨਾਂ ਕਿਹਾ ਕਿ ਆਮ ਆਦਮੀਂ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ ਅਤੇ ਮੁਸ਼ਕਲ ਦੀ ਘੜੀ ਵਿੱਚ ਪਾਰਟੀ ਉਹਨਾਂ ਦੇ ਮੋਢੇ ਨਾਲ ਮੋਢਾ ਜ਼ੋੜਕੇ ਖੜੀ ਹੈ।ਉਹਨਾਂ ਕਿਹਾ ਪੰਜਾਬ ਦੇ ਲੋਕ ਸ੍ਰੋਮਣੀ ਅਕਾਲੀ ਦਲ ਬਾਦਲ-ਭਾਜਪਾ ਤੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋ਼ ਤੰਗ ਹੋ ਚੁੱਕੇ ਜਿਸ ਕਾਰਨ ਉਹ ਪੰਜਾਬ ਵਿੱਚ ਆਮ ਆਦਮੀਂ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।ਮਨਜਿੰਦਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਪੰਜਾਬ ਦੇ ਲੋਕ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਉਹ ਵੀ ਪੰਜਾਬ ਵਿੱਚ ਉਹੀ ਸਹੂਲਤਾਂ ਚਾਹੁੰਦੇ ਹਨ ਜਿਸ ਕਾਰਨ ਪੰਜਾਬ ਦੇ ਵਸਨੀਕ ਪੰਜਾਬ ਵਿੱਚ ਆਮ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ।ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਪੰਜਾਬ ਵਿੱਚੋਂ ਨਸ਼ੇ, ਗੁੰਡਾਗਰਦੀ, ਲੁੱਟਾਂ-ਖੋਹਾਂ,ਭ੍ਰਿਸ਼ਟਾਚਾਰ,ਅਨਪੜ੍ਹਤਾ,ਗਰੀਬੀ,ਭੁੱਖਮਰੀ ਖਤਮ ਕਰਨਾਂ ਚਾਹੁੰਦੇ ਹਨ ਤਾਂ ਵੱਧ ਤੋਂ ਵੱਧ ਆਮ ਆਦਮੀਂ ਪਾਰਟੀ ਦਾ ਸਾਥ ਦਿਓ ।ਇਸ ਸਮੇਂ ਕਾਰਜ ਸਿੰਘ ਬ੍ਰਹਮਪੁਰਾ,ਬਲਕਾਰ ਸਿੰਘ,ਹਰਭਜਨ ਸਿੰਘ,ਰਛਪਾਲ ਸਿੰਘ,ਬਾਜ਼ ਸਿੰਘ,ਮਹੀਦਾ ਸਿੰਘ,ਪਲਵਿੰਦਰ ਸਿੰਘ ਰਾਣੀਵਲਾਹ,ਕੇਵਲ ਚੋਹਲਾ,ਸਵਿੰਦਰ ਸਿੰਘ ,ਸੇਵਕ ਪਾਲ ਸਿੰਘ ਝੰਡੇਰ ਮਹਾਂਪੁਰਖਾਂ,ਮਨਮੀਤ ਸਿੰਘ ਮੱਲ੍ਹੀ,ਅਵਤਾਰ ਸਿੰਘ ਮਠਾੜ੍ਹੂ,ਲਖਬੀਰ ਸਿੰਘ ਰੱਤੋਕੇ,ਸਰਤਾਜ ਸਿੰਘ ਰੱਤੋਕੇ,ਕਸ਼ਮੀਰ ਸਿੰਘ ਲਾਲਪੁਰਾ,ਸੁਖਵਿੰਦਰ ਸਿੰਘ ਘੜਕਾ,ਨਿਸ਼ਾਨ ਸਿੰਘ ਘੜਕਾ,ਗੁਰਸ਼ਰਨਜੀਤ ਸਿੰਘ,ਅਵਤਾਰ ਸਿੰਘ ਫੌਜੀ,ਸੁਖਰਾਜ ਸਿੰਘ ਅਤੇ ਬਲਿਹਾਰ ਸਿੰਘ ਵੀ ਮੌਜੂਦ ਸਨ।