
ਨਿੱਕੂ ਸ਼ਾਹ ਸਰਹਾਲੀ ਦੀ ਪ੍ਰਰੇਣਾ ਸਦਕਾ 10 ਪਰਿਵਾਰ ਸ੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ।
Mon 10 Jan, 2022 0
ਚੋਹਲਾ ਸਾਹਿਬ 10 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕੀ ਪਿੰਡ ਬਿੱਲਿਆਂ ਵਾਲਾ ਤੋਂ 10 ਪਰਿਵਾਰ ਸੁਖਜਿੰਦਰ ਸਿੰਘ ਨਿੱਕੂ ਸ਼ਾਹ ਸਰਹਾਲੀ ਕਲਾਂ ਦੀ ਪ੍ਰੇਰਣਾ ਸਦਕਾ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਿੱਚ ਸ਼ਾਮਿਲ ਹੋਏ ਹਨ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੀਨੀਅਰ ਅਕਾਲੀ ਅਤੇ ਨੌਜਵਾਨ ਆਗੂ ਸੁਖਜਿੰਦਰ ਸਿੰਘ ਨਿੱਕੂ ਸ਼ਾਹ ਸਰਹਾਲੀ ਕਲਾਂ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਰਵਾਏ ਵਿਕਾਸ ਕਾਰਜਾਂ ਤੋਂ ਖੁਸ਼ ਹੋਕੇ ਅੱਜ ਉਹਨਾਂ ਦੀ ਪ੍ਰੇਰਣਾ ਸਦਕਾ ਪਿੰਡ ਬਿੱਲਿਆ ਵਾਲੇ ਦੇ ਮੌਜੂਦਾ ਮੈਬਰ ਹਰਜਿੰਦਰ ਸਿੰਘ, ਮੈਬਰ ਮਹਿੰਦਰ ਸਿੰਘ , ਸਾਬਕਾ ਮੈਬਰ ਰਣਜੀਤ ਸਿੰਘ ਰਾਣਾ, ਸਾਬਕਾ ਮੈਬਰ ਰਣਜੀਤ ਸਿੰਘ ਰਾਣਾ ,ਤਰਸੇਮ ਸਿੰਘ ਆਦਿ ਲਗਪਗ 10 ਪਰਿਵਾਰ ਸਾਬਕਾ ਕੈਬਨਿਟ ਮੰਤਰੀ ਆਦੇਸ਼ਪ੍ਰਤਾਪ ਸਿੰਘ ਕੈਰੋ ਦੀ ਯੋਗ ਅਗਵਾਈ ਹੇਠ ਸ੍ਰ਼ੋਮਣੀ ਅਕਾਲੀ ਦਲ ਬਾਦਲ ਪਾਰਟੀ ਵਿੱਚ ਸ਼ਾਮਿਲ ਹੋਏ ਹਨ।ਇਸ ਸਮੇਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਇਹਨਾਂ ਪਰਿਵਾਰਾਂ ਨੂੰ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਉਹਨਾਂ ਨੂੰ ਪੂਰਨ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ ਅਤੇ ਹਰ ਦੁੱਖ ਸੁੱਖ ਦੀ ਘੜੀ ਵਿੱਚ ਉਹ ਪਾਰਟੀ ਸਮੇਤ ਉਹਨਾਂ ਨਾਲ ਖੜ੍ਹੇ ਹਨ।
Comments (0)
Facebook Comments (0)