ਪਿੰਡ ਸੰਘੇ ਵਿਖੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ਪਿੰਡ ਸੰਘੇ ਵਿਖੇ  ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ਤਰਨ ਤਾਰਨ 12 ਜੂਨ ( ਡਾ:ਜਗਦੇਵ ਸਿੰਘ )

ਪੰਚਮ ਪਾਤਸ਼ਾਹ,ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਪਿੰਡ ਸੰਘੇ ਵਿਖੇ ਚੇਅਰਮੈਨ ਸੁਖਚੈਨ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਸੇਵਾਦਾਰਾਂ ਨੇ ਬੜੇ ਅਦਬ ਤੇ ਸਤਿਕਾਰ ਨਾਲ ਪੈ ਰਹੀ ਅੱਤ ਦੀ ਗਰਮੀਂ ਤੋਂ ਰਾਹਤ ਦਿਵਾਉਣ ਲਈ ਲੋਕਾਂ ਨੂੰ ਠੰਡਾ ਜਲ ਛਕਾਇਆ।ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਸ੍ਰ ਰਮਨਜੀਤ ਸਿੰਘ ਸਿੱਕੀ ਦੇ ਪੀ.ਏ ਹਰਪ੍ਰੀਤ ਸਿੰਘ ਹੈਪੀ,ਪ੍ਰਤਾਪ ਸਿੰਘ ਕੈਰੋਂਵਾਲ ਜਿਲ੍ਹਾ ਮੀਡੀਆ ਸਲਾਹਕਾਰ,ਮੇਜਰ ਸਿੰਘ,ਗੁਰਵਿੰਦਰ ਸਿੰਘ,ਪ੍ਰਭ,ਜਸ ਸਿੰਘ,ਹਰਪ੍ਰੀਤ ਸਿੰਘ,ਸ਼ੀਤਲ,ਜੋਬਨ,ਲਵਪ੍ਰੀਤ ਸਿੰਘ,ਹੈਪੀ,ਰਾਜਾ,ਬਬਲੂ,ਰਵੀ ਸਿੰਘ ਆਦਿ ਹਾਜਰ ਸਨ।