
15-16 ਫਰਵਰੀ ਤੱਕ ਸਾਰੇ ਸੂਬੇ ਚ ਗਰਜ-ਚਮਕ ਨਾਲ ਹਲਕੇ/ਦਰਮਿਆਨੇ ਮੀਂਹ ਦੀ ਉਮੀਦ
Wed 13 Feb, 2019 0
ਤਾਜ਼ਾ ਵੈਸਟਰਨ ਡਿਸਟ੍ਰਬੇਂਸ ਸਦਕਾ ਸੂਬੇ ਚ ਇਕ ਵੇਰ ਫਿਰ ਬਰਸਾਤੀ ਕਾਰਵਾਈਆਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਮੌਜੂਦਾ ਸਮੇਂ ਵੀ ਸੂਬੇ ਚ ਬੱਦਲਵਾਈ ਛਾਈ ਹੋਈ ਹੈ। ਪਰ ਵੀਰਵਾਰ ਸਵੇਰ ਤੋਂ ਹਵਾ ਬਦਲਣ ਸਾਰ ਸਿਸਟਮ ਐਕਟਿਵ ਹੋ ਜਾਵੇਗਾ ਤੇ ਕਾਰਵਾਈਆਂ ਸ਼ੁਰੂ ਹੋ ਜਾਣਗੀਆਂ ਪਰਸੋਂ ਰਾਤ ਕਾਰਵਾਈ ਵੱਧ ਰਹੇਗੀ। 15-16 ਫਰਵਰੀ ਤੱਕ ਸਾਰੇ ਸੂਬੇ ਚ ਗਰਜ-ਚਮਕ ਨਾਲ ਹਲਕੇ/ਦਰਮਿਆਨੇ ਮੀਂਹ ਦੀ ਉਮੀਦ ਹੈ।
ਇਸ ਦੌਰਾਨ ਅੰਮ੍ਰਿਤਸਰ, ਤਰਨਤਾਰਨ, ਮੋਗਾ, ਫ਼ਿਰੋਜ਼ਪੁਰ, ਲੁਧਿਆਣਾ, ਬਰਨਾਲਾ, ਸੰਗਰੂਰ,ਜਲੰਧਰ ਤੇ ਕਪੂਰਥਲਾ ਚ ਭਰਸਾਫ ਕਰ ਦਈਏ ਕਿ ਮੌਜੂਦਾ ਸਿਸਟਮ,ਪਿਛਲੇ ਵਾਂਗ ਜਿਆਦਾ ਤਾਕਤਵਰ ਨਹੀਂ ਹੈ ਪਰ ਫਿਰ ਵੀ ਗੜ੍ਹੇਮਾਰੀ ਚ ਕਿਸੇ ਢਿੱਲ ਦੀ ਉਮੀਦ ਨਹੀਂ ਹੈ। ਉਪਰੋਕਤ ਜਿਕਰ ਕੀਤੇ ਹਿੱਸਿਆਂ ਚ ਗੜੇ ਪੈਣ ਦੀ ਉਮੀਦ ਬਣੀ ਰਹੇਗੀ। ਦੱਸਣਯੋਗ ਹੈ ਕਿ ਲੋਹੜੀ ਤੋਂ ਬਾਅਦ ਸੂਬੇ ਚ ਵਧੀਆਂ ਹੋਈਆਂ ਰਿਕਾਰਡਤੋੜ ਬਰਸਾਤਾਂ ਨੇ “ਸਾਉਣ-ਭਾਦੋਂ” ਬਣਾ ਰੱਖਿਆ ਹੈ।
Rain
ਜਿਸਦਾ ਜਿਕਰ ਸਰਦੀ ਪੂਰਵ ਅਨੁਮਾਨ ਚ ਕੀਤਾ ਗਿਆ ਸੀ। ਫਿਲਹਾਲ ਮਾਰਚ ਅੱਧ ਤੱਕ ਮੀਹਾਂ ਚ ਕਮੀ ਆਉਣ ਦੀ ਉਮੀਦ ਨਹੀਂ ਹੈ। ਮੀਂਹ ਦੀ ਉਮੀਦ ਹੈ।ਹਰ ਸਾਲ ਫਰਵਰੀ-ਮਾਰਚ ਚ ਤਕੜੇ ਵੈਸਟਰਨ ਡਿਸਟ੍ਰਬੇਂਸ ਦੇ ਆਗਮਨ ਨਾਲ, ਹੁੰਦੀਆਂ ਬਰਸਾਤੀ ਕਾਰਵਾਈਆਂ ਦੌਰਾਨ ਪੰਜਾਬ ਚ ਵੱਡੇ “ਵਾਵਰੋਲੇ” ਅਕਸਰ ਬਣਦੇ ਦੇਖੇ ਜਾਂਦੇ ਹਨ।
Rain
ਸੋ ਜੇਕਰ ਕਿਤੇ ਵੀ ਬੱਦਲਾਂ ਤੋਂ ਪੂਛ ਜ਼ਮੀਨ ਵੱਲ ਉੱਤਰਦੀ ਦਿਸੇ ਤਾਂ ਉਸ ਤੋਂ ਦੂਰੀ ਰੱਖਕੇ, ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਇਆ, ਇਸਨੂੰ ਫਿਲਮਾਉਣ ਦੀ ਕੋਸ਼ਿਸ਼ ਜਰੂਰ ਕਰਨਾ। ਤੁਸੀਂ ਇਸ ਤਰ੍ਹਾਂ ਦੀ ਘਟਨਾ ਬਾਰੇ ਸਾਨੂੰ ਮੈਸਜ ਚ ਤਸਵੀਰ/ਵੀਡੀਓਜ਼ ਰਾਹੀਂ ਇਤਲਾਹ ਦੇ ਸਕਦੇ ਹੋਂ ਤਾਂ ਜੋ ਅਗਾਂਹ ਪੈਂਦੇ ਇਲਾਕੇ ਨੂੰ ਅਲਰਟ ਕੀਤਾ ਜਾ ਸਕੇ।
Comments (0)
Facebook Comments (0)