ਬਿਜਲੀ ਮੁਲਾਜਮ ਏਕਤਾ ਮੰਚ ਨੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕੀ

ਬਿਜਲੀ ਮੁਲਾਜਮ ਏਕਤਾ ਮੰਚ ਨੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕੀ

ਭਿੱਖੀਵਿੰਡ 1 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਪਾਵਰਕਾਮ ਪੰਜਾਬ ਦੇ ਮੁਲਾਜਮਾਂ ਦੀਆਂ
ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਨੂੰ ਨਾ ਮੰਨਣ ਦੇ ਰੋਸ ਵਜੋਂ ਬਿਜਲੀ
ਮੁਲਾਜਮ ਏਕਤਾ ਮੰਚ ਵੱਲੋਂ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਸਾਰੇ
ਪੰਜਾਬ ਵਿਚ ਡਵੀਜਨ ਦਫਤਰ ਵਿਖੇ 25 ਫਰਵਰੀ ਤੋਂ 5 ਮਾਰਚ ਤੱਕ ਅਰਥੀ ਫੂਕ ਮੁਜਾਹਰਾ ਕਰਨ
ਦੇ ਬਣਾਏ ਗਏ ਪ੍ਰੋਗਰਾਮ ਤਹਿਤ ਭਿੱਖੀਵਿੰਡ ਮੰਡਲ ਵਿਖੇ ਮਨਜੀਤ ਸਿੰਘ ਬਾਹਮਣੀ ਵਾਲਾ ਤੇ
ਸੁਖਰਾਜ ਸਿੰਘ ਦੀ ਪ੍ਰਧਾਨਗੀ ਹੇਠ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕ ਕੇ ਰੋਸ
ਮੁਜਾਹਰਾ ਕੀਤਾ ਗਿਆ। ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਬਿਜਲੀ ਮੁਲਾਜਮ ਏਕਤਾ ਮੰਚ
ਪੰਜਾਬ ਦੇ ਆਗੂ ਮੰਗਲ ਸਿੰਘ ਠਰੂ ਤੇ ਸਰਕਲ ਆਗੂ ਪੂਰਨ ਸਿੰਘ ਮਾੜੀਮੇਘਾ ਨੇ ਪਾਵਰਕਾਮ
ਮੈਨੇਜਮੈਂਟ ਦੀ ਨਿੰਦਾ ਕੀਤੀ ਅਤੇ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਨਹੀ ਮੰਨ ਰਹੀ
ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜਮਾਂ ਦੇ ਪੇ-ਸਕੇਲ ਜਾਰੀ ਕੀਤੇ ਜਾਣ, ਡੀ.ਏ
ਦੀਆਂ ਕਿਸ਼ਤਾਂ ਦਾ ਬਕਾਇਆ ਨਕਦ ਦਿੱਤਾ ਜਾਵੇ। ਉਹਨਾਂ ਕਿਹਾ ਕਿ ਮੁਲਾਜਮਾਂ ਵਿਚ ਸਰਕਾਰ
ਖਿਲਾਫ ਬਹੁਤ ਰੋਸ ਹੈ ਕਿਉਂਕਿ ਸਰਕਾਰ ਵਾਰ-ਵਾਰ ਮੰਗਾਂ ਮੰਨ ਕੇ ਲਾਗੂ ਨਹੀ ਕਰ ਰਹੀ।
ਇਸ ਮੌਕੇ ਹਰਜਿੰਦਰ ਸਿੰਘ ਠਰੂ, ਰਣਜੀਤ ਸਿੰਘ, ਹਰਜਿੰਦਰ ਸਿੰਘ ਅਹਿਮਦਪੁਰ, ਬਲਦੇਵ
ਸਿੰਘ ਕੋਟਲੀ, ਬਲਕਾਰ ਸਿੰਘ ਵਲਟੋਹ, ਗੁਲਜਾਰ ਸਿੰਘ ਪੱਧਰੀ, ਬਲਦੇਵ ਰਾਜ, ਮਨਜੀਤ ਸਿੰਘ
ਪੂਰਬਾ, ਰੇਸ਼ਮ ਸਿੰਘ ਭੈਣੀ, ਨਿਰਮਲ ਸਿੰਘ ਬਾਠ, ਸੁਖਦੇਵ ਸਿੰਘ ਖਾਲੜਾ, ਗੁਰਵਿੰਦਰ
ਸਿੰਘ, ਕਾਹਨ ਚੰਦ, ਸੁਰਿੰਦਰਪਾਲ ਜੇ.ਈ, ਮੰਗਲ ਸਿੰਘ, ਤਾਰਾ ਸਿੰਘ ਪਧਰੀ ਆਦਿ ਹਾਜਰ
ਸਨ।