ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਦੱਸਵੀਂ ਸ਼੍ਰੇਣੀ ਦਾ ਨਤੀਜਾ ਇਸ ਸਾਲ ਵੀ ਰਿਹਾ 100 ਪ੍ਰਤੀਸ਼ਤ।
Sat 20 Apr, 2024 0ਚੋਹਲਾ ਸਾਹਿਬ 20 ਅਪ੍ਰੈਲ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦੱਸਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚ ਇਲਾਕੇ ਦੀ ਨਾਮਵਰ ਵਿਿਦਆਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਦਾ ਦਸਵੀਂ ਸ਼੍ਰੇਣੀ ਦਾ ਨਤੀਜਾ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਬਰਕਰਾਰ ਰੱਖਦਿਆਂ ਇਸ ਸਾਲ ਵੀ 100 ਪ੍ਰਤੀਸ਼ਤ ਰਿਹਾ। ਖੁਸ਼ਦੀਪ ਕੌਰ 93× ਨੰਬਰ ਲੈ ਸਕੂਲ ਵਿੱਚੋ ਪਹਿਲੇ ਸਥਾਨ ਤੇ ਰਹੀ, ਰਮਨਦੀਪ ਕੌਰ ਦੂਜੇ ਸਥਾਨ ਅਤੇ ਹਰਪ੍ਰੀਤ ਕੌਰ ਅਤੇ ਸਿਮਰਨਦੀਪ ਕੌਰ ਤੀਜੇ ਸਥਾਨ ਤੇ ਰਹੇ ਬਾਕੀ ਵਿਿਦਆਰਥੀ ਵੀ 85 ਤੋਂ ਵੱਧ ਨੰਬਰਾਂ ਨਾਲ ਪਾਸ ਹੋਏ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ।ਗੁਲਵਿੰਦਰ ਸਿੰਘ ਸੰਧੂ ਐਜੂਕੇਸ਼ਨਲ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ ਅਤੇ ਪ੍ਰਿੰਸੀਪਲ ਸ। ਨਿਰਭੈ ਸਿੰਘ ਸੰਧੂ ਨੇ ਵਿਿਦਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਮਿਹਨਤ ਅਤੇ ਲਗਨ ਨਾਲ ਹੋਰ ਵੀ ਵੱਡੀਆਂ ਪ੍ਰਾਪਤੀਆਂ ਦਰਜ ਕਰਨ ਲਈ ਪੇ੍ਰਿਤ ਕੀਤਾ। ਉਨ੍ਹਾਂ ਕਿਹਾ ਕਿ ਸੁਨਹਿਰੇ ਭਵਿੱਖ ਦੀ ਸਿਰਜਣਾ ਲਈ ਅਣਥੱਕ ਯਤਨਾਂ ਤੇ ਦ੍ਰਿੜ ਇਰਾਦੇ ਦੀ ਜ਼ਰੂਰਤ ਹੁੰਦੀ ਹੈ ਅਤੇ ਵਿਿਦਅਕ ਖੇਤਰ ਦੀਆਂ ਇਹ ਸ਼ਾਨਦਾਰ ਮੱਲਾਂ ਚੰਗੇਰੇ ਭਵਿੱਖ ਦੇ ਨਿਰਮਾਣ ਵਿੱਚ ਸਹਾਇਕ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਹੁਨਰ ਅਨੁਸਾਰ ਸਮਝਦਾਰੀ ਨਾਲ ਕੀਤੀ ਗਈ ਚੋਣ ਬੁਲੰਦੀਆਂ ਛੂਹਣ ਦੇ ਸਮਰੱਥ ਬਣਾਉਂਦੀ ਹੈ ਅਤੇ ਹਰ ਵਿਿਦਆਰਥੀ ਨੂੰ ਆਪਣੇ ਜੀਵਨ ਉਦੇਸ਼ ਦੀ ਚੋਣ ਕਰਕੇ ਮਿਹਨਤ ਨਾਲ ਉਸ ਉਦੇਸ਼ ਦੀ ਪ੍ਰਾਪਤੀ ਲਈ ਜੁਟ ਜਾਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਘੱਟ ਖਰਚੇ ਵਿੱਚ ਸਾਡੇ ਪੇਂਡੂ ਏਰੀਏ ਦੇ ਸਧਾਰਨ ਪਰਿਵਾਰਾਂ ਦੇ ਬੱਚਿਆਂ ਨੇ ਮਹਿੰਗੇ ਸ਼ਹਿਰੀ ਸਕੂਲਾਂ ਦੇ ਬੱਚਿਆਂ ਤੋਂ ਵੀ ਚੰਗੇ ਨਤੀਜੇ ਲਿਆ ਕੇ ਜਿਥੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਉਥੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ।ਇਹ ਸਾਰੀ ਕਾਮਯਾਬੀ ਦਾ ਸਿਹਰਾ ਉਨ੍ਹਾਂ ਮਾਪਿਆਂ ਦੇ ਸਹਿਯੋਗ, ਬੱਚਿਆਂ ਅਤੇ ਅਧਿਆਪਕਾ ਦੀ ਮਿਹਨਤ ਨੂੰ ਦਿੱਤਾ ਜਿਨ੍ਹਾਂ ਦੀ ਬਦੌਲਤ ਵਿਿਦਆਰਥੀਆਂ ਨੇ ਚੰਗੇ ਨਤੀਜੇ ਲਿਆ ਸਕੂਲ ਦਾ ਮਾਣ ਵਧਾਇਆ ਹੈ। ਇਸ ਖੁਸ਼ੀ ਦੇ ਮੌਕੇ ਕਨੂੰਨੀ ਸਲਾਹਕਾਰ ਐਡਵੋਕੇਟ ਸਰਤਾਜ਼ ਸਿੰਘ ਸੰਧੂ, ਮੈਡੀਕਲ ਸਲਾਹਕਾਰ ਡਾਕਟਰ ਹਰਕੀਰਤ ਕੌਰ ਸੰਧੂ ਅਤੇ ਸੀਬੀਐਸਈ ਵਿੰਗ ਪ੍ਰਿੰ। ਸੁਮਨ ਡਡਵਾਲ ਨੇ ਵਧਾਈ ਦੇਂਦਿਆਂ ਕਿਹਾ ਕਿ ਮਾਪਿਆਂ ਨੂੰ ਸਮੁੱਚੀ ਮੈਨੇਜਮੈਂਟ ਤੇ ਮਾਣ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਉਸ ਸੰਸਥਾ ਦੇ ਵਿਿਦਆਰਥੀ ਹਨ ਜੋ ਬੱਚਿਆਂ ਦੇ ਬਿਹਤਰ ਨਤੀਜਿਆਂ ਲਈ ਪੂਰੀ ਮਿਹਨਤ ਨਾਲ ਹਮੇਸ਼ਾ ਤੱਤਪਰ ਰਹਿੰਦੇ ਹਨ। ਜਿਸ ਦਾ ਅੰਦਾਜ਼ਾ ਅੱਜ ਬੱਚਿਆਂ ਵਲੋਂ ਲਿਆਂਦੇ ਨਤੀਜੇ ਤੋਂ ਲਗਾਇਆ ਜਾ ਸਕਦਾ ਹੈ।
Comments (0)
Facebook Comments (0)