ਡਾਕਟਰ ਕਰਨਵੀਰ ਸਿੰਘ ਵੱਲੋਂ ਆਮ ਆਦਮੀਂ ਕਲੀਨਿਕਾਂ ਦੀ ਕੀਤੀ ਅਚਨਚੇਤ ਚੈਕਿੰਗ।

ਡਾਕਟਰ ਕਰਨਵੀਰ ਸਿੰਘ ਵੱਲੋਂ ਆਮ ਆਦਮੀਂ ਕਲੀਨਿਕਾਂ ਦੀ ਕੀਤੀ ਅਚਨਚੇਤ ਚੈਕਿੰਗ।

ਚੋਹਲਾ ਸਾਹਿਬ 10 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਕਰਨਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਚ ਸੀ ਸਰਹਾਲੀ ਵੱਲੋਂ ਆਮ ਆਦਮੀਂ ਕਲੀਨਿਕਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾਕਟਰ ਕਰਨਵੀਰ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਆਮ ਆਦਮੀਂ ਕਲੀਨਿਕ ਚੋਹਲਾ ਸਾਹਿਬ,ਡੇਅਰਾ ਸਾਹਿਬ,ਮੋਹਨਪੁਰ ਅਤੇ ਫਤਿਹਾਬਾਦ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਜਿੱਥੇ ਸਾਰਾ ਸਟਾਫ ਹਾਜਰ ਪਾਇਆ ਗਿਆ।ਉਹਨਾਂ ਦੱਸਿਆ ਕਿ ਇਸ ਸਮੇਂ ਆਮ ਆਦਮੀਂ ਕਲੀਨਿਕਾਂ ਵਿੱਚ ਸਰਕਾਰ ਵੱਲੋਂ ਭੇਜੀਆਂ ਜਾਂਦੀਆਂ ਵੱਖ ਵੱਖ ਕਿਸਮ ਦੀਆਂ 80 ਦਵਾਈਆਂ ਦੀ ਵੀ ਚੈਕਿੰਗ ਕੀਤੀ ਅਤੇ ਸਾਰੇ ਆਮ ਆਦਮੀਂ ਕਲੀਨਿਕਾਂ ਵਿੱਚ 80 ਕਿਸਮ ਦੀਆਂ ਦਵਾਈਆਂ ਮੌਜੂਦ ਸਨ।ਉਹਨਾਂ ਦੱਸਿਆ ਕਿ ਇਸ ਸਮੇਂ ਸਟਾਕ ਰਜਿਸਟਰਾਂ ਵੀ ਚੈੱਕ ਕੀਤੇ ਗਏ ਅਤੇ ਆਮ ਆਦਮੀਂ ਕਲੀਨਿਕਾਂ ਤੋਂ ਦਵਾਈ ਲੈਕੇ ਜਾਣ ਵਾਲੇ ਮਰੀਜਾਂ ਨੂੰ ਫੋਨ ਲਗਾਕੇ ਉਹਨਾਂ ਪਾਸੋਂ ਫੀਡਬੈਕ ਲਈ ਕਿ ਉਹਨਾਂ ਨੂੰ ਦਵਾਈਆਂ ਸਮੇਂ ਸਿਰ ਮਿਲ ਰਹੀਆਂ ਹਨ ਜਾਂ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਇਸ ਸਬੰਧੀ ਸਾਰੀ ਜਾਣਕਾਰੀ ਹਾਸਿਲ ਕੀਤੀ ਗਈ।ਉਹਨਾਂ ਅਪੀਲ ਕੀਤੀ ਕਿ ਮਰੀਜ ਆਪਣਾ ਇਲਾਜ ਆਮ ਆਦਮੀਂ ਕਲੀਨਿਕਾਂ ਵਿੱਚ ਜਾਕੇ ਕਰਵਾਉਣ ਜਿੱਥੇ ਸਾਰੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ।ਇਸ ਸਮੇਂ ਡਾਕਟਰ ਗੁਰਮਿੰਦਰ ਸਿੰਘ ਚੋਹਲਾ ਸਾਹਿਬ,ਡਾਕਟਰ ਸੁਖਮਨਪ੍ਰੀਤ ਕੌਰ,ਡਾਕਟਰ ਤੇਰਾ ਸਿੰਘ,ਡਾਕਟਰ ਤਲਵਿੰਦਰ ਸਿੰਘ,ਬਲਰਾਜ ਸਿੰਘ ਬੀ ਈ ਈ,ਮਨਦੀਪ ਸਿੰਘ ਆਈ ਏ,ਵਿਸ਼ਾਲ ਕੁਮਾਰ ਬੀ ਐਸ ਏ ਆਦਿ ਹਾਜਰ ਸਨ।