ਐਨ.ਆਰ.ਆਈ.ਵੀਰਾਂ ਦੇ ਸਹਿਯੋਗ ਨਾਲ 250 ਗੱਦੇ ਸਿੰਘੂ ਬਾਰਡਰ ਲਈ ਭੇਜੇ ।

ਐਨ.ਆਰ.ਆਈ.ਵੀਰਾਂ ਦੇ ਸਹਿਯੋਗ ਨਾਲ 250 ਗੱਦੇ ਸਿੰਘੂ ਬਾਰਡਰ ਲਈ ਭੇਜੇ ।

ਚੋਹਲਾ ਸਾਹਿਬ 1 ਜੁਲਾਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਰਾਹੀਂ ਦੇਸ਼ ਦੇ ਕਿਸਾਨਾਂ ਅਤੇ ਮਜਦੂਰਾਂ ਦੇ ਨਾਲ ਨਾਲ ਹੋਰਾਂ ਵਰਗਾਂ ਨੂੰ ਵੀ ਖ਼ਤਮ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਸ਼ੁਬੇਗ ਸਿੰਘ ਧੰੁਨ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਇਸ ਸਮੇਂ ਹੋਰ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸ਼ੁਬੇਗ ਸਿੰਘ ਧੁੰਨ ਨੇ ਦੱਸਿਆ ਕਿ ਦੇਸ਼ ਦੇ ਕੋਨੇ ਕੋਨੇ ਤੋਂ ਕਿਸਾਨਾਂ-ਮਜਦੂਰਾਂ ਅਤੇ ਹੋਰਾਂ ਵਰਗਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਸਿੰਘੂ ਬਾਰਡਰ ਦੇ ਕਈ ਮਹੀਨਿਆਂ ਤੋਂ ਸ਼ਾਂਤਮਈ ਧਰਨਾ ਲਗਾਇਆ ਗਿਆ ਹੈ ਪਰ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ।ਉਹਨਾਂ ਕਿਹਾ ਕਿ ਜਿੰਨਾ ਚਿਰ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਤੱਦ ਤੱਕ ਸਘੰਰਸ਼ ਜਾਰੀ ਰਹੇਗਾ।ਇਸ ਸਮੇਂ ਚੇਅਰਮੈਨ ਸ਼ੁਬੇਗ ਸਿੰਘ ਧੰੁਨ ਨੇ ਦੱਸਿਆ ਕਿ ਸਿੰਘੂ ਬਾਰਡਰ ਤੇ ਬੈਠੇ ਸਘੰਰਸ਼ਸ਼ੀਲ ਯੋਧਿਆਂ ਦੀ ਮਦਦ ਲਈ ਵੱਖ ਵੱਖ ਸਮਾਜ ਭਲਾਈ ਸੰਸਥਾਵਾਂ ਆਪਣੀ ਆਪਣੀ ਹੈਸੀਅਤ ਅਨੁਸਾਰ ਸਮਾਨ ਭੇਜ਼ ਰਹੀਆਂ ਹਨ ਇਸੇ ਲੜੀ ਤਹਿਤ ਅੱਜ ਉਹਨਾਂ ਵੱਲੋਂ ਐਨ.ਆਰ.ਆਈ.ਵੀਰਾਂ ਦੇ ਸਹਿਯੋਗ ਨਾਲ ਦਿੱਲੀ ਦੇ ਸਿੰਘੂ ਬਾਰਡਰ ਤੇ ਬੈਠੇ ਯੋਧਿਆਂ ਲਈ 250 ਗੱਦੇ ਟਰੱਕ ਵਿੱਚ ਭਰਕੇ ਰਵਾਨਾ ਕੀਤੇ ਗਏ ਹਨ।ਉਹਨਾਂ ਕਿਹਾ ਕਿ ਸਾਡੇ ਵੱਲੋਂ ਪਹਿਲਾਂ ਵੀ ਇਹਨਾਂ ਯੋਧਿਆਂ ਲਈ ਖਾਣ-ਪੀਣ ਦਾ ਸਮਾਨ,ਪਹਿਨਣ ਲਈ ਗਰਮ ਅਤੇ ਸਰਦ ਕੱਪੜੇ,ਦਵਾਈਆਂ ਅਤੇ ਪੱਗਾਂ ਭੇਜ ਚੁੱਕੇ ਹਨ ਅਤੇ ਅੱਗੇ ਵੀ ਜਰੂਰਤ ਦਾ ਸਮਾਨ ਭੇਜਦੇ ਰਹਿਣਗੇ।ਇਸ ਸਮੇਂ ਨੰਬਰਦਾਰ ਤਰਸੇਮ ਸਿੰਘ ਅਲਾਦੀਨਪੁਰ,ਤਲਵਿੰਦਰ ਸਿੰਘ ਸਰਹਾਲੀ,ਸਰਪੰਚ ਸੁਰਜੀਤ ਸਿੰਘ ਭਰੋਵਾਲ,ਹਰਪ੍ਰੀਤ ਸਿੰਘ ਭਰੋਵਾਲ,ਡਾਕਟਰ ਸੁਖਦੇਵ ਸਿੰਘ ਅਲਾਦੀਨਪੁਰ ਆਦਿ ਹਾਜ਼ਰ ਸਨ।