
ਬ ਡਵੀਜਨ ਭਿੱਖੀਵਿੰਡ ਵਿਖੇ ਮਨਾਏ ਜਾ ਰਹੇ ਆਜਾਦੀ ਸਮਾਗਮ ਦੀਆਂ ਤਿਆਰੀਆਂ ਜੋਰਾਂ ‘ਤੇ
Tue 14 Aug, 2018 0
jofizdo f;zx r'bQD
fGZyhftzv 13 nr;s
ਪੰਜਾਬ ਸਰਕਾਰ ਵੱਲੋਂ ਅੱਪਗ੍ਰੇਟ ਕੀਤੇ ਗਏ ਸਬ ਡਵੀਜਨ ਭਿੱਖੀਵਿੰਡ ਵਿਖੇ ਐਸ.ਡੀ.ਐਮ ਭਿੱਖੀਵਿੰਡ ਮੈਡਮ ਅਨੂਪ੍ਰੀਤ ਕੌਰ ਦੀ ਅਗਵਾਈ ਹੇਠ ਪਹਿਲੀ ਵਾਰ ਧੂਮ-ਧਾਮ ਨਾਲ ਮਨਾਏ ਜਾ ਰਹੇ ਆਜਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਮਾਗਮ ਵਾਲੀ ਜਗ੍ਹਾ ਸਰਕਾਰੀ ਬਹੁ-ਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਸੁਰੱਖਿਆ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਸਮਾਗਮ ਦੇ ਪ੍ਰਬੰਧਾਂ ਦਾ ਜਿਥੇ ਐਸ.ਡੀ.ਐਮ ਮੈਡਮ ਅਨੂਪ੍ਰੀਤ ਕੌਰ ਵੱਲੋਂ ਜਾਇਜਾ ਲਿਆ ਜਾ ਰਿਹਾ ਹੈ, ਉਥੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਮਨਜਿੰਦਰ ਸਿੰਘ ਵੱਲੋਂ ਵੀ ਚੱਲ ਰਹੇ ਕੰਮਾਂ ਦਾ ਪੂਰੀ ਤਰ੍ਹਾਂ ਦਾ ਜਾਇਜਾ ਲਿਆ ਗਿਆ, ਤਾਂ ਜੋ ਆਜਾਦੀ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ ਤੇ ਦੇਸ਼ ਦੇ ਕੌਮੀ ਪ੍ਰਵਾਨਿਆਂ ਨੂੰ ਯਾਦ ਕੀਤਾ ਜਾ ਸਕੇ। ਇਸ ਮੌਕੇ ਪੀ.ਡਬਲਿਊ.ਡੀ ਮਹਿਕਮੇ ਦੇ ਜੇ.ਈ ਗੁਰਿੰਦਰ ਸਿੰਘ, ਮੇਟ ਲਖਵਿੰਦਰ ਸਿੰਘ, ਜੋਗਿੰਦਰ ਸਿੰਘ, ਨਿਰਮਲ ਸਿੰਘ ਆਦਿ ਵੱਲੋਂ ਸਫਾਈ ਦੇ ਨਾਲ-ਨਾਲ ਟੋਇਆਂ ਨੂੰ ਪੂਰਿਆਂ ਜਾ ਰਿਹਾ ਸੀ ਤੇ ਨਗਰ ਪੰਚਾਇਤ ਭਿੱਖੀਵਿੰਡ ਦੇ ਕਰਮਚਾਰੀਆਂ ਵੱਲੋਂ ਟਰੈਕਟਰ-ਟਰਾਲੀ ਰਾਂਹੀ ਕੂੜੇ-ਕਰਕਟ ਨੂੰ ਚੁੱਕਿਆ ਜਾ ਰਿਹਾ ਸੀ ਤਾਂ ਜੋ ਸਮਾਗਮ ਵਾਲੀ ਜਗ੍ਹਾ ਸਾਫ-ਸੁਥਰੀ ਦਿਖਾਈ ਦੇਵੇ।
Comments (0)
Facebook Comments (0)