ਪੰਜਾਬ ਦੇ ਘਰੇਲੂ ਅਤੇ ਛੋਟੇ ਉਦਯੋਗਾਂ ਦੇ 2 ਮਹੀਨੇ ਦੇ ਬਿਜਲੀ ਬਿੱਲ ਮਾਫ ਕਰੇ ਪੰਜਾਬ ਸਰਕਾਰ :ਮਨਜਿੰਦਰ ਸਿੱਧੂ

ਪੰਜਾਬ ਦੇ ਘਰੇਲੂ ਅਤੇ ਛੋਟੇ ਉਦਯੋਗਾਂ ਦੇ 2 ਮਹੀਨੇ ਦੇ ਬਿਜਲੀ ਬਿੱਲ ਮਾਫ ਕਰੇ ਪੰਜਾਬ ਸਰਕਾਰ :ਮਨਜਿੰਦਰ ਸਿੱਧੂ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 9 ਅਪ੍ਰੈਲ 2020 

ਪੂਰੀ ਦੁਨੀਆਂ ਭਰ ਵਿੱਚ ਫ਼ੈਲੀ ਕਰੋਨਾ ਦੀ ਮਹਾਂਮਾਰੀ ਤੋਂ  ਬਚਾਅ ਕਰਨ ਲਈ ਪੂਰੇ ਦੇਸ਼ ਵਿੱਚ 24 ਮਾਰਚ ਤੋਂ 14 ਅਪ੍ਰੈਲ ਤੱਕ ਲਾਕ-ਡਾਊਨ ਕੀਤਾ ਗਿਆ ਹੈ।ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ 14 ਅਪ੍ਰੈਲ ਤੱਕ ਮੁਕੰਮਲ ਕਰਫ਼ਿਊ ਦਾ ਐਲਾਨ ਕੀਤਾ ਹੈ।ਬੇਸ਼ੱਕ ਪੰਜਾਬ ਸਰਕਾਰ ਦੀ ਮਨਸ਼ਾ ਜਨਤਾ ਦੀ ਸੁਰੱਖਿਆ ਪ੍ਰਤੀ ਕਾਫ਼ੀ ਸੰਜੀਦਾ ਹੈ ਪਰ ਸਰਕਾਰ ਦੂਸਰੇ ਪੱਖਾਂ ਤੋਂ ਪੂਰਾ ਸਹਿਯੋਗ ਜੋ ਹੈ ਉਹ ਸੂਬੇ ਦੀ ਗਰੀਬ ਜਨਤਾ ਨੂੰ ਅਜੇ ਤੱਕ ਨਹੀਂ ਦੇ ਸਕੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਖਡੂਰ ਸਾਹਿਬ ਮਨਜਿੰਦਰ ਸਿੰਘ ਸਿੱਧੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੀਤਾ ਕਿ ਬਹੁਤੇ ਐਲਾਨ ਤਾਂ ਸਿਰਫ ਇੱਕ ਬਿਆਨਬਾਜ਼ੀ ਹੀ ਸਾਬਿਤ ਹੋਏ ਹਨ ਜੋ ਜ਼ਮੀਨੀ ਪੱਧਰ ਤੇ ਨਹੀਂ ਦਿਖ ਰਹੇ ਹਨ।ਬਜ਼ਾਰੀ ਵਸਤੂਆਂ ਦੀ ਕਾਲਾ-ਬਜ਼ਾਰੀ ਹੋ ਰਹੀ ਹੈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਗਰੀਬ ਪਰਿਵਾਰਾਂ ਨੂੰ ਦੇਣ ਵਾਲੇ ਰਾਸ਼ਣ ਵਿੱਚ ਵੀ ਪੱਖਪਾਤ ਵੀ ਦੇਖਣ ਨੂੰ ਮਿਲੇ ਹਨ ਸਰਕਾਰ ਨੂੰ ਅਪੀਲ ਹੈਕਿ ਉਹ ਇਸ ਪਾਸੇ ਵੀ ਜਰੂਰ ਧਿਆਨ ਦੇਵੇ।ਗੁਆਂਢੀ ਸੂਬੇ ਰਾਜਸਥਾਨ ਵੱਲੋਂ ਆਪਣੇ ਸੂਬੇ ਦੇ ਲੋਕਾਂ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ 2 ਮਹੀਨੇ ਦੇ ਬਿਜਲੀ ਦੇ ਘਰੇਲੂ ਤੇ ਉਦਯੋਗਾਂ ਦੇ ਬਿੱਲ 3 ਮਹੀਨੇ  ਲਈ ਅੱਗੇ ਕਰ ਦਿੱਤੇ ਹਨ।ਸੋ ਅਸੀਂ ਸਰਕਾਰ ਪਾਸੋਂ ਇਹ ਮੰਗ ਕਰਦੇ ਹਾਂ ਕਿ ਉਹ ਵੀ ਸੂਬੇ ਦੀ ਜਨਤਾ ਨੂੰ ਰਾਹਤ ਦੇਵੇ ਤੇ ਜਲਦ ਹੀ ਉਹਨਾਂ ਦੇ 2 ਮਹੀਨੇ ਦੇ ਬਿਜਲੀ ਬਿੱਲ ਮਾਫ ਕਰ ਦੇਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ ਕਿਉਂਕਿ ਸਰਕਾਰਾਂ ਦਾ ਕੰਮ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਾ ਹੁੰਦਾ ਹੈ ਨਾਕਿ ਆਪਣਾ ਵਪਾਰ ਕਰਨਾ ਇਸੇ ਉਦੇਸ਼ ਤੇ ਕੰਮ ਕਰਦੇ ਹੋਏ ਸਰਕਾਰ ਨੂੰ ਤੁਰੰਤ ਹੀ ਇਸ ਤਰ੍ਹਾਂ ਦੇ ਫ਼ੈਸਲੇ ਲਵੇ ਤਾਂ ਜੋ ਸੂਬੇ ਦੇ ਲੋਕਾਂ ਵਿੱਚ ਸਰਕਾਰ ਪ੍ਰਤੀ ਵਿਸ਼ਵਾਸ ਵਧ ਸਕੇ ਨਾਲ ਹੀ ਉਹਨਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਤਾਂ ਜੋ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਕਰ ਸਕਣ ਜੇਕਰ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਸੰਪਰਕ ਕਰ ਸਕਦੇ ਹਨ ਆਮ ਆਦਮੀ ਪਾਰਟੀ ਸੂਬੇ ਦੀ ਜਨਤਾ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹੈ।