ਜੇਠ ਮਹੀਨੇ ਦੀ ਗਰਮੀ ਨੇ ਵਿਖਾਇਆ ਆਪਣਾ ਰੰਗ

ਜੇਠ ਮਹੀਨੇ ਦੀ ਗਰਮੀ ਨੇ ਵਿਖਾਇਆ ਆਪਣਾ ਰੰਗ

ਭਿੱਖੀਵਿੰਡ ,

ਹਰਜਿੰਦਰ ਸਿੰਘ ਗੋਲਣ :

ਜੇਠ ਮਹੀਨਾ ਚੜ੍ਹਦੇ ਸਾਰ ਹੀ ਕੜਾਕੇ ਦੀ ਗਰਮੀ ਨਾਲ ਤਾਪਮਾਨ ਵੱਧ ਕੇ 43 ਡਿੱਗਰੀ ਤੇ ਪਹੁੰਚ ਗਿਅਾ! ਇਸ ਕੜਾਕੇ ਦੀ ਗਰਮੀ ਨਾਲ ਜਿੱਥੇ ਭਿੱਖੀਵਿੰਡ ਵਾਸੀ ਤਰਾੵ -ਤਰਾੵ ਕਰ ਉੱਠੇ, ਉੱਥੇ ਮਹਿਕਮਾ ਪਾਵਰਕਾਮ ਭਿੱਖੀਵਿੰਡ ਵੱਲੋਂ ਤਿੰਨ ਵਜੇ ਦੁਪਹਿਰ ਬਾਅਦ ਤੱਕ ਲਗੇ ਕੱਟ ਨਾਲ ਬਿਜਲੀ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ! ਗਰਮੀ ਤੇ ਬਿਜਲੀ ਪ੍ਰੇਸ਼ਾਨ ਬੀਬੀ ਸ਼ਿਦੋ ਤੇ ਪਰਮਜੀਤ ਕੌਰ ਨੇ ਪਖੀ ਦਾ ਗੇੜਾ ਦਿੰਦਿਅਾ ਕਿਹਾ ਕੇ ਬੇਸ਼ੱਕ ਦੇਸ਼ ਭਾਰਤ ਨੂੰ ਆਜ਼ਾਦ ਹੋਇਆਂ 72 ਸਾਲ ਦਾ ਲੰਮਾ ਸਮਾਂ ਬੀਤ ਚੁੱਕਾ ,ਪਰ ਸਾਡੀਆਂ ਸਰਕਾਰਾਂ ਕੋਲੋਂ ਪਿੰਡਾਂ ਕਸਬਿਆਂ ਦੀਆਂ ਗਲੀਆਂ ਨਾਲੀਆਂ ਤੇ ਸੜਕਾਂ ਨਹੀਂ ਬਣ ਸਕੀਆਂ,ਜਨਤਾ ਦੀ ਮੁੱਖ ਲੋੜ ਬਿਜਲੀ ਪਾਣੀ ਤੇ ਸਿਹਤ ਸਹੂਲਤਾਂ ਦਾ ਪ੍ਰਯੋਗ ਪ੍ਰਬੰਧ ਨਹੀਂ ,ਪੜ੍ਹਿਆਂ ਲਿਖਿਆਂ ਲਈ ਰੁਜ਼ਗਾਰ ਦਾ ਵੀ ਕੋਈ ਠੋਸ ਪ੍ਰਬੰਧ ਨਹੀਂ ਹੋ ਸਕਿਆ,ਐਸੀਆਂ ਸਰਕਾਰਾਂ ਕੋਲੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ ! ਉਪਰੋਕਤ ਬੀਬੀਆਂ ਨੇ ਪਾਵਰਕਾਮ ਵਿਭਾਗ ਪੰਜਾਬ ਦਾ ਧਿਆਨ ਭਿੱਖੀਵਿੰਡ ਸ਼ਹਿਰ ਵੱਲ ਦਿਵਾਉਂਦਿਅਾ ਮੰਗ ਕੀਤੀ ਕਿ ਸ਼ਹਿਰ ਦੀ ਬਿਜਲੀ ਸਪਲਾਈ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕ ਬਿਜਲੀ ਪ੍ਰੇਸ਼ਾਨੀ ਤੋਂ ਬਚ ਸਕਣ!

ਅੱਜ ਸਵੇਰ ਵੇਲੇ ਤੋਂ ਲੱਗੇ ਬਿਜਲੀ ਕੱਟ ਸਬੰਧੀ ਜੇ ਈ ਇੰਦਰਪਾਲ ਸਿੰਘ ਨੇ ਕਿਹਾ ਕਿ ਸੀਜ਼ਨ ਤੋਂ ਪਹਿਲਾਂ ਮੈਂਟੀਨੈਂਸ ਦਾ ਕੰਮ ਕਰਨਾ ਪੈਂਦਾ ,ਜਿਸ ਦੇ ਕਾਰਨ ਮਹਿਕਮੇ ਵੱਲੋਂ ਟੀ ਐਮ ਸੀ ਦਾ ਕੰਮ ਕਰਨ ਮਹਿਕਮੇ ਨੂੰ ਮਜਬੂਰ ਲਾਈਟ ਬੰਦ ਕਰਨੀ ਪਈ ! ਉਨ੍ਹਾਂ ਨੇ ਕਿਹਾ ਕਿ ਬਿਜਲੀ ਕੱਟਾਂ ਦਾ ਕੋਈ ਕਾਰਨ ਤਾਂ ਨਹੀਂ, ਪਰ ਜੇਕਰ ਕੋਈ ਮਹਿਕਮੇ ਵੱਲੋਂ ਕੱਟ ਲਾਇਆ ਜਾਂਦਾ ਜਾ ਪੱਟੀ ਰੋਡ ਵਾਲੀ ਸੜਕ ਬਣਨ ਸਮੇਂ ਕੋਈ ਬਿਜਲੀ ਬੰਦ ਕਰਨੀ ਪੈਂਦੀ ਹੈ ਤਾਂ ਉਹ ਮਹਿਕਮੇ ਦੀ ਮਜਬੂਰੀ ਹੋਵੇਗੀ !