ਸਰਹੱਦੀ ਪਿੰਡਾਂ ਦੇ ਲੋਕ ਪੁੱਛਦੇ ਕਦੋਂ ਬਣੇਗਾ ਸਰਹੱਦੀ ਕੇਡਰ :-ਸੁਖਬੀਰ ਵਲਟੋਹਾ

ਸਰਹੱਦੀ ਪਿੰਡਾਂ ਦੇ ਲੋਕ ਪੁੱਛਦੇ ਕਦੋਂ ਬਣੇਗਾ ਸਰਹੱਦੀ ਕੇਡਰ :-ਸੁਖਬੀਰ ਵਲਟੋਹਾ

ਭਿੱਖੀਵਿੰਡ,

ਹਰਜਿੰਦਰ ਸਿੰਘ ਗੋਲ੍ਹਣ :

ਪੰਜਾਬ ਸਰਕਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਯੋਗਤਾ ਦੇ ਮੁਤਾਬਕ ਰੁਜ਼ਗਾਰ ਦੇ ਕੇ ਵੱਖ ਵੱਖ ਮਹਿਕਮਿਆਂ ਦੀਆਂ ਪੋਸਟਾਂ ਪੂਰ ਕਰਨ ਦੀ ਬਜਾਏ ਰੁਜ਼ਗਾਰ ਮੇਲੇ ਲਾ ਕੇ ਡਰਾਮੇਬਾਜ਼ੀ ਕਰ ਰਹੀ ਹੈ !ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਕਾਜੀ ਚੱਕ ਵਿਖੇ ਪੰਜਾਬ ਏਕਤਾ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਨੇ ਕੀਤਾ, ਤੇ ਆਖਿਆ ਕਿ ਕੈਪਟਨ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਬਜਾਏ ਰੁਜ਼ਗਾਰ ਮੇਲੇ ਲਾ ਕੇ ਜਿੱਥੇ ਨੌਜਵਾਨ ਨੂੰ ਖੱਜਲ ਖੁਆਰ ਕਰ ਰਹੀ ਹੈ ,ਉੱਥੇ ਆਪਣੇ ਕੀਤੇ ਵਾਅਦੇ ਤੋਂ ਮੁਨਕਰ ਹੋ ਕੇ ਜਨਤਾ ਨਾਲ ਧੋਖਾ ਕਰ ਰਹੀ ਹੈ ! ਵਲਟੋਹਾ ਨੇ ਕਿਹਾ ਕਿ ਅਕਾਲੀ -ਭਾਜਪਾ ਸਰਕਾਰ ਨੇ ਸਰਹੱਦੀ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਲਾਰਾ ਲਾਇਆ ਕਿ ਸਰਕਾਰ ਸਰਹੱਦੀ ਕੇਡਰ ਬਣਾ ਕੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏਗੀ ਪਰ ਸਰਕਾਰ ਕੁਝ ਕਰਨ ਦੀ ਬਜਾਏ ਲਾਰੇ ਲਾ ਕੇ ਹੀ ਤੁਰਦੀ ਬਣੀ ! ਉਹਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਸਰਹੱਦੀ ਵੱਸਦੇ ਲੋਕਾਂ ਨਾਲ ਪਹਿਲੀ ਸਰਕਾਰ ਦੀ ਤਰ੍ਹਾਂ ਸਰਹੱਦੀ ਕੇਡਰ ਬਣਾਉਣ ਲਈ ਕਿਹਾ ਸੀ ਪਰ ਹੁਣ ਕੈਪਟਨ ਸਰਕਾਰ ਕੁਝ ਕਰਨ ਦੀ ਬਜਾਏ ਸਰਹਦੀ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾ ਕੇ ਅੰਗੂਠਾ ਵਿਖਾ ਰਹੀ ਹੈ ! ਸੁਖਬੀਰ ਵਲਟੋਹਾ ਨੇ ਦੋਨਾਂ ਮਹਾਂਰਥੀ ਪਾਰਟੀਆਂ ਨੂੰ ਸਿਰੇ ਦੀਆਂ ਧੋਖੇਬਾਜ਼ ਪਾਰਟੀਅਾ ਦੱਸਦਿਆਂ ਕਿਹਾ ਕਿ ਜਿਨ੍ਹਾਂ ਚਿਰ ਲੋਕ ਤੀਜੇ ਬਦਲ਼ ਦੀ ਪੰਜਾਬ ਵਿੱਚ ਸਰਕਾਰ ਨਹੀ ਕਾੲਿਮ ਕਰਦੇ ਉਨ੍ਹਾਂ ਚਿਰ ਕਿਸੇ ਵੀ ਵੋਟਰ ਨੂੰ ਇਨਸਾਫ ਨਹੀਂ ਮਿਲੇਗਾ ! ਇਸ ਮੌਕੇ ਕਰਮਜੀਤ ਸਿੰਘ ਦਿਓਲ ,ਅਮਰਜੀਤ ਸਿੰਘ ਕੱਚਾ ਪੱਕਾ, ਦਲਬੀਰ ਸਿੰਘ ਰੂਪ, ਮਾਸਟਰ ਸਕੱਤਰ ਸਿੰਘ ਕੰਬੋਕੇ ,ਕੰਵਲਜੀਤ ਸਿੰਘ ਭਿੱਖੀਵਿੰਡ, ਬਲਜੀਤ ਸਿੰਘ ਸੁਰਸਿੰਘ ,ਬਲਜੀਤ ਸਿੰਘ ਭੰਡਾਲ, ਨਿਰਲੇਪ ਸਿੰਘ ਕਾਜੀਚੱਕ, ਹਰਤੇਜ ਸਿੰਘ,ਸੁਰਜੀਤ ਸਿੰਘ ਭੁੱਚਰ, ਸਮੇਤ ਆਦਿ ਹਾਜ਼ਰ ਸਨ!