ਰੇਲਵੇ ਦੇ ਕਲਾਸ ਵੰਨ ਅਫ਼ਸਰਾਂ ਨੂੰ ਰੇਲ ਵਿੱਚ ਸਫ਼ਰ ਕਰਦੇ ਸਮੇਂ ਅੱਧੇ ਘੰਟੇ ਦਾ ਸਫ਼ਰ ਜਨਰਲ ਕੋਚ ਵਿੱਚ ਹੀ ਬਿਤਾਉਣਾ ਪਏਗਾ
Sun 23 Jun, 2019 0ਲੁਧਿਆਣਾ: ਰੇਲਵੇ ਦੇ ਕਲਾਸ ਵੰਨ ਅਫ਼ਸਰਾਂ ਨੂੰ ਰੇਲ ਵਿੱਚ ਸਫ਼ਰ ਕਰਦੇ ਸਮੇਂ ਅੱਧੇ ਘੰਟੇ ਦਾ ਸਫ਼ਰ ਜਨਰਲ ਕੋਚ ਵਿੱਚ ਹੀ ਬਿਤਾਉਣਾ ਪਏਗਾ। ਰੇਲਾਂ ਦੇ ਜਨਰਲ ਕੋਚ ਵਿੱਚ ਸਾਫ਼ ਸਫ਼ਾਈ ਤੇ ਹੋਰ ਦਿੱਕਤਾਂ ਦੀਆਂ ਸ਼ਿਕਾਇਤਾਂ ਕਰਕੇ ਰੇਲ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ।
ਰੇਲਵੇ ਸੂਤਰਾਂ ਮੁਤਾਬਕ ਰੇਲ ਮੰਤਰੀ ਨੇ ਸਾਰੇ ਜ਼ੋਨ ਮੰਡਲ ਦੇ ਜੀਐਮ ਤੇ ਡੀਆਰਐਮ ਨਾਲ ਮੀਟਿੰਗ ਕਰਕੇ ਫੈਸਲੇ ਦਾ ਐਲਾਨ ਕੀਤਾ ਤੇ ਇਸ ਨੂੰ ਤਤਕਾਲ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਰੇਲ ਮੰਤਰਾਲੇ ਤੇ ਰੇਲਵੇ ਪ੍ਰਸ਼ਾਸਨ ਨੂੰ ਰੇਲਾਂ ਦੇ ਜਨਰਲ ਕੋਚ ਵਿੱਚ ਸਾਫ-ਸਫਾਈ ਤੇ ਗੰਦੇ ਪਖ਼ਾਨਿਆਂ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ।
ਜਾਣਕਾਰੀ ਮੁਤਾਬਕ ਪੂਰੇ ਦੇਸ਼ ਦੇ ਕਲਾਸ ਵੰਨ ਅਫ਼ਸਰ ਜਨਰਲ ਕੋਚ ਵਿੱਚ ਅੱਧੇ ਘੰਟੇ ਲਈ ਆਮ ਲੋਕਾਂ ਵਿੱਚ ਬੈਠ ਕੇ ਘੱਟੋ-ਘੱਟ ਅੱਧਾ ਘੰਟਾ ਬਿਤਾਉਣਗੇ ਤੇ ਇਸ ਦੀ ਰਿਕਾਰਡ ਵਿੱਚ ਐਂਟਰੀ ਵੀ ਕੀਤੀ ਜਾਏਗੀ। ਯਾਤਰੀਆਂ ਦੇ ਫੀਡਬੈਕ ਦੇ ਆਧਾਰ ‘ਤੇ ਰੇਲਵੇ ਵਿਭਾਗ ਵਿਵਸਥਾ ਸੁਧਾਰਨ ਲਈ ਜ਼ਰੂਰੀ ਕਾਰਵਾਈ ਕਰੇਗਾ। ਰੇਲ ਮੰਤਰੀ ਖ਼ੁਦ ਇਸ ਸਾਰੇ ਪ੍ਰੋਜੈਕਟ ਦੀ ਸੁਪਰਵਿਜ਼ਨ ਕਰਨਗੇ।
ਇਸ ਦੇ ਨਾਲ ਹੀ ਸਫ਼ਾਈ ਕਰਮਚਾਰੀਆਂ ਨੂੰ ਵੀ ਰੇਲ ਵਿੱਚ ਸਫਾਈ ਵੱਲ ਧਿਆਨ ਦੇਣਾ ਪਏਗਾ। ਕਿਉਂਕਿ ਹੁਣ ਅਫ਼ਸਰ ਵੀ ਜਨਰਲ ਕੋਚ ਵਿੱਚ ਸਫ਼ਰ ਕਰਨਗੇ, ਇਸ ਲਈ ਸਫ਼ਾਈ ਕਰਨੀ ਹੀ ਪਏਗੀ। ਮੰਨਿਆ ਜਾ ਰਿਹਾ ਹੈ ਕਿ ਅਫ਼ਸਰ ਖ਼ੁਦ ਜਨਰਲ ਕੋਚ ਵਿੱਚ ਸਫ਼ਰ ਕਰਕੇ ਪੂਰੀ ਹਕੀਕਤ ਜਾਣ ਸਕਣਗੇ ਤੇ ਜਵਾਬਦੇਹੀ ਤੈਅ ਕੀਤੀ ਜਾ ਸਕੇਗੀ।
Comments (0)
Facebook Comments (0)