ਜੀ.ਓ.ਜੀ. ਟੀਮ ਸਦਕਾ ਸਮਾਰਟ ਕਲਾਸ ਰੂਮ ਦੇ ਲੈਂਟਰ ਦਾ ਕੰਮ ਸ਼ੁਰੂ।
Mon 14 Jun, 2021 0ਚੋਹਲਾ ਸਾਹਿਬ 13 ਜੂਨ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਵੱਲੋਂ ਤਰਨ ਤਾਰਨ ਹੈੱਡ ਕਰਨਲ ਅਮਰਜੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਤਹਿਸੀਲ ਇੰਚਾਰਜ ਕੈਪਟਨ ਮੇਵਾ ਸਿੰਘ ਦੀ ਯੋਗ ਰਹਿਨੁਮਾਈ ਹੇਠ ਅੱਜ ਇਥੋਂ ਨਜ਼ਦੀਕੀ ਪਿੰਡ ਰਾਣੀਵਲਾਹ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ ਨੇ ਦੱਸਿਆ ਕਿ ਜੀ.ਓ.ਜੀ.ਟੀਮ ਵੱਲੋਂ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਪਿੰਡ ਰਾਣੀਵਲਾਹ ਵਿਖੇ ਚੱਲ ਰਹੇ ਵੱਖ ਵੱਖ ਵਿਕਾਜਾਂ ਦਾ ਜਾਇਜਾ ਲੈਂਦੇ ਹੋਏ ਇਥੇ ਸਥਿਤ ਸਰਕਾਰੀ ਮਿਡਲ ਸਕੂਲ ਵਿੱਚ ਬਣ ਰਹੇ ਸਮਾਰਟ ਕਲਾਸ ਰੂਮ ਦੀ ਵੀ ਚੈਕਿੰਗ ਕੀਤੀ ਗਈ।ਉਹਨਾਂ ਕਿਹਾ ਕਿ ਲਗਪਗ ਇੱਕ ਮਹੀਨੇ ਤੋਂ ਸਮਾਰਟ ਕਲਾਸ ਰੂਮ ਤੇ ਲੈਂਟਰ ਪਾਉਣ ਲਈ ਸਰੀਏ ਦਾ ਜਾਲ ਬੰਨ ਦਿੱਤਾ ਸੀ ਪਰ ਲੈਂਟਰ ਪਾਉਣ ਵਿੱਚ ਦੇਰੀ ਹੋ ਰਹੀ ਸੀ ਜਿਸ ਸਬੰਧੀ ਉਹਨਾਂ ਦੀ ਟੀਮ ਵੱਲੋਂ ਪ੍ਰਸ਼ਾਸ਼ਨਿਕ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਵਾਰ ਵਾਰ ਲਿਆਂਦਾ ਗਿਆ ਜਿਸਤੇ ਕਾਰਵਾਈ ਕਰਦੇ ਹੋਏ ਸਮਾਰਟ ਕਲਾਸ ਰੂਮ ਦੇ ਲੈਂਟਰ ਪੈਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਹਮੇਸ਼ਾਂ ਲੋਕ ਪੱਖੀ ਵਿਕਾਸ ਕਾਰਜ ਕਰਵਾਉਣ ਵਿੱਚ ਮੋਹਰੀ ਹੈ ਅਤੇ ਜੇਕਰ ਕਿਸੇ ਵੀ ਪਿੰਡ ਵਿੱਚ ਵਿਕਾਸ ਕਾਰਜਾਂ ਵਿੱਚ ਦੇਰੀ ਹੋ ਰਹੀ ਹੈ ਜਾਂ ਨਹੀਂ ਹੋ ਰਹੇ ਤਾਂ ਉਹਨਾਂ ਦੀ ਟੀਮ ਵੱਲੋਂ ਤੁਰੰਤ ਇਸ ਸਬੰਧੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਭੇਜੀ ਜਾਂਦੀ ਹੈ।ਇਸ ਸਮੇਂ ਸੂਬੇਦਾਰ ਕਸ਼ਮੀਰ ਸਿੰਘ ਰਾਣੀਵਲਾਹ,ਸੂਬੇਦਾਰ ਮੇਜਰ ਕੁਲਵੰਤ ਸਿੰਘ ਘੜਕਾ,ਸੂਬੇਦਾਰ ਸੁਖਬੀਰ ਸਿੰਘ ਧੁੰਨ,ਹੌਲਦਾਰ ਅਮਰੀਕ ਸਿੰਘ ਨਿੱਕਾ ਚੋਹਲਾ,ਹੌਲਦਾਰ ਦਿਲਯੋਧ ਸਿੰਘ ਮੋਹਨਪੁਰ,ਹੌਲਦਾਰ ਹਰਭਜਨ ਸਿੰਘ ਵਰਿਆ ਨਵੇਂ, ਹੌਲਦਾਰ ਨਿਰਵੈਰ ਸਿੰਘ ਵਰਿਆ ਪੁਰਾਣੇ,ਜੀ.ਓ.ਜੀ.ਜਗਰੂਮ ਸਿੰਘ ਚੰਬਾ ਕਲਾਂ,ਸੂਬੇਦਾਰ ਜੁਗਰਾਜ ਸਿੰਘ ਕਰਮੂੰਵਾਲਾ ਆਦਿ ਹਾਜ਼ਰ ਸਨ।
Comments (0)
Facebook Comments (0)