ਬਾਬਾ ਕਾਲਾ ਮਾਹਿਰ ਦਾ ਜੋੜ ਤੇ ਖੇਡ ਮੇਲਾ 26 ਨੂੰ

ਬਾਬਾ ਕਾਲਾ ਮਾਹਿਰ ਦਾ ਜੋੜ ਤੇ ਖੇਡ ਮੇਲਾ 26 ਨੂੰ

ਲੜਕੀਆਂ ਅਤੇ ਲੜਕਿਆਂ ਦੇ ਫ਼ਸਵੇਂ ਕਬੱਡੀ ਮੁਕਾਬਲੇ ਕਰਵਾਏ ਜਾਣਗੇ : ਬਾਬਾ ਮਲਕੀਤ ਸਿੰਘ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਸਾਹਿਬ 24 ਫਰਵਰੀ 2020 

ਪੰਜਾਬ ਦੇ ਮੁੱਖ ਵਗਦੇ ਦਰਿਆ ਬਿਆਸ ਕਿਨਾਰੇ ਵੱਸੇ ਪਿੰਡ ਚੰਬਾ ਕਲਾਂ ਦੇ ਗੁਰਦੁਆਰਾ ਬਾਬਾ ਕਾਲਾ ਮਾਹਿਰ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਜ਼ੋੜ `ਤੇ ਖੇਡ ਮੇਲਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਮਹਿੰਦਰ ਸਿੰਘ ਚੰਬਾ ਨੇ ਦੱਸਿਆ ਕਿ ਇਹ ਹਰ ਸਾਲ ਦੀ ਤਰਾਂ ਇਸ ਸਾਲ ਵੀ 26 ਫਰਵਰੀ ਨੂੰ ਗੁਰਦੁਆਰਾ ਬਾਬਾ ਕਾਲਾ ਮਾਹਿਰ ਜੀ ਦੇ ਮੁੱਖ ਸੇਵਾਦਾਰ ਬਾਬਾ ਮਲਕੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਹੋਰ ਜਾਣਕਾਰੀ ਦਿੰੇਦੇ ਹੋਏ ਮੁੱਖ ਸੇਵਾਦਾਰ ਬਾਬਾ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਦਿਨ ਪਹਿਲਾਂ ਤੋਂ ਰੱਖੇ 11 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਧਾਰਮਿਕ ਦਿਵਾਨ ਸਜਾਏ ਜਾਣਗੇ ਜਿਸ ਵਿੰਚ ਉੱਚ ਕੋਟੀ ਦੇ ਰਾਗੀ,ਢਾਡੀ ਅਤੇ ਕਵੀਸ਼ਰੀ ਜਥੇ ਆਈਆਂ ਸੰਗਤਾਂ ਨੂੰ ਬਾਬੇ ਕਾਲਾ ਮਾਹਿਰ ਜੀ ਦੀ ਜੀਵਨੀ ਬਾਰੇ ਵੱਢਮੁੱਲਾ ਇਤਿਹਾਸ ਸੁਣਾਕੇ ਨਿਹਾਲ ਕਰਨਗੇ।ਸ਼ਾਮ ਸਮੇਂ ਮੁਟਿਆਰਾਂ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਕਬੱਡੀ ਦੇ ਫਸਵੇਂ ਮੈਚ ਹੋਣਗੇ।ਜਿਹਨਾਂ ਵਿੱਚ ਕਬੱਡੀ ਉਪਨ ਚੋ ਜਿਲ੍ਹਾ ਫਿਰੋਜ਼ਪੁਰ,ਤਰਨ ਤਾਰਨ, ਲੜਕੀਆਂ ਦੀ ਕਬੱਡੀ ਟੀਮ ਚੋ ਤਰਨ ਤਾਰਨ,ਗੁਰਦਾਸਪੁਰ ਅਤੇ ਬਾਅਦ ਵਿੱਚ 18 ਸਾਲ ਤੋਂ ਘੱਟ ਉਮਰ ਦੇ ਕਬੱਡੀ ਖਿਡਾਰੀਆਂ ਦੇ ਫਸਵੇਂ ਮੈਚ ਕਰਵਾਏ ਜਾਣਗੇ।ਜਿਸ ਵਿੱਚ ਜੇਤੂ ਟੀਮਾਂ ਨੂੰ ਯੋਗ ਇਨਾਮ ਦੇਕੇ ਸਨਮਾਨਿਤ ਕੀਤਾ ਜਾਵੇਗਾ।ਇਸ ਸਮੇਂ ਪ੍ਰਧਾਨ ਮਨਜੀਤ ਸਿੰਘ ਸੰਧੂ ਪ੍ਰੈਸ ਕਲੱਬ,ਹਰਪ੍ਰੀਤ ਸਿੰਘ ਪ੍ਰਿੰਸੀਪਲ,ਖਜਾਨ ਸਿੰਘ ਚੰਬਾ ਯੂਥ ਪ੍ਰਧਾਨ,ਡਾ:ਰਸਬੀਰ ਸਿੰਘ,ਗੁਰਚੇਤਨ ਸਿੰਘ ਮੈਂਬਰ,ਹੀਰਾ ਸ਼ਾਹ ਚੰਬਾ,ਗੁਰਸੇਵਕ ਸਿੰਘ ਮੈਂਬਰ,ਗੁਰਦਾਸ ਸਿੰਘ ਮੈਂਬਰ,ਨਿੱਕਾ ਮੈਂਬਰ,ਕਰਮ ਸਿੰਘ ਪ੍ਰਧਾਨ,ਸਤਨਾਮ ਸਿੰਘ ਡਾਇਰੈਕਟਰ,ਪ੍ਰਗਟ ਸਿੰਘ ਦੁਆਬੀਆ ਆਦਿ ਹਾਜ਼ਰ ਸਨ।