ਆਨਲਾਈਨ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਿਖਾਇਆ ਉਤਸ਼ਾਹ

ਆਨਲਾਈਨ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਿਖਾਇਆ ਉਤਸ਼ਾਹ

ਪਲਕ ਮਾਤਾ ਸਾਹਿਬ ਕੋਰ ਖਾਲਸਾ ਗਰਲਜ ਕਾਲਜ ਪਟਿਆਲਾ ਨੇ ਹਾਸਿਲ ਕੀਤਾ ਪਹਿਲਾ ਸਥਾ
ਰਾਕੇਸ਼ ਬਾਵਾ / ਪਰਮਿੰਦਰ ਚੋਹਲਾ
ਚੋਹਲਾ ਸਾਹਿਬ 25 ਅਪ੍ਰੈਲ  2020

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਵੱਲੋਂ ਕੋਰੋਨਾਵਾਇਰਸ ਦੀ ਮਹਾਮਾਰੀ ਦੋਰਾਨ ਵਿਦਿਆਰਥੀਆ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਅਤੇ ਲਾਕਡਉਨ ਵਰਗੀ ਸਥਿਤੀ ਵਿੱਚ ਵਿਦਿਆਰਥੀਆ ਦੀਆ ਕੋਮਲ ਕਲਾਵਾ ਨੂੰ ਨਿਖਾਰਨ ਲਈ ਆਨਲਾਈਨ ਮੁਕਾਬਲੇ ਕਰਵਾ ਕੇ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ।ਜਿਸ ਵਿੱਚ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਕਾਲਜਾਂ ਦੇ ਨੋਜੁਆਨ ਵਿਦਿਆਰਥੀਆ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਇਹ ਜਾਣਕਾਰੀ ਕਾਲਜ ਪ੍ਰਿੰਸੀਪਲ ਡਾ: ਕੁਲਵਿੰਦਰ ਸਿੰਘ ਵੱਲੋਸਾੰਝੀ ਕਰਦਿਆਂ ਦੱਸਿਆ ਗਿਆਕਿ ਕਾਲਜ ਦੇ ਐਨ . ਐਸ. ਐਸ ਵਿਭਾਗ ਦੇ ਮੁੱਖੀ ਪ੍ਰੌ.ਹਿੰਮਤ ਸਿੰਘ ਦੀ ਵਿਸ਼ੇਸ਼ ਅਗਵਾਈ ਵਿੱਚ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆ ਦੇ ਪੋਸਟਰ ਮੇਕਿੰਗ, ਸਲੋਗਨ ਲੇਖਣ ਅਤੇ ਕਵਿਤਾ ਉਚਾਰਨ(ਸਵੈਰਚਿਤ ਕਵਿਤਾ) ਮੁਕਾਬਲੇ ਜਿਨਾਂ ਦਾ ਵਿਸ਼ਾ ਕੋਰੋਨਾ ਮਹਾਮਾਰੀ ਤੌ ਬਚਾਓ  ਦਾ ਸੰਦੇਸ਼ ਦੇਣਾ ਸੀ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਨਾ ਮੁਕਾਬਲਿਆਂ ਵਿੱਚ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਪਲਕ ਮਾਤਾ ਸਾਹਿਬ ਕੋਰ ਖਾਲਸਾ ਗਰਲਜ ਕਾਲਜ ਪਟਿਆਲਾ ਨੇ ਪਹਿਲਾ ਸਥਾਨ, ਨਵਲੀਨ ਕੋਰ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾਂ ਸਾਹਿਬ ਅਤੇ ਯੁਵਰਾਜ ਸਿੰਘ ਮਾਝਾ ਪਬਲਿਕ ਸਕੂਲ ਤਰਨਤਾਰਨ ਨੇ ਦੂਸਰਾ,ਨਵਨੀਤ ਕੋਰ ਐਮ.ਐਸ .ਐਮ ਸਕੂਲ ਚੋਹਲਾਂ ਸਾਹਿਬ ਅਤੇ ਭਵਨਪ੍ਰੀਤ ਕੋਰ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਨੇ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰਾਂ ਸਲੋਗਣ ਲੇਖਣ ਮੁਕਾਬਲਿਆਂ ਵਿੱਚ ਵੰਦਨਾ ਮਾਤਾ ਸਾਹਿਬ ਕੋਰ ਖਾਲਸਾ ਗਰਲਜ ਕਾਲਜ ਪਟਿਆਲ਼ਾ ਨੇ ਪਹਿਲਾ, ਮਸਕਾਨਪ੍ਰੀਤਕੋਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬੁਰਜ ਮਰਹਾਣਾ ਅਤੇ ਆਰਤੀ ਮਾਤਾ ਸਾਹਿਬ ਕੋਰ ਗਰਲਜ ਕਾਲਜ ਪਟਿਆਲ਼ਾ ਨੇ ਦੂਸਰਾ ਅਤੇ ਅਮਨਦੀਪ ਕੋਰ ਬਲਜੀਤ ਮੈਮੋਰੀਅਲ ਪਬਲਿਕ ਸਕੂਲ ਕਾਹਲਵਾਂ ਅਤੇ ਗੁਰਲੀਨ ਕੋਰ ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾਂ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਕਵਿਤਾ ਸੁਚਾਟਨ ਮੁਕਾਬਲਿਆਂ ਵਿੱਚ ਕਿਰਨਦੀਪ ਕੋਰ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾਂ ਸਾਹਿਬ ਨੇ ਪਹਿਲਾ ਸਥਾਨ, ਰਮਿੰਦਰ ਕੋਰ ਮਾਤਾ ਸਾਹਿਬ ਕੋਟ ਖਾਲਸਾ ਗਰਲਜ ਕਾਲਜ ਪਟਿਆਲਾ ਨੇ ਦੂਜਾ ਸਰਬਜੋਤ ਸਿੰਘ ਕੋਟਕਪੁਰਾ ਬੇ ਤੀਜਾ ਸਥਾਨ ਹਾਸਿਲ ਕੀਤਾ।