
ਸਾਬਕਾ ਐਮ.ਪੀ.ਜਥੇ: ਬ੍ਰਹਮਪੁਰਾ ਨੇ ਜਥੇ: ਸਤਨਾਮ ਸਿੰਘ ਦੇ ਭਰਾ ਦੀ ਹੋਈ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ
Sun 26 Apr, 2020 0
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 26 ਅਪ੍ਰੈਲ 2020
ਜਥੇਦਾਰ ਸਤਨਾਮ ਸਿੰਘ ਸੱਤਾ ਬਲਾਕ ਸੰਮਤੀ ਮੈਂਬਰ ਦੇ ਚਚੇਰੇ ਭਰਾ ਅਤੇ ਹਰਜਿੰਦਰ ਸਿੰਘ ਆੜ੍ਹਤੀਆ ਦੇ ਸਕੇ ਭਰਾ ਬਲਵੀਰ ਸਿੰਘ ਦੀ ਹੋਈ ਅਚਨਚੇਤੀ ਮੌਤ ਤੇ ਅੱਜ ਜਥੇਦਾਰ ਸਤਨਾਮ ਸਿੰਘ ਸੱਤਾ ਅਤੇ ਹਰਜਿੰਦਰ ਸਿੰਘ ਆੜ੍ਹਤੀਆ ਦੇ ਗ੍ਰਹਿ ਚੋਹਲਾ ਸਾਹਿਬ ਵਿਖੇ ਪਹੁੰਚਕੇ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇ:ਰਣਜੀਤ ਸਿੰਘ ਬ੍ਰਹਮਪੁਰਾ,ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਸਰਪੰਚ ਦਲਬੀਰ ਸਿੰਘ,ਪ੍ਰਧਾਨ ਬਲਕਾਰ ਸਿੰਘ ਨਿੱਕਾ ਚੋਹਲਾ,ਮਾਸਟਰ ਦਲਬੀਰ ਸਿੰਘ,ਮਾਸਟਰ ਗੁਰਨਾਮ ਸਿੰਘ,ਮਲੂਕ ਸਿੰਘ ਆੜ੍ਹਤੀ ਚੰਬਾ,ਸੁਰਜੀਤ ਸਿੰਘ ਆੜ੍ਹਤੀਆ ਕਰਮੂੰਵਾਲਾ,ਸਿ਼ੰਦਰ ਸਿੰਘ,ਬਬਲੂ ਮੁਨੀਮ,ਰਾਮਜੀਤ ਸਿੰਘ ਸਾਬਕਾ ਪ੍ਰਧਾਨ,ਕਾਲਾ ਪ੍ਰਧਾਨ,ਲਾਲੀ ਫੋਟੋ ਸਟੂਡੀਓ,ਸੁਖਦੇਵ ਸਿੰਘ ਆੜ੍ਹਤੀਆ,ਹਰਜਿੰਦਰ ਸਿੰਘ ਚੰਬਾ ਪ੍ਰਧਾਨ ਸੰਘਰਸ਼ ਕਮੇਟੀ,ਜਸਬੀਰ ਸਿੰਘ ਜੱਸ ਕਾਹਲਵਾਂ,ਕੁਲਦੀਪ ਸਿੰਘ ਪ੍ਰਧਾਨ ਸੈਕਟਰੀ ਯੂਨੀਅਨ ਪੱਟੀ,ਗੁਰਦੇਵ ਸਿੰਘ ਸਰਪੰਚ ਖੱਖ,ਰੇਸ਼ਮ ਸਿੰਘ ਮੈਨੈਜਰ,ਜਗਮੋਹਨ ਸਿੰਘ ਕਪੜੇ ਵਾਲਾ,ਸੁਰਿੰਦਰ ਪੁਰੀ,ਕਰਨ ਨਈਅਰ ਨਿਊ ਲਾਈਫ ਸਕੂਲ,ਅਮਰੀਕ ਸਿੰਘ ਸਰਪੰਚ,ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ,ਇੰਦਰਜੀਤ ਸਿੰਘ ਕਰਮੂੰਵਾਲਾ,ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ,ਮਨਜਿੰਦਰ ਸਿੰਘ ਲਾਟੀ ਪੰਜਾਬ ਮੋਟਰਜ਼ ਵਾਲੇ,ਤਰਸੇਮ ਨਈਅਰ,ਸਾਬਕਾ ਡਾਇਰੈਕਟਰ ਬਲਬੀਰ ਸਿੰਘ ਬੱਲੀ,ਸੂਬੇਦਾਰ ਹਰਬੰਸ ਸਿੰਘ ਐਕਸ ਇੰਡੀਆ ਲੀਵ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਸਮੇਂ ਸਾਬਕਾ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਤਨਾਮ ਸਿੰਘ ਸੱਤਾ ਬਲਾਕ ਸੰਮਤੀ ਮੈਂਬਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਲਵੀਰ ਸਿੰਘ ਦੀ ਹੋਈ ਅਚਨਚੇਤ ਮੌਤ ਕਾਰਨ ਜਿੱਥੇ ਇਲਾਕੇ ਅਤੇ ਪਰਿਵਾਰ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਪਾਰਟੀ ਨੂੰ ਵੀ ਘਾਟਾ ਪਿਆ ਹੈ।ਉਹਨਾਂ ਕਿਹਾ ਕਿ ਜਥੇ : ਬਲਵੀਰ ਸਿੰਘ ਪਾਰਟੀ ਦਾ ਸੱਚਾ ਸਿ਼ਪਾਹੀ ਸੀ ਅਤੇ ਹਰ ਵਕਤ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਪਾਉਂਦਾ ਸੀ।
Comments (0)
Facebook Comments (0)