ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦਾ ਸੀ.ਐਚ.ਸੀ.ਸਰਹਾਲੀ ਵਿਖੇ ਕੀਤਾ ਮੈਡੀਕਲ

ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦਾ ਸੀ.ਐਚ.ਸੀ.ਸਰਹਾਲੀ ਵਿਖੇ ਕੀਤਾ ਮੈਡੀਕਲ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 26 ਅਪ੍ਰੈਲ 2020 

ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਲਾਕਡਾਊਨ ਲਗਾਕੇ ਹਰ ਇਨਸਾਨ ਨੂੰ ਘਰ ਅੰਦਰ ਰਹਿਣ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਜਿਸਦੇ ਚੱਲਦੇ ਬਹੁਤ ਸਾਰੇ ਲੋਕ ਕੰਮ ਕਰਨ ਲਈ ਜਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਦੂਸਰੇ ਰਾਜਾਂ ਵਿੱਚ ਗਏ ਸਨ ਜੋ ਲਾਕਡਾਊਨ ਕਾਰਨ ਉੱਥੇ ਹੀ ਫਸ ਚੁੱਕੇ ਸਨ ਜਿੰਨਾਂ ਨੂੰ ਅੱਜ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਆਪੋ ਆਪਣੇ ਰਾਜਾਂ ਵਿੱਚ ਭੇਜਿਆ ਗਿਆ ਹੈ।ਜਿਸ ਤਹਿਤ ਬਹੁਤ ਸਾਰੇ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਦਰਸ਼ਨਾਂ ਲਈ ਗਏ ਸਨ ਜ਼ੋ ਉੱਕੇ ਲਾਕਡਾਊਨ ਕਾਰਨ ਫਸ ਗਏ ਸਨ ਜ਼ੋ ਅੱਜ ਬੱਸ ਰਾਹੀਂ ਸੀ.ਐਚ.ਸੀ.ਸਰਹਾਲੀ ਵਿਖੇ ਪਹੁੰਚੇ ਜਿੱਥੇ ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਸਿਵਲ ਸਰਜਨ ਤਰਨ ਤਾਰਨ ਡਾ; ਅਨੂਪ ਕੁਮਾਰ ਦੇ ਆਦੇਸ਼ਾਂ ਅਨੁਸਾਰ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਡਾ: ਜਗਜੀਤ ਸਿੰਘ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਹਨਾਂ ਤਿੰਨਾਂ ਸ਼ਰਧਾਲੂਆਂ ਸਿ਼ਵਚਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਪੱਟੀ,ਹਰਜੀਤ ਕੌਰ ਪਤਨੀ ਪ੍ਰੇਮ ਪ੍ਰਕਾਸ਼ ਸਿੰਘ ਪੱਟੀ,ਅਤੇ ਪ੍ਰੇਮ ਪ੍ਰਕਾਸ਼ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਪੱਟੀ ਦਾ ਮੈਡੀਕਲ ਚੈੰਕਅੱਪ ਕੀਤਾ ਅਤੇ ਕਰੋਨਾ ਸਬੰਧੀ ਸਾਰੇ ਲੱਛਣਾਂ ਦੀ ਜਾਂਚ ਕੀਤੀ ਗਈ।ਡਾ: ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹਨਾਂ ਸ਼ਰਧਾਲੂਆਂ ਦੀ ਮੇਡੀਕਲ ਜਾਂਚ ਕਰਨ ਤੋ ਬਾਅਦ ਇਹਨਾਂ ਨੂੰ 14 ਦਿਨਾਂ ਲਈ ਇਕਾਂਤਵਾਸ ਰਹਿਣ ਲਈ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ।ਇਹਨਾਂ ਸ਼ਰਧਾਲੂਆਂ ਨਾਲ ਜਦ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਲਗਪਗ ਸਵਾ ਮਹੀਨੇ ਤੋਂ ਹਜ਼ੂਰ ਸਾਹਿਬ ਵਿੱਚ ਸੀ ਪਰ ਉੱਥੇ ਦੇ ਗੁਰਦੁਆਰਾ ਸਾਹਿਬ ਵਿੱਚ ਸਾਡੀ ਪੂਰੀ ਸੇਵਾ ਕੀਤੀ ਗਈ ਸਾਨੂੰ ਹਰ ਚੀਜ਼ ਮੁਹਈਆ ਕਰਵਾਈ ਗਈ ਅਤੇ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਈ।ਉਹਨਾਂ ਕਿਹਾ ਕਿ ਹਜ਼ੂਰ ਸਾਹਿਬ ਤੋਂ ਮੁਫ਼ਤ ਲਗਪਗ 10 ਬੱਸਾਂ ਵਿੱਚ ਸ਼ਰਧਾਲੂਆਂ ਨੂੰ ਆਪੋ ਆਪਣੇ ਘਰ ਭੇਜਿਆ ਗਿਆ ਹੈ ਅਤੇ ਹੋਰ ਬੱਸਾਂ ਵੀ ਸ਼ਰਧਾਲੂਆਂ ਨੂੰ ਘਰ ਪਹੁੰਚਾਉਣ ਲਈ ਰੋਜ਼ਾਨਾ ਮੁਫ਼ਤ ਭੇਜੀਆਂ ਜਾ ਰਹੀਆਂ ਹਨ।ਇਸ ਸਮੇਂ ਹਰਦੀਪ ਸਿੰਘ ਸੰਧੂ ਬਲਾਕ ਐਜੂਕੇਟਰ ਅਫਸਰ,ਹੈਲੱਥ ਇੰਸਪੈਕਟਰ ਬਿਹਾਰੀ ਲਾਲ,ਫਾਰਮੇਸੀ ਅਫਸਰ ਪ੍ਰਮਜੀਤ ਸਿੰਘਫਾਰਮੇਸੀ ਅਫਸਰ ਮਨੋਜ਼ ਕੁਮਾਰ,ਸਤਨਾਮ ਸਿੰਘ ਮੁੰਡਾ ਪਿੰਡ,ਸੁਖਦੀਪ ਸਿੰਘ ਔਲਖ,ਬਲਰਾਜ ਸਿੰਘ ਗਿੱਲ,ਜ਼ਸਪਿੰਦਰ ਸਿੰਘ ਹਾਂਡਾ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ ਆਦਿ ਹਾਜ਼ਰ ਸਨ।