24 ਘੰਟਿਆਂ ‘ਚ ਮੀਂਹ ਪੈਣ ਦੀ ਸੰਭਾਵਨਾ

24 ਘੰਟਿਆਂ ‘ਚ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੱਲ੍ਹ ਪੂਰੇ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ ਅਤੇ 13 ਦਸੰਬਰ ਨੂੰ ਧੁੰਦ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਮਾਹਰਾਂ ਦਾ ਮੰਨਣਾ ਹੈ ਕਿ ਇਹ ਬਾਰਸ਼ ਤੇ ਧੁੰਦ ਨਾਲ ਕਣਕ ਦੀ ਫ਼ਸਲ ਨੂੰ ਫਾਇਦਾ ਪੁੱਜੇਗਾ। ਖੇਤੀ ਮਾਹਰਾਂ ਨੇ ਕਿਹਾ ਹੈ ਕਿ ਕਣਕ ਦੇ ਨਾਲ-ਨਾਲ ਇਹ ਮੀਂਹ ਸਬਜ਼ੀਆਂ ਲਈ ਕਾਫੀ ਫਾਇਦੇਮੰਦ ਰਹੇਗਾ। ਇਸ ਸਬੰਧੀ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਨੇ ਵੀ ਇਸ ਮੌਸਮ ਦੇ ਮੀਂਹ ਨੂੰ ਫ਼ਸਲ ਲਈ ਚੰਗਾ ਦੱਸਿਆ।

Related image