ਆਈ ਟੀ ਆਈ ਦੇ ਕੱਚੇ ਇੰਸਟਰਕਟਰ ਸਰਕਾਰ ਖਿਲਾਫ ਤਿੱਖਾ ਸੰਗਰਸ਼ ਕਰਨ ਨੂੰ ਮਜਬੂਰ।

ਆਈ ਟੀ ਆਈ ਦੇ ਕੱਚੇ ਇੰਸਟਰਕਟਰ ਸਰਕਾਰ ਖਿਲਾਫ ਤਿੱਖਾ ਸੰਗਰਸ਼ ਕਰਨ ਨੂੰ ਮਜਬੂਰ।

ਚੋਹਲਾ ਸਾਹਿਬ 14 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਅੱਜ  ਡੀ ਐਸ ਟੀ$ ਸੀ ਟੀ ਐਸ ਕੰਟਰੈਕਟਰ ਇੰਨਸਟਰਕਰਟਰ ਯੂਨੀਅਨ ਪੰਜਾਬ ਦੇ ਮੈਂਬਰਾਂ ਵੱਲੋ ਮੀਟਿੰਗ ਕੀਤੀ ਗਈ।ਜਿਸ ਦਾ ਮੁੱਖ ਉਦੇਸ਼ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਵੱਲੋ ਦਿੱਤੇ ਗਏ ਹੁਕਮ ਅਨੁਸਾਰ ਓਹਨਾ ਦੀ ਪਾਲਿਸੀ ,ਜੋਂ ਕਿ ਅੱਜ  ਤਕ ਵਿਭਾਗ ਵਲੋ ਨਹੀਂ ਬਣਾਈ ਗਈ । ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਯੂਨੀਅਨ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਸਾਡੀ ਮੀਟਿੰਗ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਨਾਲ ਪੈਨਲ ਮੀਟਿੰਗ ਹੋਈ ਸੀ ਜਿਸ ਵਿੱਚ ਮਾਣਯੋਗ ਹਰਪਾਲ ਚੀਮਾ ਜੀ ਵਿੱਤ ਮੰਤਰੀ, ਸਮੇਤ 2 ਹੋਰ ਕੈਬਿਨੇਟ ਮੰਤਰੀ, ਮਾਣਯੋਗ ਪਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਜੀ ਅਤੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ ਜੀ ਮੌਜੂਦ ਸਨ। ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਵੱਲੋ ਸਾਡੇ ਵੱਲੋ ਰੱਖਿਆ ਗਈਆਂ ਮੰਗਾ ਨੂੰ ਪੂਰਾ ਕਰਨ ਲਈ ਵਿਭਾਗ ਦੇ ਸਕੱਤਰ ਸਾਹਿਬ ਨੂੰ ਕਹਿ ਦਿੱਤਾ ਗਿਆ ਸੀ। ਇਸਤੋਂ ਬਾਅਦ ਸਾਡੀ ਮੀਟਿੰਗ ਮੁੱਖ ਮੰਤਰੀ ਸਾਹਿਬ ਜੀ ਦੀ ਪਤਨੀ ਡਾਕਟਰ ਸ੍ਰੀਮਤੀ ਗੁਰਪ੍ਰੀਤ ਕੌਰ ਜੀ ਨਾਲ ਹੋਈ ਅਤੇ ਓਹਨਾ  ਵੱਲੋ ਵੀ ਫੋਨ ਉਪਰ ਸਾਡੀ ਪਾਲਿਸੀ ਜਲਦੀ ਤਿਆਰ ਕਰਨ ਲਈ ਵਿਭਾਗ ਨੂੰ ਬੋਲ ਦਿੱਤਾ ਗਿਆ ਸੀ। ਇਸ ਮੀਟਿੰਗ ਤੋ ਬਾਅਦ ਸਾਨੂੰ ਵਿਭਾਗ ਵੱਲੋਂ ਫਗਵਾੜਾ ਵਿਖੇ ਬੁਲਾਇਆ ਗਿਆ ਜਿਸ ਵਿਚ ਮਾਣਯੋਗ ਤਕਨੀਕੀ ਸਿੱਖਿਆ ਮੰਤਰੀ, ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ ਜੀ ਅਤੇ ਮਾਣਯੋਗ ਡਾਇਰੈਕਟਰ ਅਮਿਤ ਤਲਵਾਰ ਜੀ ਮੌਜੂਦ ਸਨ ਅਤੇ ਇਸ ਮੀਟਿੰਗ ਵਿਚ ਸਾਨੂੰ ਜਲਦੀ ਪਾਲਿਸੀ ਬਣਾਉਣ ਅਤੇ ਲਾਗੂ ਕਰਨ ਸਬੰਧੀ ਤਕਨੀਕੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ  ਜੀ ਵੱਲੋ ਭਰੋਸਾ ਦਵਾਇਆ ਗਿਆ ਸੀ। ਪਰ ਅੱਜ ਤਕਰੀਬਨ 2 ਮਹੀਨੇ ਬੀਤ ਜਾਣ ਤੇ ਵੀ  ਵਿਭਾਗ ਵੱਲੋਂ ਸਾਡੀ ਪਾਲਿਸੀ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਡੀ ਯੂਨੀਅਨ ਵਲੋ ਬਹੁਤ ਵਾਰ ਪੱਤਰ ਵਿਹਾਰ ਕੀਤਾ ਗਿਆ ਅਤੇ ਮੀਟਿੰਗ ਲਈ ਸਮਾ ਮੰਗਿਆ ਗਿਆ ਪਰ ਨਾ ਤਾਂ ਮੁੱਖ ਮੰਤਰੀ ਸਾਹਿਬ ਜੀ ਵੱਲੋ ਸਾਨੂੰ ਮੀਟਿੰਗ ਲਈ ਸਮਾ ਦਿੱਤਾ ਅਤੇ ਨਾ ਹੀ ਵਿਭਾਗ ਦੇ ਸਕੱਤਰ ਸਾਹਿਬ ਵੱਲੋ। ਇਸ ਤਰ੍ਹਾਂ ਮਾਨ ਸਰਕਾਰ ਅਤੇ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਕੱਚੇ ਇੰਸਟਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ। ਹੁਣ ਯੂਨੀਅਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਗਿਆ। ਤਾਂ ਕੱਚੇ ਇੰਸਟਰਕਟਰਾਂ ਵਲੋਂ ਪੰਜਾਬ ਸਰਕਾਰ ਦਾ ਜਿਥੇ ਪਹਿਲਾਂ ਸਰਕਾਰ ਬਣਾਉਣ ਵਿੱਚ ਸਾਥ ਦਿੱਤਾ ਗਿਆ ਸੀ ਓਥੇ ਹੁਣ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਹਰ ਕਸਬੇ ਅਤੇ ਪਿੰਡ ਪਿੰਡ ਵਿਚ ਪੋਸਟਰ ਲਗਾ ਕੇ ਅਤੇ ਰੋਸ਼ ਪ੍ਰਦਰਸ਼ਨ ਕਰ ਕੇ ਸਰਕਾਰ ਖਿਲਾਫ ਤਿੱਖਾ ਸੰਗਰਸ਼ ਕੀਤਾ ਜਾਵੇਗਾ। ਇਸ ਦੀ ਨਿਰੋਲ ਜੁੰਮੇਵਾਰੀ  ਮੁੱਖ ਮੰਤਰੀ ਪੰਜਾਬ, ਤਕਨੀਕੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਬੈਂਸ, ਵਿਤ ਮੰਤਰੀ ਚੀਮਾ ਸਾਹਿਬ, ਮਾਨਯੋਗ ਸਪੀਕਰ ਸੰਧਵਾਂ ਅਤੇ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦੀ ਹੋਵੇਗੀ।ਇਸ ਮੌਕੇ ਸੰਦੀਪ ਸਿੰਘ ਸਿਮਰਨਜੀਤ ਸਿੰਘ ਪਰਦੀਪ ਸਿੰਘ ਕਿਰਨਦੀਪ ਸਿੰਘ ਅਮਨਦੀਪ ਸਿੰਘ ਹਰਪ੍ਰੀਤ ਸਿੰਘ ਕੁਲਦੀਪ ਸਿੰਘ ਸਵਰਨ ਸਿੰਘ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।