
ਹੋਮਿਓਪੈਥਿਕ ਵਿਭਾਗ ਵੱਲੋਂ ਕੋਵਿਡ-19 ਪ੍ਰਤੀ ਉਚਿਤ ਵਿਵਹਾਰ ਸਬੰਧੀ ਜਨ ਅੰਦੋਲਨ ਸੈਮੀਨਾਰ ਕਰਵਾਇਆ।
Wed 11 Nov, 2020 0
ਚੋਹਲਾ ਸਾਹਿਬ 11 ਨਵੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਹੋਮਿਓਪੈਥਿਕ ਵਿਭਾਗ ਪੰਜਾਬ ਜਿਲ੍ਹਾ ਤਰਨ ਤਾਰਨ ਵੱਲੋਂ ਕੋਵਿਡ-19 ਪ੍ਰਤੀ ਉਚਿਤ ਵਿਵਹਾਰ ਸਬੰਧੀ ਜਨ ਅੰਦੋਲਨ ਮੁਹਿੰਮ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਹੋਮਿਓਪੈਥਿਕ ਡਾ: ਪ੍ਰਵੇਸ਼ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ)ਸਰਹਾਲੀ ਵਿਖੇ ਕੀਤਾ ਗਿਆ।ਇਸ ਜਗਰੂਕਤਾ ਕੈਂਪ ਵਿੱਚ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਵੱਲੋਂ ਆਮ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜਿੰਨਾਂ ਸਮਾਂ ਕੋਵਿਡ-19 ਦਾ ਇਲਾਜ ਨਹੀਂ ਮਿਲ ਜਾਂਦਾ ਤਦ ਤੱਕ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ।ਉਹਨਾਂ ਕਿਹਾ ਕਿ ਸਾਨੂੰ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਣਾ ਚਾਹੀਦਾ ਹੈ ਅਤੇ ਬਾਹਰ ਜਾਣ ਸਮੇਂ ਮੂੰਹ ਮਾਸਕ ਨਾਲ ਢੱਕਣਾ ਚਾਹੀਦਾ ਹੈ।ਇਸ ਸਮੇਂ ਡਾ: ਦਿਲਬਾਗ ਸਿੰਘ ਹੋਮਿਓਪੈਥਿਕ ਮੈਡੀਕਲ ਅਫਸਰ ਨੇ ਦੱਸਿਆ ਕਿ ਸਾਨੂੰ ਇਸ ਵਾਰ ਬੂਟੇ ਲਗਾਕੇ ਗ੍ਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ ਅਤੇ ਪਟਾਕਿਆਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ।ਕਿਉਂਕਿ ਇਸ ਨਾਲ ਵਾਤਾਵਰਣ ਦੂਸਿ਼ਤ ਹੁੰਦਾ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਫੀਆਂ ਹਨ।ਉਹਨਾਂ ਕਿਹਾ ਕਿ ਸਾਨੂੰ ਬੱਸਾਂ ਵਿੱਚ ਸਫਰ ਕਰਦੇ ਸਮੇਂ ਦੋ ਗਜ਼ ਦੀ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਤਿਓਹਾਰਾਂ ਦੇ ਮੌਸਮ ਵਿੱਚ ਸਾਨੂੰ ਖਾਣ ਪੀਣ ਦਾ ਖਾਸ ਧਿਆਨ ਰੱਖਦੇ ਹੋਏ ਖੱਟੀਆਂ,ਤਲੀਆਂ,ਮਸਾਲੇਦਾਰ ਚੀਜ਼ਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਤਾਜ਼ੀਆਂ ਸਬਜੀਆਂ ਅਤੇ ਤਾਜੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜ਼ੋ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧ ਸਕੇ।ਇਸ ਸਮੇਂ ਕਰਨਜੀਤ ਸਿੰਘ ਹੋਮਿਓਪੈਥਿਕ ਡਿਸਪੈਂਸਰ ,ਪ੍ਰਧਾਨ ਸਨਦੀਪ ਸਿੰਘ ਬਲੱਡ ਵਾਲਟ ਫਾਊਂਡੇਸ਼ਨ,ਪ੍ਰਿੰਸੀਪਲ ਗੁਰਪ੍ਰੀਤ ਸਿੰਘ,ਜ਼ਸਪਿੰਦਰ ਸਿੰਘ,ਅਕਾਸ਼ਦੀਪ ਸਿੰਘ,ਪ੍ਰਮਜੀਤ ਕੌਰ,ਅਮਨਦੀਪ ਕੌਰ ਆਦਿ ਹਾਜ਼ਰ ਸਨ।
Comments (0)
Facebook Comments (0)