
ਜੀ.ਓ.ਜੀ.ਨੇ ਕਿਸਾਨਾਂ ਦਾ ਸਮਰਥਨ ਦੇਣ ਦਾ ਕੀਤਾ ਐਲਾਨ।
Thu 3 Dec, 2020 0
ਚੋਹਲਾ ਸਾਹਿਬ 3 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਖੁਸ਼ਹਾਲੀ ਦੇ ਰਾਖਿਆਂ ਦੀ ਮੀਟਿੰਗ ਚੋਹਲਾ ਸਾਹਿਬ ਵਿਖੇ ਸਥਿਤ ਸ਼ਹੀਦ ਸੁੱਚਾ ਸਿੰਘ ਯਾਦਗਰੀ ਹਾਲ ਵਿਖੇ ਕੈਪਟਨ ਮੇਵਾ ਸਿੰਘ ਦੀ ਯੋਗ ਰਹਿਨੁਮਾਈ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਮੇਵਾ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ-ਮਜਦੂਰ ਵਿਰੋਧੀ ਕਾਨੂੰਨ ਪਾਸ ਕਰਕੇ ਆਮ ਜਨਤਾ ਦਾ ਜਿਉਣਾ ਮੁਹਾਲ ਕਰ ਰਹੀ ਹੈ।ਉਹਨਾਂ ਕਿਹਾ ਕਿ ਕਿਸਾਨਾਂ ਅਤੇ ਮਜਦੂਰਾਂ ਵੱਲੋਂ ਲਗਾਏ ਦੇਸ਼ ਵਿਆਪੀ ਧਰਨੇ ਵਿੱਚ ਖੁਸ਼ਹਾਲੀ ਦਾ ਰਾਖਿਆਂ ਦੀ ਟੀਮ ਸਮਰਥਨ ਕਰਦੀ ਹੈ ਅਤੇ ਜਲਦ ਹੀ ਸਾਰੀ ਟੀਮ ਦਿੱਲੀ ਲਈ ਰਵਾਨਾ ਹੋਵੇਗੀ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਕਾਲੇ ਕਾਨੂੰਨ ਰੱਦ ਕਰੇ।ਇਸ ਸਮੇਂ ਕੈਪਟਨ ਹੀਰਾ ਸਿੰਘ,ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ,ਕੈਪਟਨ ਬਲਬੀਰ ਸਿੰਘ ਪੰਨੂ,ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ,ਸੂਬੇਦਾਰ ਸੁਖਬੀਰ ਸਿੰਘ ਧੁੰਨ,ਸੂਬੇਦਾਰ ਕਸ਼ਮੀਰ ਸਿੰਘ ਰਾਣੀਵਲਾਹ,ਸੂਬੇਦਾਰ ਕੁਲਵੰਤ ਸਿੰਘ ਘੜਕਾ,ਹੋਲਦਾਰ ਅਮਰੀਕ ਸਿੰਘ ਚੋਹਲਾ ਖੁਰਦ,ਹੋਲਦਾਰ ਦਲਯੋਧ ਸਿੰਘ ਮੋਹਣਪੁਰ,ਜਗਰੂਪ ਸਿੰਘ ਚੰਬਾ,ਜਗਰਾਜ ਸਿੰਘ ਕਰਮੂੰਵਾਲਾ,ਹਰਭਜਨ ਸਿੰਘ ਵਰਿਆਂ,ਨਿਰਵੈਲ ਸਿੰਘ,ਗੁਰਵੇਲ ਸਿੰਘ ਸੰਗਤਪੁਰ ਆਦਿ ਤੋਂ ਇਲਾਵਾ ਬਲਾਕ ਚੋਹਲਾ ਸਾਹਿਬ,ਬਲਾਕ ਨੌਸ਼ਹਿਰਾ ਪੰਨੂਆਂ,ਬਲਾਕ ਗੰਡੀਵਿੰਡ,ਬਲਾਕ ਤਰਨ ਤਾਰਨ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
Comments (0)
Facebook Comments (0)