`ਇੱਕ ਰੁੱਖ-ਸੌ ਸੁੱਖ` ਮੁਹਿੰਮ ਤਹਿਤ ਘਰ ਘਰ ਰੁੱਖ ਲਗਾਏ ਗਏ।

`ਇੱਕ ਰੁੱਖ-ਸੌ ਸੁੱਖ` ਮੁਹਿੰਮ ਤਹਿਤ ਘਰ ਘਰ ਰੁੱਖ ਲਗਾਏ ਗਏ।

ਚੋਹਲਾ ਸਾਹਿਬ 18 ਮਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕੀ ਪਿੰਡ ਬੁਰਜ ਪੂਹਲਾ ਵਿਖੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆ ਰਹੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਤਾਂ ਨੇ ਹਰ ਘਰ ਵਿੱਚ ਇੱਕ ਰੁੱਖ ਸੌ ਸੁੱਖ ਮਹਿੰਮ ਤਹਿਤ ਬੂਟੇ ਲਗਾਏ ਗਏ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਪੂਹਲਾ ਨੇ ਦੱਸਿਆ ਕਿ ਸੈਕੜੇ ਸੰਗਤਾਂ ਵੱਲੋਂ ਅੱਜ ਘਰ ਘਰ ਸੁੰਦਰ ਫੁੱਲਾਂ ਵਾਲੇ,ਫਲਾਂ ਵਾਲੇ ਅਤੇ ਛਾਂਦਾਰ ਬੂਟੇ ਲਗਾਏ ਗਏ ਹਨ।ਉਹਨਾਂ ਕਿਹਾ ਕਿ ਹਰ ਇੰਨਸਾਨ ਨੂੰ ਚਾਹੀਦਾ ਹੈ ਕਿ ਉਹ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਘਰ ਵਿਚ ਘੱਟੋ ਘੱਟ ਇੱਕ ਬੂਟਾ ਜਰੂਰ ਲਗਾਵੇ।ਉਹਨਾਂ ਕਿਹਾ ਕਿ ਰੁੱਖ ਪ੍ਰਦੂਸ਼ਣ ਨੂੰ ਕੰਟਰੋਲ ਕਰਦੇ ਹਨ,ਮੀਂਹ ਲਿਆਉਣ ਵਿੱਚ ਮਦਦ ਕਰਦੇ ਹਨ ਅਤੇ ਰੁੱਖ ਸਾਨੂੰ ਠੰਡੀ ਠੰਡੀ ਛਾਂ ਦਿੰਦੇ ਹਨਜਿਸ ਨਾਲ ਖਾਸ ਕਰਕੇ ਗਰਮੀਂ ਦੇ ਮੌਸਮ ਵਿੱਚ ਸਾਨੂੰ ਗਰਮੀਂ ਤੋ਼ ਨਿਜਾਤ ਦਿਵਾਉਂਦੇ ਹਨ।ਇਸ ਸਮੇਂ ਸੁਰਜੀਤ ਸਿੰਘ,ਜੱਗਾ ਸਿੰਘ,ਵਿਰਸਾ ਸਿੰਘ,ਰਾਜਵਿੰਦਰ ਸਿੰਘ,ਨਿੰਦਰ ਸਿੰਘ,ਗੁਰਸਾਹਿਬ ਸਿੰਘ,ਬਾਬਾ ਗੁਰਪ੍ਰੀਤ ਸਿੰਘ,ਲਖਬੀਰ ਸਿੰਘ,ਬਲਵੰਤ ਸਿੰਘ,ਅਵਤਾਰ ਸਿੰਘ,ਹਰਮਨ ਸਿੰਘ,ਗੁਰਜੀਤ ਸਿੰਘ,ਜਸ਼ਨਪ੍ਰੀਤ ਸਿੰਘ,ਸੁਖਬੀਰ ਸਿੰਘ,ਕੁਲਦੀਪ ਸਿੰਘ,ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।