
ਸਿ਼ਵ ਮੰਦਿਰ ਚੋਹਲਾ ਸਾਹਿਬ ਵਿਖੇ ਸਿ਼ਵਰਾਤਰੀ ਦਾ ਦਿਹਾੜ੍ਹਾ ਧੂਮਧਾਮ ਨਾਲ ਮਨਾਇਆ।
Fri 12 Mar, 2021 0
ਚੋਹਲਾ ਸਾਹਿਬ 12 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਥਾਨਕ ਸਿ਼ਵ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿ਼ਵਰਾਤਰੀ ਦਾ ਪਵਿੱਤਰ ਦਿਹਾੜਾ ਬੜ੍ਹੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ।ਸਵੇਰ ਤੋਂ ਹੀ ਸਿ਼ਵ ਮੰਦਿਰ ਵਿਖੇ ਵੱਡੀ ਗਿਣਤੀ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਅਤੇ ਰਾਤ ਸਮੇਂ ਵੱਖ ਵੱਖ ਭਜਨ ਮੰਡਲੀਆਂ ਵੱਲੋਂ ਭਗਵਾਨ ਸਿ਼ਵ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਅਤੇ ਪੂਰਾ ਦਿਨ ਪੂੜੀਆਂ-ਛੋਲਿਆਂ ਦਾ ਲੰਗਰ ਅਟੁੱਟ ਵਰਤਾਇਆ ਗਿਆ।ਇਸ ਸਮੇਂ ਪੰਡਿਤ ਕੁੰਦਨ ਜੀ,ਵਿਜੇ ਕੁਮਾਰ ਕੁਦੰਰਾ,ਸਿ਼ਵ ਨਰਾਇਣ,ਪ੍ਰਮਜੀਤ ਜ਼ੋਸ਼ੀ,ਰਾਕੇਸ਼ ਨੰਦ,ਰਾਕੇਸ਼ ਬਿੱਲਾ,ਸੁਰਜੀਤ ਰਾਹੀ,ਰਾਜਨ ਕੁੰਦਰਾ,ਰਮਨਧੀਰ,ਸੁਰਿੰਦਰ ਭਗਤ,ਅਸ਼ਵਨੀ ਕੁਮਾਰ ਰਾਜੂ,ਸੰਜੀਵ ਕੁਮਾਰ,ਬਬਲੀ ਮੁਨੀਮ,ਬਬਲੀ ਸ਼ਾਹ,ਅ਼ਸਵਨੀ ਆਨੰਦ,ਕਿਸ਼ਨ ਆਨੰਦ,ਬਸੰਤ ਕੁਮਾਰ,ਨਿਰੰਦਰਪਾਲ, ਪ੍ਰਦੀਪ ਹੈਪੀ,ਤਰਸੇਮ ਨਈਅਰ,ਵਿਪਨ ਨਈਅਰ,ਬਲਦੇਵ ਬੀ.ਡੀ.ਪੀ.ਓ.,ਅਮਿਤ ਨਈਅਰ,ਭੁਪਿੰਦਰ ਕੁਮਾਰ ਨਈਅਰ,ਨਰੇਸ਼ ਨਈਅਰ,ਪ੍ਰਵੀਨ ਕੁਮਾਰ ਕੁੰਦਰਾ,ਬੱਬੂ,ਰਾਜੂ,ਗੋਰਾ ਆਦਿ ਵੱਲੋਂ ਪੂਰਾ ਦਿਨ ਅਤੇ ਰਾਤ ਸਮੇਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਰਹੇ।
Comments (0)
Facebook Comments (0)