
ਕਵਿਤਾ "ਰੰਗਲੀ ਦੁਨੀਆਂ" ਲੇਖਕ :- ਫਿਰੋਜ਼ਪੁਰੀਆ
Mon 6 Aug, 2018 0
ਰੰਗਲੀ ਦੁਨੀਆ ਦੇ ਰੰਗ ਨਿਆਰੇ,
ਇਹ ਦੁਨੀਆਂ ਹੈ ਬਹੁਰੰਗੀ।
ਆਪਣੇ-ਆਪਣੇ ਰੰਗ ਚ"ਸਭ ਨੂੰ,
ਲੱਗਦੀ ਹੈ ਇਹ ਚੰਗੀ।
ਉਸ ਮਾਲਕ ਨੂੰ ਅਰਦਾਸ ਹੈ ਮੇਰੀ ,
ਨ ਕਦੇ ਕਿਸੇ ਨੂੰ ਆਵੇ ਤੰਗੀ।
ਇਹ ਪੈਸੇ ਧੇਲੇ ਮੈਲ ਹੱਥਾਂ ਦੀ ,
ਦੇਈਂ ਚੰਗੇ ਸਾਥੀ ਸੰਗੀ।
ਇਮਾਨਦਾਰੀ ਤੇ ਇੱਜਤਾਂ ਬਖਸ਼ੀਂ,
ਨਾ ਕਦੇ ਪਿੱਠ ਕਰੀਂ ਤੂੰ ਨੰਗੀ।
ਸਭ ਨੂੰ ਕਿਰਤ ਕਮਾਈਆਂ ਬਖਸ਼ੀਂ,
ਸਦਾ ਖੁਸ਼ੀਆਂ ਛੂਹਣ ਬੁਲੰਦੀ।
-----ਫਿਰੋਜ਼ਪੁਰੀ----
Comments (0)
Facebook Comments (0)