ਤੋਤਲੀ ਸਿਆਣਪ

ਤੋਤਲੀ ਸਿਆਣਪ

ਤੋਤਲੀ ਸਿਆਣਪ
“ਗੁਰਨੂਰ’’ ਵੱਲੋਂ ਸਵੇਰੇ ਵੇਲੇ ਸ਼ਰਾਰਤਾਂ ਕਰਨ `ਤੇ ਮੈਂ ਉਸਨੂੰ ਕਾਫੀ ਝਿੜਕ ਦਿੱਤਾ।ਨੂਰ ਨੂੰ ਗੁੱਸੇ ਨਾਲ ਕਈ ਕੁਝ ਕਹਿ ਤਾਂ ਬੈਠਾ ,ਪਰ ਸਾਰਾ ਦਿਨ ਦਫ਼ਤਰ ਆਪਣੇ ਆਪ ਨਾਲ ਘੁਲਦਾ ਰਿਹਾ, ਕਿ ਕਿਓਂ ਮੈਂ ਉਸਨੂੰ ਝਿੜਕਿਆਂ,ਉਹ ਤਾਂ ਹਾਲੇ ਛੋਟਾ ਹੈ,ਬਚਪਨ ਵਿੱਚ ਬੱਚੇ ਸ਼ਰਾਰਤਾਂ ਨਾਂ ਕਰਨ ਤਾਂ ਹੋਰ ਕੀ ਕਰਨਗੇ,ਇਹੋ ਤਾਂ ਇੱਕ ਸਮਾਂ ਹੁੰਦਾ ਜਦ ਅਸੀਂ ਖੁੱਲਦਿਲੀ ਨਾਲ ਜਿਓਂਦੇ ਹਾਂ,ਇਹ ਅਧਿਕਾਰ ਇਹਨਾਂ ਤੋਂ ਖੋਹਣਾ ਨਹੀਂ ਚਾਹੀਦਾ,ਥੋੜੀਆਂ ਬਹੁਤੀਆਂ ਸ਼ਰਾਰਤਾਂ ਦਾ ਮੌਕਾ ਦੇਣਾ ਜਰੂਰੀ ਹੈ।ਸ਼ਾਮ ਵੇਲੇ ਜਦ ਮੈਂ ਘਰ ਪਹੁੰਚਿਆ ਤਾਂ ਨੂਰ ਬੈੱਡ ਤੇ ਪੁੱਠਾ ਲੰਮਾ ਪਿਆ ਕਿਤਾਬ ਵਿੱਚ ਬਣੀਆਂ ਫੋਟੋਆਂ ਨਾਲ ਖੇਡ ਰਿਹਾ।ਮੈਂ ਲਾਗੇ ਪਹੁੰਚਕੇ ਕਿਹਾ ਨੂਰ,ਮੈਂ ਤੇਰੇ ਨਾਲ ਸਵੇਰੇ ਲੜਾਈ ਕੀਤੀ ਸੀ, ਅੱਗੇ ਕੁਝ ਬੋਲਦਾ ਨੂਰ ਨੇ ਹੱਸਕੇ ਕਿਹਾ, “ਮਾਮਾ ਜੀ”, ਕਿਹੜੀ ਲੜਾਈ,ਮੇਰੇ ਕੋਲ ਇੰਨਾ ਟਾਇਮ ਨਹੀਂ ਹੈ,ਕਿ ਮੈਂ ਲੜਾਈਆਂ ਯਾਦ ਰੱਖਾਂ,ਮੈਂ ਤਾਂ ਪੜ੍ਹਨਾ ਹੈ।ਆਓ ਤੁਸੀਂ ਮੇਰੇ ਨਾਲ ਕੁਝ ਪੜ੍ਹ ਲਓ,ਇੰਨਾਂ ਕਹਿ ,ਉਹ ਮੇਰੀ ਗੋਦੀ ਵਿੱਚ ਬੈਠ ਕਿਹਾ।ਮੈਂ ਸੋਚ ਰਿਹਾ ਸੀ , ਕਿ ਇੱਕ ਐਲ.ਕੇ.ਜੀ. ਵਿੱਚ ਪੜ੍ਹਨ ਵਾਲਾ ,ਇੰਨੀ ਵੱਡੀ ਗੱਲ ਕਿਸ ਤਰਾਂ ਕਹਿ ਗਿਆ।
ਪਰਮਿੰਦਰ ਸਿੰਘ,
ਪਿੰਡ ਤੇ ਡਾ: ਚੋਹਲਾ ਸਾਹਿਬ,
ਤਹਿ; ਵਾ ਜਿਲ੍ਹਾ ਤਰਨ ਤਾਰਨ।
ਮੋਬਾਇਲ :- 98155-61022