
“ ਭੁਖਿਆਂ ਭੁਖ ਨਾ ਉਤਰਿ”
Wed 30 Sep, 2020 0
“ ਭੁਖਿਆਂ ਭੁਖ ਨਾ ਉਤਰਿ”
“ਭੁਖਿਆਂ ਭੁਖ ਨਾਂ ੳਤਰਿ ਜੋ ਬੰਨ੍ਹੇ ਪੁਰੀਆਂ ਭਾਰਿ”
ਕੰਟਰੋਲ ਵਿਚੋਂ ਬਾਹਰ ਹੋ ਜਾਵੇ ਤਾਂ ਭੁਖ ਪਲੇਟ ਤੋਂ ਪੰਡ ਬਣ ਜਾਂਦੀ ਹੈ।
ਭੁੱਖ ਕਈ ਤਰਾਂ ਦੀ-ਸ਼ੋਹਰਤ ਦੀ ਦੌਲਤ ਦੀ,ਸਿਆਸਤ ਦੀ,ਚੌਧਰ ਦੀ,ਤਖ਼ਤ-ਏ ਤਾਉਸ ਦੀ,ਥਾਣੇਦਾਰੀ ਦੀ,ਲਾਣੇਦਾਰੀ ਦੀ,ਵਿਚੋਲਗੀਰੀ ਦੀ,ਫੋਕੀ ਟੌਹਰ ਦੀ,ਦੂਸਰਿਆਂ ਨੂੰ ਨੀਚਾ ਦਿਖਾਉਣ ਦੀ।ਡੀਂਗਾਂ ਮਾਰਨ ਦੀ,ਗਸ਼ਤ ਦੀ,ਮੈਂ ਹੀ ਮੈਂ ਦੀ,ਗਰੀਬ ਦੀ. ਅਮੀਰ ਦੀ,ਫਕੀਰ ਦੀ,ਸੰਤ ਦੀ,ਪੰਡਤ ਦੀ,-
ਭੁੱਖ ਅਣਤੋਲ ਅਣਗਿਣਤ ਹੈ।
ਬਾਬਾ ਫਰੀਦ ਨੇ ਭੁੱਖ ਲਈ ਆਖਿਆ-“ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੂੱਖ”॥
ਬਾਬਾ ਨਾਨਕ ਪਵਨਹਾਰੀ ਤੇ ਮਰਦਾਨਾ ਭੁੱਖ ਨੂੰ ਧੱਕੇ ਮਾਰ ਦਿਨ ਗੁਜਾਰੇ॥
ਭੁੱਖ-ਜਿੰਦਾ ਰਹਿਣ ਲਈ ਖਾਣਾ ਜਰੂਰੀ ਹੈ।
ਇਕ ਭੁੱਖ ਇਹ ਵੀਖਾਣ ਲਈ ਜਿੰਦਾ ਰਹਿਣਾ……
ਸੋਹਣੀ ਸੂਰਤ ਵੇਖ ਕੇ ਭੁੱਖ ਲੱਥਦੀ ਤੇ ਬੂਝਾ ਵੇਖ ਕੇ ਮਰ ਜਾਂਦੀ ਹੈ।
ਜਿਹੋ ਜਿਹੀ ਵੀ ਹੋਵੇ ਭੁੱਖ ਹੈ ਬੁਰੀ ਬਲਾ ਤੇ ਕਈ ਵਾਰ ਪਾਉਂਦੀ ਪੁੱਠੇ ਰਾਹ।
ਭੁੱਖ ਨੇ ਹੱਥਾਂ ਚੋਂ ਤਸਬੀਹਾਂ ਡਿਗਾਈਆਂ,ਤੱਪਸਿਆ ਤੁੜਾਈਆਂ-
ਭੁੱਖਿਆਂ ਭਗਤ ਨਾ ਕੀਜੇ,ਯੇ ਮਾਲਾ ਅਪਨੀ ਲੀਜੇ।
ਪੂਜਾ ਕਾ ਸ਼ੇਸ਼ ਭਾਗ ਪੇਟ ਪੂਜਾ ਕੇ ਬਾਦ-
ਪਹਿਲੇ ਪੇਟ ਪੂਜਾ ਫਿਰ ਕਾਮ ਦੂਜਾ।
ਪਾਪੀ ਪੇਟ ਦੀ ਭੁੱਖ ਦੇ ਸਵਾਲ ਤੇ ਕਈ ਪਾਪੜ ਵੇਲਣੇ ਪੈਂਦੇ ਹਨ,ਜੰਗਾਂ ਲੜਨੀਆਂ ਪੈਂਦੀਆਂ ਹਨ,ਨੀਂਦ ਚੈਨ ਗਵਾਉਣੇ ਪੈਂਦੇ ਹਨ,ਅਰਾਮ ਹਰਾਮ ਹੋ ਜਾਂਦਾ ਹੈ।
“ ਦੀਵਾਨਾ ਆਦਮੀ ਕੋ ਬਨਾਤੀ ਹੈ ਭੁੱਖ”ਦਿਨ ਮੇਂ ਤਾਰੇ ਦਿਖਾਤੀ ਹੈ ਭੁੱਖ॥
ਪਰ ਪੇਟ ਦੀ ਭੁੱਖ ਨੂੰ ਛੱਡ ਕੇ ਬਾਕੀ ਭੁੱਖਾਂ ਦੇ ਰੰਗ ਨਿਆਰੇ ਹਨ।
ਪੈਸੇ ਦੀ ਭੁੱਖ ਵਿੱਚ ਗ੍ਰਸਿਆ ਬੰਦਾ ਕਮੀਨਗੀ ਦੀ ਹੱਦ ਟੱਪ ਜਾਂਦਾ ਹੈ।
ਬਦਮਾਸ਼ ਬਣਦਾ ਹੈ ਮਸ਼ਹੂਰੀ ਦੀ ਭੁੱਖ ਵਿੱਚ,ਤੇ ਬਦਨਾਮ ਹੋ ਕੇ ਕਹਿੰਦਾ ਹੈ ਬਦਨਾਮ ਹੀ ਸਹੀ ਨਾਮ ਤਾਂ ਹੈ,ਉੱਝ ਸਾਨੂੰ ਕਿਹਨੇ ਜਾਣਨਾ ਸੀ।
ਵੈਸੇ ਕਈ ਵਾਰ ਇਹਨਾਂ ਬਦਨਾਮਾਂ ਵਿਚੋਂ ਕਈ ਆਪਣੇ ਇਲਾਕੇ ਵਿੱਚ ਛੋਟੇ ਮੋਟੇ ਭਲਾਈ ਦੇ ਕੰਮ ਕਰਕੇ ਅਪਨਾ ਦਬਦਬਾ ਬਣਾ ਲੈਂਦੇ ਹਨ।ਥਾਣੇ ਦੇ ਨੰਬਰਦਾਰ ਵੀ ਬਣ ਜਾਂਦੇ ਹਨ,ਬੱਸ ਇਥੋਂ ਫਿਰ ਇਹਨਾਂ ਦੀ ਅੰਦਰਲੀ ਚੌਧਰ ਦੀ ਭੁੱਖ ਅੱਗ ਫੜਨ ਲਗਦੀ ਹੈ।
ਸਾਡੇ ਦੇਸ਼ ਦੇ ਨੇਤਾ ਸਾਰੇ ਇਸੀ ਸ਼ਰੇਣੀ ਵਿਚੋਂ ਹਨ।ਥਾਣੇ ਦੇ ਫ਼ਰਸ਼ ਤੋਂ ਨੇਤਾ ਦੇ ਤਖ਼ਤ ਤੱਕ ਇਸ ਅੱਗ ਦਾ ਅੰਗਾਰਾ ਹਨ।ਡਾਕੇ ਘੁਟਾਲੇ ਕਤਲ ਅਗਵਾ ਇਹਨਾਂ ਦੇ ਪਿਛਲੇ ਰਿਕਾਰਡ ਹੁੰਦੇ ਹਨ।
ਵੰਨ ਸੁਵੰਨੀ ਭੁੱਖ ਨੇ ਕਈ ਚੰਦ ਚੜ੍ਹਾਏ
ਤੇ ਕਈ ਸੂਰਜ ਕੀਤੇ ਅੰੰੰੰਨ੍ਹੇ
ਕਈ ਟੱਪੇ ਹੱਦਾਂ ਬੰਨ੍ਹੇ
ਰਣਜੀਤ ਕੌਰ ਗੁੱਡੀ ਤਰਨ ਤਾਰਨ
Comments (0)
Facebook Comments (0)