ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੇ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਨੇ ਲਈ
Mon 24 Jun, 2019 0ਬਠਿੰਡਾ: ਨਾਭਾ ਜੇਲ੍ਹ ’ਚ ਡੇਰਾ ਪ੍ਰੇਮੀ ਤੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਹੈ। ਇਸ ਗਰੁੱਪ ਦੇ ਇਕ ਮੈਂਬਰ ਪ੍ਰਿੰਸ ਬੰਬੀਹਾ ਨੇ ਫੇਸਬੁੱਕ ’ਤੇ ਸ਼ਨਿਚਰਵਾਰ ਰਾਤ 9 ਵਜੇ ਦੇ ਲਗਭੱਗ ਇਕ ਪੋਸਟ ਸ਼ੇਅਰ ਕੀਤੀ, ਜਿਸ ਵਿਚ ਉਸ ਨੇ ਕਿਹਾ ਹੈ ਕਿ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਨੇ ਸਾਡੇ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਇਹ ਉਸ ਕੇਸ ਵਿਚ ਮੁੱਖ ਦੋਸ਼ੀ ਸੀ, ਇਸ ਲਈ ਇਸ ਦਾ ਸੋਧਾ ਲਾਉਣਾ ਬਹੁਤ ਜ਼ਰੂਰੀ ਸੀ।ਇਸ ਫੇਸਬੁੱਕ ਪੋਸਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੇਮੀ ਮਹਿੰਦਰਪਾਲ ਦਾ ਕਤਲ ਵੀਰ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰ ਸਿੰਘ ਨੇ ਕੀਤਾ ਹੈ। ਇਸ ਤੋਂ ਇਲਾਵਾ ਪੋਸਟ ਵਿਚ ਧਮਕੀ ਵੀ ਦਿਤੀ ਗਈ ਹੈ ਕਿ ਜੇਕਰ ਕਿਸੇ ਵੀ ਜੇਲ੍ਹ ਪ੍ਰਸ਼ਾਸਨ ਜਾਂ ਪੁਲਿਸ ਅਧਿਕਾਰੀਆਂ ਨੇ ਸਾਡੇ ਵੀਰ ਗੁਰਸੇਵਕ ਭੂਤ ਅਤੇ ਮਹਿੰਦਰ ਸਿੰਘ ਨਾਲ ਕਿਸੇ ਤਰ੍ਹਾਂ ਦਾ ਵੀ ਧੱਕਾ ਕੀਤਾ ਜਾਂ ਕੋਈ ਜ਼ਿਆਦਤੀ ਕੀਤੀ ਤਾਂ ਧੱਕਾ ਕਰਨ ਵਾਲੇ ਅਧਿਕਾਰੀ ਆਪਣੇ ਘਰ-ਬਾਰ ਬਾਰੇ ਚੰਗੀ ਤਰ੍ਹਾਂ ਸੋਚ ਲੈਣ ਅਤੇ ਫਿਰ ਕੋਈ ਕਦਮ ਚੁੱਕਣ ਕਿਉਂਕਿ ਇਹ ਗੱਲ ਸਾਡੇ ਇਸ਼ਟ ਦੀ ਹੈ। ਕੋਈ ਹੋਰ ਗੱਲ ਹੁੰਦੀ ਤਾਂ ਸਰ ਸਕਦਾ ਸੀ ਪਰ ਹੁਣ ਨਹੀਂ।
Comments (0)
Facebook Comments (0)