ਹੋਮਿਓਪੈਥਿਕ ਵਿਭਾਗ ਵੱਲੋਂ ਪੋਸ਼ਣ ਅਭਿਆਨ ਤਹਿਤ ਭੋਜਨ ਦੀ ਪੋਸ਼ਟਿਕਤਾ ਸਬੰਧੀ ਸੈਮੀਨਾਰ।

ਹੋਮਿਓਪੈਥਿਕ ਵਿਭਾਗ ਵੱਲੋਂ ਪੋਸ਼ਣ ਅਭਿਆਨ ਤਹਿਤ ਭੋਜਨ ਦੀ ਪੋਸ਼ਟਿਕਤਾ ਸਬੰਧੀ ਸੈਮੀਨਾਰ।

ਗਰਭਵਤੀ ਔਰਤਾਂ ਆਪਣੀ ਸਿਹਤ ਦਾ ਰੱਖਣ ਪੂਰਾ ਧਿਆਨ : ਡਾ: ਦਿਲਬਾਗ ਸਿੰਘ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 18 ਮਾਰਚ 2020 

ਜਿਲ੍ਹਾ ਹੋਮਿਓਪੈਥਿਕ ਅਫਸਰ ਤਰਨ ਤਾਰਨ  ਡਾ: ਬਲਿਹਾਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਜਤਿੰਦਰ ਸਿੰਘ ਗਿੱਲ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਡਾ: ਦਿਲਬਾਗ ਸਿੰਘ ਹੋਮਿਓਪੈਥਿਕ ਮੈਡੀਕਲ ਅਫਸਰ ਸੀ.ਐਚ.ਸੀ.ਸਰਹਾਲੀ ਵੱਲੋਂ ਰਾਸ਼ਟਰੀ ਨਿਊਟਰੀਸ਼ਨ ਮਿਸ਼ਨ ਅਧੀਨ ਪੋਸ਼ਣ ਪੰਦਰਵਾੜਾ ਮਨਾਉਣ ਸਬੰਧੀ ਭੋਜਨ ਦੀ ਪੋਸ਼ਟਿਕਤਾ ਸਬੰਧੀ ਸੈਮੀਨਾਰ ਜੱਚਾ ਬੱਚਾ ਵਿਭਾਗ ਸੀ.ਐਚ.ਸੀ.ਸਰਹਾਲੀ ਵਿਖੇ ਕਰਵਾਇਆ ਗਿਆ।ਸੈਮੀਨਾਰ ਵਿੱਚ ਗਰਭਵਤੀ ਔਰਤਾਂ,ਬੱਚਿਆਂ,ਐਕਟੇਵਿਵ ਮਾਤਾਵਾ ਵਿੱਚ ਹੋਮਿਓਪੈਥਿਕ ਇਲਾਜ ਦੀ ਉਪਯੋਗਤਾ ਬਾਰੇ ਬੱਚਿਆਂ ,ਗਰਭਵਤੀ ਔਰਤਾਂ,ੲੈਕਟੇਟਿਵ ਮਾਤਾਵਾਂ ਵਿੱਚ ਪੋਸ਼ਟਿਕ ਭੋਜਨ ਦੀ ਮਹੱਹਤਾ ਬਾਰੇ ਜਾਣਕਾਰੀ ਦਿੰਦੇ ਹੋਏ ਡਾ: ਦਿਲਬਾਗ ਸਿੰਘ ਨੇ ਦੱਸਿਆ ਕਿ ਔਰਤਾਂ ਨੂੰ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਮਾਂ ਅਤੇ ਪੇਟ ਵਿੱਚ ਪਲ ਰਿਹਾ ਬੱਚਾ ਤੰਦਰੁਸਤ ਰਹਿ ਸਕੇ।ਹਰੇ ਪੱਤੇ ਵਾਲੀਆਂ ਸਬਜੀਆਂ ਅਤੇ ਮੋਸਮੀ ਫਲਾਂ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ।ਅਗਰ ਗਰਭਵਤੀ ਔਰਤ ਆਪਣੀ ਸਿਹਤ ਦਾ ਖਿਲਾਫ ਰੱਖੇ ਤਾ ਬੱਚਾ ਤੰਦਰੁਸਤ ਪੈਦਾ ਹੁੰਦਾ ਹੈ ਉਹ ਬਚਪਨ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਆਪਣੇ ਅਤੇ ਬੱਚਿਆਂ ਦੇ ਖਾਣ ਪੀਦ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ।ਫਾਸਟ ਫੂਡ ਪੈਕਡ ਫੂਡ ਅਤੇ ਘਟੀਆਂ ਜੂਸਾਂ ਕੋਲਡ ਡਰੰਿਕੰਸ ਦਾ ਪ੍ਰਹੇਜ਼ ਕਰਨਾ ਚਾਹੀਦਾ ਹੈ।ਮੌਸਮੀ ਫਲ ਅਤੇ ਹਰੀਆਂ ਸਬਜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿੰਨਾਂ ਵਿੱਚ ਪੋਸ਼ਟਿਕ ਤੱਕ ਭਰਪੂਰ ਮਾਤਰਾ ਵਿੱਚ ਹੁੰਦ ਹਨ।ਇਸ ਸੈਮੀਨਾਰ ਵਿੱਚ ਹੋਮਿਓਪੈਥਿਕ ਡਿਸਪੈਸਰ ਕਰਨਜੀਤ ਸਿੰਘ ਵੱਲੋਂ ਵਿਸੇ਼ਸ਼ ਸੇਵਾਵਾਂ ਨਿਭਾਈਆਂ ਗਈਆਂ।ਇਸ ਸਮੇਂ ਐਲ.ਐਚ.ਵੀ.ਬਲਵਿੰਦਰ ਕੌਰ,ਏ.ਐਨ.ਐਮ.ਮਨਦੀਪ ਕੌਰ ਅਤੇ ਗਰਭਵਤੀ ਔਰਤਾਂ ਨੇ ਹਿੱਸਾ ਲਿਆ।