ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ 40 ਪਿੰਡਾਂ ਦੇ ਲੋਕਾਂ ਨੂੰ ਸਫਾਈ ਲਈ ਪ੍ਰੇਰਿਆ

ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ 40  ਪਿੰਡਾਂ ਦੇ ਲੋਕਾਂ ਨੂੰ ਸਫਾਈ ਲਈ ਪ੍ਰੇਰਿਆ

ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 18 ਮਾਰਚ 2020 

ਜੀ.ਓ.ਜੀ.ਜਿਲ੍ਹਾ ਹੈੱਡ ਕਰਨਲ ਅਮਰਜੀਤ ਸਿੰਘ ਗਿੱਲ ਅਤੇ ਐਸ.ਡੀ.ਐਮ.ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚਕੇ ਕੈਪਟਨ ਮੇਵਾ ਸਿੰਘ ਦੀ ਯੋਗ ਅਗਵਾਈ ਹੇਠ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਲੋਕਾਂ ਨੂੰ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਲਈ ਪ੍ਰੇਰਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਪਟਨ ਮੇਵਾ ਸਿੰਘ ਦੱਸਿਆ ਕਿ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਲਗਪਗ 40 ਪਿੰਡਾਂ  ਚੋਹਲਾ ਸਾਹਿਬ,ਚੋਹਲਾ ਖੁਰਦ,ਮੁੰਡਾ ਪਿੰਡ,ਜਾਮਾਰਾਏ,ਘੜਕਾ,ਮੋਹਨਪੁਰ,ਫਤਿਆਬਾਦ,ਧੁੰਨ ਢਾਏ ਵਾਲਾ ਆਦਿ ਵਿੱਚ ਜੀ.ਓ.ਜੀ.ਟੀਮ ਵੱਲੋਂ ਪਹੁੰਚਕੇ ਲੋਕਾਂ ਨੂੰ ਕਰੋਨਾ ਵਾਇਰਸ ਦੇ ਲੱਛਣਾਂ ਅਤੇ ਬਚਾਅ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ।ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਵਾਰ ਵਾਰ ਛਿੱਕਾ ਆਉਂਦੀਆਂ ਹੋਣ,ਨਜ਼ਲਾ,ਜੁਕਾਮ,ਖਾਂਸੀ ਆਦਿ ਦੀ ਤਕਲੀਫ ਹੈ ਤੈ ਤੁਰੰਤ ਨੇੜ੍ਹੇ ਦੇ ਸਿਹਤ ਕੇਂਦਰ ਵਿਖੇ ਪਹੁੰਚਕੇ ਆਪਣੀ ਮੁਫ਼ਤ ਜਾਂਚ ਕਰਵਾਓ ਤਾਂ ਜ਼ੋ ਭਿਆਨਕ ਬਿਮਾਰੀ ਨੂੰ ਫੈਲਣ ਤੋਂ ਰੋਕਣ ਜਾ ਸਕੇ।ਉਹਨਾਂ ਕਿਹਾ ਕਿ ਭੀੜ ਵਾਲੀਆਂ ਥਾਵਾਂ ਬੱਸ ਸਟੈਂਡ,ਧਾਰਮਿਕ ਸਥਾਨਾ,ਬਜ਼ਾਰਾਂ,ਸਿਨੇਮਾ ਘਰਾਂ,ਸਕੂਲ,ਕਾਲਜ ਆਦਿ ਵਿਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।ਇਸ ਸਮੇਂ ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ,ਸੂਬੇਦਾਰ ਕਸ਼ਮੀਰ ਸਿੰਘ ਰਾਣੀਵਲਾਹ,ਸੂਬੇਦਾਰ ਕੁਲਵੰਤ ਸਿੰਘ ਘੜਕਾ,ਸੂਬੇਦਾਰ ਸੁਖਬੀਰ ਸਿੰਘ ਧੁੰਨ,ਜੀ.ਓ.ਜੀ. ਪਾਲ ਸਿੰਘ ਮੁੰਡਾ ਪਿੰਡ,ਸੁਲੱਖਣ ਸਿੰਘ,ਗੁੱਜਰਪੁਰਾ,ਜਗਰੂਪ ਸਿੰਘ ਚੰਬਾ,ਅਮਰੀਕ ਸਿੰਘ ਚੋਹਲਾ ਖੁਰਦ,ਗਜਰਾਜ ਸਿੰਘ ਕਰਮੂੰਵਾਲਾ,ਦਲਯੋਧ ਸਿੰਘ ਮੋਹਨਪੁਰਾ,ਸੁਖਦੇਵ ਸਿੰਘ ਭੈਲ ਢਾੲੈਵਾਲਾ,ਅਮਰ ਸਿੰਘ ਧੁੂਦਾ,ਜਸਵੰਤ ਸਿੰਘ ਝੰਡੇਰ,ਜੁਗਿੰਦਰ ਸਿੰਘ ਫਤਿਹਾਬਾਦ,ਨਿਰਵੈਲ ਸਿੰਘ ਵਰਿਆਂ,ਹਰਭਜਲ ਸਿੰਘ ਵਰਿਆਂ ਆਦਿ ਹਾਜ਼ਰ ਸਨ।