
10ਵੀਂ ਤੇ 12ਵੀਂ ਦੇ ਕੰਪਾਰਟਮੈਂਟ ਪ੍ਰੀਖਿਆਰਥੀਆਂ ਲਈ ਅਹਿਮ ਖ਼ਬਰ
Mon 20 May, 2019 0
ਚੰਡੀਗੜ੍ਹ:
CBSE ਬੋਰਡ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਮਈ ਦੇ ਪਹਿਲੇ ਹਫ਼ਤੇ ਹੀ 10ਵੀਂ ਤੇ 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਸੀ। ਇਸ ਲਈ ਹੁਣ ਕੰਪਾਰਟਮੈਂਟ ਇਮਤਿਹਾਨ ਵੀ ਜਲਦੀ ਹੀ ਸ਼ੁਰੂ ਕਰ ਦਿੱਤੇ ਜਾਣਗੇ। ਹੁਣ ਤਕ ਕੰਪਾਰਟਮੈਂਟ ਜੁਲਾਈ ਮਹੀਨੇ ਦੇ ਤੀਜੇ ਹਫ਼ਤੇ ਵਿੱਚ ਕਰਵਾਏ ਜਾਂਦੇ ਸੀ, ਪਰ ਇਸ ਸਾਲ 2 ਜੁਲਾਈ ਤੋਂ ਹੀ ਕੰਪਾਰਟਮੈਂਟ ਪ੍ਰੀਖਿਆਵਾਂ ਲੈ ਲਈਆਂ ਜਾਣਗੀਆਂ।
ਇਸ ਸਬੰਧੀ ਬੋਰਡ ਦੀ ਅਧਿਕਾਰਿਕ ਵੈਬਸਾਈਟ 'ਤੇ ਜਲਦੀ ਹੀ ਡੇਟਸ਼ੀਟ ਜਾਰੀ ਕਰ ਦਿੱਤੀ ਜਾਵੇਗੀ। CBSE ਵੱਲੋਂ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਦੀਆਂ ਲਿਸਟਾਂ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਕੂਲਾਂ ਨੂੰ http://cbse.nic.in/newsite/reg2018.html ਲਿਕ 'ਤੇ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦੀ ਲਿਸਟ ਅਪਲੋਡ ਕਰਨ ਲਈ ਕਿਹਾ ਗਿਆ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਿਰਫ ਐਫੀਲਿਏਟਿਡ ਸਕੂਲ, ਜਿਨ੍ਹਾਂ ਕੋਲ ਐਫੀਲਿਏਸ਼ਨ ਨੰਬਰ, ਯੂਜ਼ਰ ਆਈਡੀ ਤੇ ਪਾਸਵਰਡ ਹੈ, ਉਹੀ ਆਨਲਾਈਨ ਲਿਸਟਾਂ ਸਬਮਿਟ ਕਰ ਸਕਦੇ ਹਨ। ਕੰਪਾਰਟਮੈਂਟ ਦਾ ਇਮਤਿਹਾਨ ਦੇਣ ਵਾਲੇ ਵਿਦਿਆਰਥੀ ਆਪਣੇ ਸਕੂਲਾਂ ਨਾਲ ਸੰਪਰਕ ਕਰ ਲੈਣ ਤਾਂ ਕਿ ਕਿਸੇ ਦਾ ਪੇਪਰ ਛੁੱਟ ਨਾ ਜਾਏ, ਕਿਉਂਕਿ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਪੇਪਰ ਦੇਣ ਦਿੱਤਾ ਜਾਵੇਗਾ, ਜਿਨ੍ਹਾਂ ਦੇ ਨਾਂ ਲਿਸਟਾਂ ਵਿੱਚ ਭੇਜੇ ਜਾਣਗੇ। ਇਮਤਿਹਾਨ ਦੇਣ ਲਈ ਵਿਦਿਆਰਥੀਆਂ ਦੇ ਐਡਮਿਟ ਕਾਰਡ ਜੂਨ ਦੇ ਤੀਜੇ ਹਫ਼ਤੇ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
Comments (0)
Facebook Comments (0)