
ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਵਿਖੇ ਮਦਰ ਡੇ ਮਨਾਇਆ
Mon 9 May, 2022 0
ਚੋਹਲਾ ਸਾਹਿਬ 9 ਮਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਵਿਖੇ ਮਦਰ ਡੇ ਬੜੇ ਚਾਅ `ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਵੱਧ ਕੇ ਬੜੀ ਧੂਮ ਧਾਮ ਨਾਲ ਸ਼ਿਰਕਤ ਕੀਤੀ। ਇਸ ਸਮੇਂ ਵਿਦਿਆਰਥੀਆਂ ਨੇ ਮਦਰ ਡੇ ਦੇ ਸਬੰਧ ਵਿਚ ਭਾਸਣ ,ਕਵਿਤਾਵਾਂ,ਸਕਿੱਟਾਂ, ਕੋਰੀਓਗ੍ਰਾਫਰ ਆਦਿ ਪੇਸ਼ ਕੀਤੀ। ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਵੀ ਲੋਕ ਖੇਡਾਂ ਵਿਚ ਹਿੱਸਾ ਲਿਆ ਸਕੂਲ ਦੇ ਮੈਨਜਿੰਗ ਡਾਇਰੈਕਟਰ ਗੁਲਵਿੰਦਰ ਸਿੰਘ ਸੰਧੂ ਤੇ ਐਜੂਕੇਸ਼ਨ ਡਾਇਰੈਕਟਰ ਨਵਦੀਪ ਕੌਰ ਸੰਧੂ ਨੇ ਸਭ ਨੂੰ ਜੀ ਆਇਆ ਆਖਿਆ `ਤੇ ਮਦਰ ਡੇ ਤੇ ਚਾਨਣਾ ਪਾਇਆ ।ਸਕੂਲ ਪ੍ਰਿੰਸੀਪਲ ਤੇ ਸਮੂੰਹ ਸਟਾਫ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿਚ ਖੂਬ ਯੋਗਦਾਨ ਪਾਇਆ ਨੰਨ੍ਹੇ ਮੁੰਨੇ ਵਿਦਿਆਰਥੀਆਂ ਨੇ ਆਪਣੀ ਜਾਣ ਪਛਾਣ ਇੰਗਲਿਸ਼ ਵਿਚ ਦੇ ਕੇ ਖੂਬ ਰੰਗ ਬੰਨਿਆਂ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਵਿਦਿਆਰਥੀਆਂ ਤੇ ਮਾਪਿਆਂ ਨੂੰ ਬੂਟੇ ਵੀ ਵੰਡੇ ਗਏ ।
Comments (0)
Facebook Comments (0)