
ਬਦਲਦਾ ਲਾਈਫਸਟਾਈਲ ਤੁਹਾਡੀ ਯਾਦਦਾਸ਼ਤ ‘ਤੇ ਕਾਫ਼ੀ ਪਾਉਂਦਾ ਹੈ ਅਸਰ
Sun 17 Mar, 2019 0
ਬਦਲਦਾ ਲਾਈਫਸਟਾਈਲ ਤੁਹਾਡੀ ਯਾਦਦਾਸ਼ਤ ‘ਤੇ ਕਾਫ਼ੀ ਅਸਰ ਪਾਉਂਦਾ ਹੈ। ਇਨਸਾਨ ਨੂੰ ਆਪਣੀ ਬਿਜ਼ੀ ਲਾਇਫ ਦੇ ਦੌਰਾਨ ਭੁਲਣ ਦੀ ਬਿਮਾਰੀ ਹੋ ਜਾਂਦੀ ਹੈ। ਮੈਮੋਰੀ ਲਾਸ ਦੀ ਪਰੇਸ਼ਾਨੀ ਤੋਂ ਹਰ ਕੋਈ ਦਿੱਕਤ ਨਾਲ ਘਿਰਿਆ ਰਹਿੰਦਾ ਹੈ। ਯਾਦਦਾਸ਼ਤ ਵਧਾਉਣ ਲਈ ਲੋਕ ਅਕਸਰ ਇੱਕ ਹੀ ਨੁਸਖਾ ਦੱਸਦੇ ਹਨ। ਜ਼ਿਆਦਾ ਤੋਂ ਜ਼ਿਆਦਾ ਯਾਦ ਕਰਨ ਦੀ ਆਦਤ ਪਾਓ।
ਜੇਕਰ ਤੁਸੀਂ ਵੀ ਚੀਜ਼ਾਂ ਨੂੰ ਇਧਰ-ਉਧਰ ਰੱਖ ਕੇ ਭੁੱਲ ਜਾਂਦੇ ਹੋ ਅਤੇ ਕੋਈ ਵੀ ਗੱਲ ਯਾਦ ਕਰਨ ‘ਚ ਤੁਹਾਨੂੰ ਮੁਸ਼ਕਿਲ ਹੁੰਦੀ ਹੈ ਤਾਂ ਪੁਦੀਨੇ ਵਾਲੀ ਚਾਹ ਪੀਣੀ ਤੁਹਾਡੇ ਲਈ ਫਾਇਦੇਮੰਦ ਰਹੇਗੀ। ਇਕ ਖੋਜ ਮੁਤਾਬਕ ਪਦੀਨੇ ਦੀ ਚਾਹ ਯਾਦਾਸ਼ਤ ਨੂੰ ਵਧੀਆ ਬਣਾਉਣ ‘ਚ ਸਹਾਇਕ ਹੁੰਦੀ ਹੈ।
ਖੋਜ ਲਈ 180 ਪ੍ਰਤੀਭਾਗੀਆਂ ਨੂੰ ਨਿਯਮਿਤ ਰੂਪ ਨਾਲ ਪੁਦੀਨੇ ਵਾਲੀ ਚਾਹ ਦਿੱਤੀ ਗਈ ਹੈ ਅਤੇ ਪਾਇਆ ਗਿਆ ਹੈ ਕਿ ਕੈਮੋਮਿਲ ਅਤੇ ਗਰਮ ਪਾਣੀ ਦੀ ਵਰਤੋਂ ਕਰਨ ਵਾਲਿਆਂ ਦੀ ਤੁਲਣਾ ‘ਚ ਜਿਨ੍ਹਾਂ ਪ੍ਰਤੀਭਾਗੀਆਂ ਨੇ ਪੁਦੀਨੇ ਦੀ ਚਾਹ ਦੀ ਵਰਤੋਂ ਕੀਤੀ ਸੀ ਉਨ੍ਹਾਂ ਨੂੰ ਸਮਰਣਸ਼ਕਤੀ ਅਤੇ ਸਾਵਧਾਨੀ ਜ਼ਿਆਦਾ ਬਿਹਤਰ ਮਿਲੀ।
Child Memory Coach
ਜਿਹੜੇ ਲੋਕ ਨਵੀਆਂ ਚੀਜ਼ਾਂ ਨੂੰ ਯਾਦ ਕਰਨ ਮਗਰੋਂ ਅੱਠ ਘੰਟੇ ਸੌਂਦੇ ਹਨ, ਉਹ ਉਨ੍ਹਾਂ ਚੀਜ਼ਾਂ ਨੂੰ ਉਨ੍ਹਾਂ ਦੇ ਨਾਵਾਂ ਸਣੇ ਜ਼ਿਆਦਾ ਦੇਰ ਤੱਕ ਯਾਦ ਰੱਖ ਸਕਦੇ ਹਨ। ਉਨ੍ਹਾਂ ਦੀ ਯਾਦਾਸ਼ਤ ਵੀ ਚੰਗੀ ਰਹਿੰਦੀ ਹੈ।
Child Memory Coach
ਆਪਣੇ ਕਮਰੇ ਦੀ ਰੋਸ਼ਨੀ ਘੱਟ ਕਰ ਦਿਓ। ਆਰਾਮ ਨਾਲ ਲੇਟ ਜਾਓ। ਅੱਖਾਂ ਬੰਦ ਕਰ ਲਓ ਅਤੇ ਖ਼ੁਦ ਨੂੰ ਰਿਲੈਕਸ ਮਹਿਸੂਸ ਕਰਾਓ। ਇਸਤੋਂ ਤੁਸੀਂ ਜੋ ਕੁੱਝ ਯਾਦ ਕਰਨ ਦੀ ਕੋਸ਼ਿਸ਼ ਕਰੋ, ਉਹ ਗੱਲ ਤੁਹਾਨੂੰ ਹਮੇਸ਼ਾ ਯਾਦ ਰਹੇਗੀ । ਸੁਕੂਨ ਦੇ ਪਲਾਂ ਵਿੱਚ ਈ – ਮੇਲ ਚੈੱਕ ਕਰਨਾ ਜਾਂ ਸੋਸ਼ਲ ਮੀਡੀਆ ਨੂੰ ਚਲਾਉਣਾ ਸਾਡੇ ਦਿਮਾਗ ਦੇ ਸੁਕੂਨ ਵਿੱਚ ਟੈਨਸ਼ਨ ਪਾਉਂਦਾ ਹੈ। ਹਮੇਸ਼ਾ ਆਪਣਾ ਸੁਭਾਅ ਸ਼ਾਂਤ ਰੱਖੋ।ਜ਼ਿਆਦਾ ਬਕ ਬਕ ਨਾ ਕਰੋ ।
Comments (0)
Facebook Comments (0)