
ਐਮ.ਐਸ.ਐਮ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧੁੰਨ ਰੋੜ ਚੋਹਲਾ ਸਾਹਿਬ ਵਿਖੇ ਪਰਾਲੀ ਨੂੰ ਸਾੜਨ ਦੇ ਨੁਕਸਾਨ ਬਾਰੇ ਪ੍ਰੋਗਰਾਮ ਕਰਵਾਇਆ ਗਿਆ।
Sun 28 Nov, 2021 0
ਚੋਹਲਾ ਸਾਹਿਬ 28 ਨਵੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਜਿਲ੍ਹਾ ਪ੍ਰਸ਼ਾਸ਼ਨ ਅਤੇ ਖੇਤੀਬਾੜ੍ਹੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਤਰਨ ਤਾਰਨ ਵੱਲੋਂ ਐਮ.ਐਸ.ਐਮ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧੁੰਨ ਰੋੜ ਚੋਹਲਾ ਸਾਹਿਬ ਵਿਖੇ ਸਕੂਲ ਦੇ ਚੇਅਰਮੈਨ ਡਾ: ਉਪਕਾਰ ਸਿੰਘ ਸੰਧੂ,ਪ੍ਰਿੰਸੀਪਲ ਮੈਡਮ ਸ੍ਰੀਮਤੀ ਜਸਪਾਲ ਕੌਰ ਸਿੱਧੂ ਦੀ ਰਹਿਨੁਮਾਈ ਹੇਠ ਸਕੂਲ ਵਿੱਚ ਪਰਾਲੀ ਨੂੰ ਸਾੜਨ ਦੇ ਨੁਕਸਾਨ ਬਾਰੇ ਪ੍ਰੋਗਰਾਮ ਕਰਵਾਇਆ ਗਿਆ।ਪਰਾਲੀ ਨੂੰ ਸਾੜਨ ਦੇ ਨੁਕਸਾਨਾਂ ਬਾਰੇ ਬੱਚਿਆਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਖੇਤੀਬਾੜੀ ਵਿਭਾਗ ਪੰਜਾਬ ਜਿਲ੍ਹਾ ਤਰਨ ਤਾਰਨ ਵੱਲੋਂ ਪਹਿਲੇ,ਦੂਜੇ,ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ।ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਵੰਸਿ਼ਕਾ ਦੇਵਗਨ ਕਲਾਸ ਸੱਤਵੀਂ ਨੂੰ 2500 ਰੁਪੈ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਅਨਮੋਲਦੀਪ ਕੌਰ ਕਲਾਸ ਦਸਵੀਂ ਨੂੰ 1500 ਰੁਪੈ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਖੁਸ਼ਹਾਲਪ੍ਰੀਤ ਕੌਰ ਕਲਾਸ ਦਸਵੀਂ ਨੂੰ 1000 ਰੁਪੈ ਦੇਕੇ ਹੌਂਸਲਾ ਅਫਜਾਈ ਕੀਤੀ ਗਈ।ਸਕੂਲ ਵਿੱਚ ਬੱਚਿਆਂ ਨੂੰ ਰੀਫਰੈਸਮੈਂਟ ਵੀ ਦਿੱਤੀ ਗਈ।ਇਸ ਮੌਕੇ ਤੇ ਖੇਤੀਬਾੜੀ ਵਿਭਾਗ ਦੇ ਗੁਰਬੀਰ ਸਿੰਘ ਐਗਰੀਕਲਚਰ ਡਿਵੈਲਪਮੈਂਟ ਆਫਿਸਰ,ਡਾ:ਹਰਪਾਲ ਸਿੰਘ ਪੰਨੂ ਐਗਰੀਕਲਚਰ ਆਫਿਸਰ ਗੁਰਬਿੰਦਰ ਸਿੰਘ ਐਗਰੀਕਲਚਰ ਡਿਵੈਲਪਮੈਂਟ ਆਫਿਸਰ,ਪ੍ਰਭਸਿਮਰਨ ਸਿੰਘ ਐਗਰੀਕਲਚਰ ਡਿਵੈਲਪਮੈਂਟ ਆਫਿਸਰ,ਡਾ:ਕਰਮਜੀਤ ਸਿੰਘ ਐਗਰੀਕਲਚਰ ਡਿਵੈਲਪਮੈਂਟ ਆਫਿਸਰ,ਵਿਕਰਮਸੂਦ ਟੈਕਨੋਲੋਜੀ ਮੈਨੇਜਰ ਆਤਮਾ,ਤਲਵਿੰਦਰ ਸਿੰਘ ਆਦਿ ਸ਼ਾਮਿਲ ਸਨ।
Comments (0)
Facebook Comments (0)