ਕੀ ਔਕਾਤ ਉਹ ਬੰਦਿਆਂ ਤੇਰੀ,
Mon 29 Oct, 2018 0ਕੀ ਔਕਾਤ ਉਹ ਬੰਦਿਆਂ ਤੇਰੀ,
ਤੂੰ ਕੱਦ ਹੋ ਜਾਣਾ ਢੇਰੀ?
ਛੱਡ ਜਾਣੇ ਇੱਥੇ ਸਭ ਸੰਗੀ ਸਾਥੀ,
ਕਿਉਂ ਕਰਦਾ ਹਰ ਪਲ ਮੇਰੀ-ਮੇਰੀ?
ਮਿੱਟੀ ਵਿੱਚ ਮਿੱਟੀ ਹੋ ਜਾਣਾ,
ਫਿਰ ਪਤਾ ਨਹੀਂ ਕੱਦ ਪੈਣੀ ਜੱਗ ਫੇਰੀ?
ਭੁੱਲ ਜਾ ਮੈਂ-ਮੈ, ਤੂੰ ਹੀ ਤੂੰ ਕਰ,
ਇਹ ਮੈਂ-ਮੈ ਨਾਲ ਨਾ ਜਾਣੀ ਤੇਰੀ।
ਹਰਦਮ ਰੰਗ ਉਸਦੇ ਵਿੱਚ ਰੰਗ ਜਾ,
ਜਿਸ ਘਰ ਵਿੱਚ ਪੈਣੀ ਆਖਿਰ ਤੇਰੀ ਫੇਰੀ।
ਕੀ ਔਕਾਤ ਉਹ ਤੇਰੀ ਬੰਦਿਆਂ,
ਤੂੰ ਕੱਦ ਹੋ ਜਾਣਾ ਢੇਰੀ?
ਮਨਜੀਤ ਕੌਰ ਚੱਠਾ
Comments (0)
Facebook Comments (0)