ਵੇ ਸਜਣ ਕਿਉਂ ਕਰਦੈ ਅੜੀਆਂ :- ਐਡਵੋਕੇਟ ਗੁਰਮੀਤ ਸਿੰਘ ਪੱਟੀ
Sun 11 Nov, 2018 0
ਵੇ ਸਜਣ ਕਿਉਂ ਕਰਦੈ ਅੜੀਆਂ
ਵੇ ਸਜਣ ਕਿਉਂ ਕਰਦੈ ਅੜੀਆਂ,
ਜਦ ਹਥ ਬਾਂਹ ਅਸਾਡੀ ਫੜੀਆਂ।
ਡਾਢੇ ਨਾਲ ਹੁਣ ਸਾਂਝ ਅਸਾਡੀ,
ਰਾਤ ਅੰਧੇਰੀ ਬੱਦਲ ਕਣੀਆਂ।
ਬਾਝ ਵਕੀਲਾਂ ਮੁਸ਼ਕਲ ਬਣੀਆਂ,
ਡਾਢੇ ਕੀਤਾ ਸਡਿ ਵੇ ਅੜਿਆ।
ਮੁਹੱਬਤ ਸੇਈ ਜੋ ਇਸ਼ਕ ਜਾਣਾਏ,
ਕੇਲ ਨਾ ਚਤਾਰੇ ਦਾਤਾਰ ਲਾਵੇ ਝੜੀਆਂ।
ਨਿਮਰ ਸੁਭਾਅ ਨਿੰਦਕ ਪਾਪ ਨਿਵਾਰੈ,
ਚੀਨੇ ਚਿੱਤ ਪ੍ਰੀਤ ਕਰੇ ਨਿੱਤ ਖੜੀਆਂ।
ਨਿੱਤ ਅਰਦਾਸ ਸਿਮਰਨ ਚਿੱਤ ਅੰਦਰ,
ਇਕ ਦਿਨ ਜਾਸੇਂ ਛਡਿ ਵੇ ਲੜੀਆਂ।
ਨਿਮਖ ਜੇ ਜਪੈ ਗੁਰਮੀਤ ਨਿਮਾਣਾ,
ਨੈਣ ਨਮ ਗਚ ਭਰਿਆ ਸੁਰਤਿ ਫੜੀਆਂ।
ਗੁਰਮੀਤ ਸਿੰਘ ਪੱਟੀ ਐਡਵੋਕੇਟ
ਤਰਨਤਾਰਨ
Comments (0)
Facebook Comments (0)