ਮਾਤਮ------ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ

ਮਾਤਮ------ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ

ਕਾਗਜ਼ਾਂ ਦੇ ਢੇਰ ਫਰੋਲਕੇ,
ਸਾਧਾ ਸੰਤਾਂ ਦੇ ਡੇਰੇ ਟਟੋਲਕੇ,
ਬੰਦੇ ਨੂੰ ਮਿੱਟੀ ਵਿੱਚ ਰੋਲਕੇ,
ਸਮਾਜ ਨੂੰ ਬਦਲਣ ਦੀ ਗੱਲ ਕਰਦੇ ਰਹੇ।

ਮਰਿਯਾਦਾ ਦੇ ਨਾਂ ਬੰਦੇ ਤੋਂ ਬੰਦਾ ਮਰਵਾ,
ਬੰਦਿਆਂ ਨੂੰ ਲੁੱਟ ਕੇ ਖੁਦ ਲੰਗਰ ਲਗਵਾ,
ਬੰਦੇ ਨੂੰ ਮਾਰਨ ਲਈ ਐਟਮ ਬਣਾ,
ਸੰਸਾਰ ਚ ਅਮਨ ਸੁਰੱਖਿਆ ਦੀ ਗੱਲ ਕਰਦੇ ਰਹੇ।

ਬੰਦੇ ਤੋਂ ਰੱਬ ਨੂੰ ਰੱਬ ਮਨਵਾਉਣ ਲਈ,
ਸੰਸਾਰ ਵਿੱਚ ਚੌਧਰ ਬਣਵਾਉਣ ਲਈ,
ਰੱਬ ਦੇ ਲਈ ਧਨ ਜੁਟਾਉਣ ਲਈ,
ਬੰਦੇ ਨੂੰ ਸਵਰਗ ਪਹੁੰਚਾਉਣ ਦੀ ਗੱਲ ਕਰਦੇ ਰਹੇ।

ਸੇਵਾ ਦੇ ਨਾਂ ਤੇ ਰਾਜਨੀਤੀ,
ਮਨੁੱਖ ਦੀ ਦੁਰਗਤ ਮਨੁੱਖ ਕੀਤੀ,
ਮੰਦਰਾਂ ਚੋਂ ਭਗਵਾਨ ਹਿਜਰਤ ਕੀਤੀ,
ਤੀਰਥਾਂ ਤੋਂ ਭਗਵਾਨ ਲਭ ਦੇਣ ਦੀ ਗੱਲ ਕਰਦੇ ਰਹੇ।

ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ
9814220430