21-22 ਫਰਵਰੀ ਨੂੰ ਮੀਂਹ ਪੈਣ ਦੀ ਵੀ ਸੰਭਾਵਨਾ

21-22 ਫਰਵਰੀ ਨੂੰ ਮੀਂਹ ਪੈਣ ਦੀ ਵੀ ਸੰਭਾਵਨਾ

ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਤਾਪਮਾਨ ਲਗਾਤਾਰ ਵਧ ਰਿਹਾ ਸੀ ਜਿਸ ਤੋਂ ਇੰਝ ਲੱਗਦਾ ਸੀ ਕਿ ਹੁਣ ਗਰਮੀ ਛੇਤੀ ਹੀ ਆ ਜਾਵੇਗੀ ਪਰ ਮੌਸਮ ਨੇ ਇਕਦਮ ਕਰਵੱਟ ਲੈਂਦਿਆਂ ਸਾਰਿਆਂ ਨੂੰ ਹੈਰਾਨੀ 'ਚ ਪਾ ਦਿੱਤਾ ਹੈ। ਬੁੱਧਵਾਰ ਸਵੇਰ ਤੋਂ ਹੀ ਸੂਰਜ ਦੇ ਦਰਸ਼ਨ ਨਹੀਂ ਹੋਏ ਜਿਸ ਕਰਕੇ ਠੰਡ ਵਧੀ ਹੈ ਤੇ ਨਾਲ ਹੀ 21-22 ਫਰਵਰੀ ਨੂੰ ਮੀਂਹ ਪੈਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

 

Weather forecast

 

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ' ਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਮੌਸਮ ਇਕਦਮ ਬਦਲ ਸਕਦਾ ਹੈ। ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ 21-22 ਫਰਵਰੀ ਨੂੰ ਕਿਤੇ-ਕਿਤੇ ਮੀਂਹ ਵੀ ਪੈ ਸਕਦਾ ਹੈ। ਲੋਕਾਂ 'ਚ ਗਰਮੀ ਦੀ ਮਹਿਸੂਸਤਾ ਘਟੇਗੀ ਅਤੇ ਲੋਕਾਂ ਨੂੰ ਦੁਬਾਰਾ ਠੰਡ ਫੀਲ ਹੋਵੇਗੀ। ਦੇਖਿਆ ਜਾਵੇ ਤਾੰ ਮੌਸਮ 'ਚ ਆਈ ਇਹ ਤਬਦੀਲੀ ਸਾਡੇ ਕਿਸਾਨਾਂ ਲਈ ਫਾਇਦੇਮੰਦ ਹੀ ਸਾਬਤ ਹੋਵੇਗੀ ਕਿਉਂਕਿ ਕਣਕ ਦੀ ਫਸਲ ਲਈ ਠੰਡਾ ਮੌਸਮ ਹੋਣਾ ਬਹੁਤ ਵਧੀਆ ਹੁੰਦਾ ਹੈ।