ਕਲਗੀਧਰ ਪਬਲਿਕ ਸਕੂਲ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ ‘ਚ ਹਿੱਸਾ ਲਿਆ ਸਨਮਾਨ ਚਿੰਨ ਦੇ ਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ
Thu 31 Jan, 2019 0ਭਿੱਖੀਵਿੰਡ 31 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ ਡੱਲ-ਨਾਰਲੀ ਵੱਲੋਂ ਕਲਗੀਧਰ ਪਬਲਿਕ ਸਕੂਲ
ਭਿੱਖੀਵਿੰਡ ਵਿਖੇ ਸਿੱਖੀ ਸਵੈ-ਮਾਣ ਦਸਤਾਰ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ।
ਧਾਰਮਿਕ ਮੁਕਾਬਲਿਆਂ ਦੌਰਾਨ ਪਹਿਲੀ ਤੋਂ ਲੈ ਕੇ ਦਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ
ਵੱਖ-ਵੱਖ ਤਿੰਨ ਗਰੁੱਪ ਬਣਾਏ ਗਏ। ਇਸ ਮੌਕੇ ਬੱਚਿਆਂ ਵੱਲੋਂ ਗੁਰਬਾਣੀ ਕੰਠ ਤੇ ਸ਼ੁੱਧ
ਉਚਾਰਨ ਅਨੁਸਾਰ ਸੁਣਾਈ ਗਈ ਅਤੇ ਦਸਤਾਰ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ
ਵੀ ਵਧੀਆ ਕਾਰਗੁਜਾਰੀ ਦਿਖਾਈ। ਮੁਕਾਬਲੇ ‘ਚ ਪਹਿਲੇ, ਦੂਜੇ, ਤੀਜੇ ਨੰਬਰ ‘ਤੇ ਆਉਣ
ਵਾਲੇ ਬੱਚਿਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ, ਉਥੇ ਭਾਗ ਲੈਣ ਵਾਲੇ
ਵਿਦਿਆਰਥੀਆਂ ਨੂੰ ਵੀ ਮੈਡਲ ਦੇ ਕੇ ਹੌਸਲਾਂ ਅਫਜਾਈ ਕੀਤੀ ਗਈ। ਪ੍ਰੋਗਰਾਮ ਦੌਰਾਨ ਸਕੂਲ
ਵਿਦਿਆਰਥੀਆਂ ਨਾਲ ਵਿਚਾਰਾਂ ਸਾਂਝੀਆਂ ਕਰਦਿਆਂ ਪ੍ਰਚਾਰਕ ਭਾਈ ਸੰਦੀਪ ਸਿੰਘ ਖਾਲੜਾ,
ਭਾਈ ਕਰਨਬੀਰ ਸਿੰਘ ਨਾਰਲੀ, ਬੀਬੀ ਕੁਲਦੀਪ ਕੌਰ ਖਾਲਸਾ ਨੇ ਕਿਹਾ ਕਿ ਸਕੂਲ ਟਾਈਮ ‘ਤੇ
ਬੱਚਿਆਂ ਦੀ ਸੱਚੀ ਕਿਰਤ ਬਣਦੀ ਹੈ ਕਿ ਉਹ ਮਨ ਲਗਾ ਕੇ ਪੜਾਈ ਕਰਨ ਅਤੇ ਚੰਗੇ ਇਨਸਾਨ
ਬਣਨ ਵਾਸਤੇ ਚੰਗੇ ਗੁਣਾਂ ਨਾਲ ਸਾਂਝ ਪਾਉਂਦਿਆਂ ਅਉਗਣਾਂ ਦਾ ਤਿਆਗ ਕਰਨ। ਸਕੂਲ ਦੇ
ਐਮ.ਡੀ ਬੁੱਢਾ ਸਿੰਘ ਮੱਲੀ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਦਾ ਤਹਿ
ਦਿਲੋਂ ਧੰਨਵਾਦ ਕੀਤਾ ਅਤੇ ਅਗਾਂਹ ਵੀ ਅਜਿਹੇ ਧਾਰਮਿਕ ਮੁਕਾਬਲੇ ਕਰਵਾਉਣ ਵਾਸਤੇ ਦੀ
ਅਪੀਲ ਕੀਤੀ।
Comments (0)
Facebook Comments (0)