ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ਨਹੀਂ ਹੋਣਾ ਸੀ ਸਿੱਖ ਕਤਲੇਆਮ--ਮਨਮੋਹਨ ਸਿੰਘ
Thu 5 Dec, 2019 0ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਬਹੁਤ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ 1984 ਦੇ ਸਿੱਖ ਕਤੇਲਆਮ ਨੂੰ ਰੋਕਿਆ ਜਾ ਸਕਦਾ ਸੀ। ਮਨਮੋਹਨ ਸਿੰਘ ਨੇ ਕਿਹਾ ਕਿ ਗੁਜਰਾਲ ਨੇ ਨਰਸਿਮਹਹਾ ਰਾਓ ਨੂੰ ਦਿੱਲੀ ਦੇ ਹਲਾਤ ਵੇਖ ਕੇ ਫ਼ੌਜ ਨੂੰ ਤੈਨਾਤ ਕਰਨ ਦੀ ਸਲਾਹ ਦਿੱਤੀ ਸੀ। ਦਿੱਲੀ ਵਿਚ ਸਾਬਕਾ ਪ੍ਰਧਾਨਮੰਤਰੀ ਇੰਦਰ ਕੁਮਾਰ ਗੁਜਰਾਲ ਦੀ 100ਵੀਂ ਜਯੰਤੀ ਉੱਤੇ ਆਯੋਜਿਤ ਸਮਾਗਮ ਵਿਚ ਮਨਮੋਹਨ ਸਿੰਘ ਨੇ ਇਹ ਗੱਲ ਕਹੀ ਹੈ।ਮਨਮੋਹਨ ਸਿੰਘ ਨੇ ਕਿਹਾ ''ਇੰਦਰ ਕੁਮਾਰ ਗੁਜਰਾਲ ਸਿੱਖ ਕਤਲੇਆਮ ਤੋਂ ਪਹਿਲਾਂ ਦਾ ਮਾਹੌਲ ਵੇਖ ਕੇ ਕਾਫ਼ੀ ਚਿੰਤਿਤ ਸਨ ਅਤੇ ਰਾਤ ਨੂੰ ਤਤਕਾਲ ਗ੍ਰਹਿ ਮੰਤਰੀ ਨਰਸਿਮਹਾ ਰਾਓ ਦੇ ਕੋਲ ਗਏ। ਗੁਜਰਾਲ ਨੇ ਨਰਸਿਮਹਾ ਰਾਓ ਨੂੰ ਸਲਾਹ ਦਿੱਤੀ ਕਿ ਹਲਾਤ ਬਹੁਤ ਗੰਭੀਰ ਹਨ ਲਿਹਾਜ਼ਾ ਸਰਕਾਰ ਨੂੰ ਜਲਦੀ ਤੋਂ ਜਲਦੀ ਫ਼ੌਜ ਬਲਾਉਣੀ ਚਾਹੀਦੀ ਹੈ ਅਤੇ ਤੈਨਾਤ ਕਰਨਾ ਚਾਹੀਦਾ ਹੈ। ਜੇਕਰ ਗੁਜਰਾਲ ਦੀ ਸਲਾਹ ਨੂੰ ਨਰਸਿਮਹਾ ਰਾਓ ਨੇ ਮੰਨ ਲਿਆ ਹੁੰਦਾ ਤਾਂ 1984 ਦਾ ਸਿੱਖ ਕਤਲੇਆਮ ਟਲ ਸਕਦਾ ਸੀ''।
Comments (0)
Facebook Comments (0)