ਖੁਸ਼ਹਾਲੀ ਦੇ ਰਾਖਿਆ ਨੇ ਕੀਤਾ ਮੰਡੀਆਂ ਦਾ ਦੌਰਾ।

ਖੁਸ਼ਹਾਲੀ ਦੇ ਰਾਖਿਆ ਨੇ ਕੀਤਾ ਮੰਡੀਆਂ ਦਾ ਦੌਰਾ।

ਚੋਹਲਾ ਸਾਹਿਬ 12 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ  ਅਤੇ ਜੀ ਓ  ਜੀ ਹੱੈਡ  ਕਰਨਲ ਅਮਰਜੀਤ  ਸਿੰਘ  ਗਿੱਲ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ  ਬਲਾਕ  ਚੋਹਲਾ ਸਾਹਿਬ ਦੇ  ਪ੍ਰਧਾਨ  ਸੂਬੇਦਾਰ  ਮੇਜਰ  ਹਰਦੀਪ  ਸਿੰਘ  ਦੀ ਯੋਗ ਅਗਵਾਈ  ਹੇਠ  ਬਲਾਕ  ਚੋਹਲਾ ਸਾਹਿਬ  ਆਧੀਨ  ਆਉਦੀਆ ਮੰਡੀਆ ਜਿਵੇਂ ਚੋਹਲਾ ਸਾਹਿਬ ,ਬ੍ਰਹਮਪੁਰ ਅਤੇ ਮਹੋਣਪੁਰ ਆਦਿ ਮੰਡੀਆਂ  ਦਾ ਦੌਰਾ  ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਮੇਜਰ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਸਮੇ ਮੰਡੀਆ  ਵਿੱਚ  ਕਣਕ  ਆਉਣੀ ਸ਼ੁਰੂ  ਹੋ ਗਈ  ਹੈ ਜਿਸਤੇ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ  ਨੇ ਆੜਤੀਆਂ-ਮਜਦੂਰਾਂ ਅਤੇ ਕਿਸਾਨਾਂ ਨਾਲ   ਗੱਲਬਾਤ ਕਰਕੇ ਉਹਨਾ ਦੀਆ  ਮੁਸ਼ਕਿਲਾ ਸੁਣੀਆ ਉਹਨਾਂ ਕਿਹਾ ਕਿ ਆੜਤੀਆ ਦੀ ਮੰਗ ਹੈ ਕਿ ਬਾਰਦਾਨੇ  ਦੀ ਮੁਸ਼ਕਿਲ  ਨਾ ਆਵੇ ਅਤੇ ਲਿਫਟਿੰਗ   ਨਾਲੋ ਨਾਲ  ਹੁੰਦੀ ਰਹੇ ਇਸ ਨਾਲ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।ਉਹਨਾਂ  ਕਿਸਾਨ  ਭਰਾਵਾ ਨੂੰ ਬੇਨਤੀ ਕੀਤੀ ਕਿ ਕਣਕ  ਸੁੱਕੀ ਮੰਡੀਆਂ ਵਿੱਚ ਲੇਕੇ ਆਉਣ ਤਾਂ ਕਿ ਮੰਡੀਆ  ਵਿੱਚ  ਕਿਸਾਨਾਂ ਨੂੰ  ਜਿਆਦਾ ਟਾਈਮ ਨਾ ਲੱਗੇ ਅਤੇ ਉਹ ਖੱਜਲ ਖੁਆਰੀ ਤੋਂ ਬਚ ਸਕਣ।ਉਹਨਾਂ ਕਿਹਾ ਕਿ ਸਾਡੀ ਟੀਮ ਵੱਲੋਂ ਵਿਸਵਾਸ਼  ਦਿਵਾਇਆ  ਕਿ ਆੜਤੀਆ-ਮਜਦੂਰਾਂ ਅਤੇ ਕਿਸਾਨਾ ਦੀਆ  ਮੁਸ਼ਕਿਲਾ ਨਾਲੋ ਨਾਲ ਉੱਚ ਆਧਿਕਾਰੀਆ  ਤੱਕ  ਪਹੁੰਚਾਇਆ  ਜਾਣਗੀਆਂ ਇਸ ਲਈ ਸਬੰਧਤ  ਮੰਡੀਆ ਵਿੱਚ  ਜੀ ਓ  ਜੀ ਤਇਨਾਤ  ਕਰ ਦਿਤੇ ਗਏ ਹਨ। ਇਸ ਸਮੇ ਸੂਬੇਦਾਰ  ਮੇਜਰ  ਕੁਲਵੰਤ  ਘੜਕਾ, ਸੂਬੇਦਾਰ  ਸੁਖਬੀਰ ਸਿੰਘ  ਧੁੰਨ ,ਹੋਲਦਾਰ  ਅਮਰੀਕ  ਸਿੰਘ  ਨਿੱਕਾ ਚੋਹਲਾ, ਹੋਲਦਾਰ  ਦਲਯੋਦ  ਸਿੰਘ  ਮਹੋਣਪੁਰ,  ਹੋਲਦਾਰ  ਹਰਭਜਨ  ਵਰਿਆ ਪੁਰਾਣੇ ,ਹੋਲਦਾਰ  ਨਿਰਵੇਰ  ਵਰਿਆ , ਨਾਇਕ  ਜਗਰੂਪ  ਸਿੰਘ  ਚੰਬਾ ਕਲਾ ,ਨਾਇਕ  ਜਗਰਾਜ  ਕਰਮੂਵਾਲਾ  ਆਦਿ ਹਾਜ਼ਰ  ਸਨ ।