
ਪ੍ਰੈਸ ਕਲੱਬ ਚੋਹਲਾ ਸਾਹਿਬ ਦੀ ਚੋਣ 27 ਫਰਵਰੀ ਨੂੰ ਹੋਵੇਗੀ : ਪ੍ਰਧਾਨ ਮਨਜੀਤ ਸੰਧੂ
Sun 23 Feb, 2020 0
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 23 ਫਰਵਰੀ 2020
ਸਮੂਹ ਪੱਤਰਕਾਰਾ ਭਾਈਚਾਰਾ ਪ੍ਰੈਸ ਕਲੱਬ ਬਲਾਕ ਚੋਹਲਾ ਸਾਹਿਬ ਦੀ ਮੀਟਿੰਗ ਪ੍ਰਧਾਨ ਮਨਜੀਤ ਸੰਧੂ ਦੀ ਯੋਗ ਰਹਿਨੁਮਾਈ ਹੇਠ ਬੱਸ ਸਟੈਂਡ ਵਿਖੇ ਸਥਿਤ ਦਫ਼ਤਰ ਵਿਖੇ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੈਸ ਕਲੱਬ ਬਲਾਕ ਚੋਹਲਾ ਸਾਹਿਬ ਦੇ ਪਹਿਲੇ ਪ੍ਰਧਾਨ ਮਨਜੀਤ ਸੰਧੂ ਹਨ ਹੁਣ 5 ਸਾਲ ਬਾਅਦ ਪ੍ਰੈਸ ਕਲੱਬ ਦੀ ਦੁਬਾਰਾ ਚੋਣ 27 ਫਰਵਰੀ ਦਿਨ ਵੀਰਵਾਰ ਨੂੰ ਕੀਤੀ ਜਾਵੇਗੀ।ਜਿਸ ਵਿੱਚ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਸਮੂਹ ਪੱਤਰਕਾਰ ਹਿੱਸਾ ਲੈਣਗੇ।ਇਸ ਸਮੇਂ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਪਰਵਾਨਾ,ਰਾਕੇਸ਼ ਬਾਵਾ,ਹਰਪ੍ਰੀਤ ਸਿੰਘ ਪ੍ਰਿੰਸੀਪਲ,ਰਮਨ ਚੱਡਾ,ਤੇਜਿੰਦਰ ਸਿੰਘ ਖਾਲਸਾ,ਪਰਮਿੰਦਰ ਸਿੰਘ,ਹਰਿੰਦਰ ਰਾਏ,ਨਿਰਮਲ ਸਿੰਘ ਸੰਗਤਪੁਰ,ਭਗਤ ਸਿੰਘ ਸੰਧੂ ਆਦਿ ਹਾਜ਼ਰ ਸਨ।
Comments (0)
Facebook Comments (0)