*** ਮੇਰੀ ਕਬਰ*** ਸੁਖਦੀਪ ਕਰਹਾਲੀ
Sat 23 Feb, 2019 0
*** ਮੇਰੀ ਕਬਰ*** ਸੁਖਦੀਪ ਕਰਹਾਲੀ
ਅੱਜ ਮੇਰੀ ਕਬਰ ਤੇ ਆਈ ਤੂੰ
ਸਾਲਾਂ ਪਹਿਲਾ ਦੀ ਲੱਗੀ
ਪਿਆਸ ਦੀਦ ਦੀ ਤੇਰੀ
ਪਲਾਂ ਵਿਚ ਆ ਕੇ ਬੁਝਾਈ ਤੂੰ
ਅੱਜ ਮੇਰੀ ਕਬਰ ਤੇ ਆਈ ਤੂੰ
ਚਰਨਾਮਤ ਤੇਰੇ ਨੈਣਾ ਦਾ
ਮੇਰੀ ਮੜੀ ਤੇ ਚੜਾਇਆ
ਅੱਖ ਦੀ ਝਪਕੇ ਖਤਮ
ਐਨਾ ਹਿਜ਼ਰ ਹੰਢਾਇਆ
ਮੇਰੇ ਕੋਲੋਂ ਖੋਈ ਅੱਜ
ਮੇਰੀ ਆਪਣੀ ਤਨਹਾਈ ਤੂੰ
ਅੱਜ ਮੇਰੀ ਕਬਰ ਤੇ ਆਈ ਤੂੰ
ਕਿੰਨੇ ਵਰੇ ਮੈਂ ਰਿਹਾ
ਤੜਫਦਾ ਦਿਨ ਰਾਤ
ਖੁਸ਼ਕ ਹਾਵਾਵਾਂ ਮਿਲੀਆ
ਛੇੜਦਾ ਰਿਹਾ ਤੇਰੀ ਬਾਤ
ਵਰਸਾ ਕੇ ਹੰਝੂ ਨੈਣਾਂ ਤੋਂ
ਮੇਰੀ ਰੂਹ ਮਹਿਕਾਈ ਤੂੰ
ਅੱਜ ਮੇਰੀ ਕਬਰ ਤੇ ਆਈ ਤੂੰ
ਸੁਖਦੀਪ ਕੌਰ ਕਰਹਾਲੀ
Comments (0)
Facebook Comments (0)