ਲਿਖਣ ਪੜਨ ਨਾਲ ਮਾਨਸਿਕ ਬਦਲਾਅ---ਜਸਪ੍ਰੀਤ ਕੌਰ ਮਾਂਗਟ

ਲਿਖਣ ਪੜਨ ਨਾਲ ਮਾਨਸਿਕ ਬਦਲਾਅ---ਜਸਪ੍ਰੀਤ ਕੌਰ ਮਾਂਗਟ

ਆਪਣੀ ਜਿੰਦਗੀ ਦਾ ਤਜਰਬਾ ਲਿਖ ਰਹੀ ਹਾਂ ਤੇ ਹੋਰਾਂ ਤੋਂ ਵੀ ਅਕਸਰ ਸੁਣਦੀ ਹਾਂ ਕਿ ਲਿਖਣ ਪੜਨ ਨਾਲ ਸਾਡੀ ਜਿੰਦਗੀ ਵਿਚ ਬਹੁਤ ਪਰੀਵਰਤਨ ਆਇਆ ਹੈ। ਇਹ ਬਹੁਤ ਹੀ ਸਕੂਨ ਦਾ ਅਹਿਸਾਸ ਕਰਾਉਦਾ ਹੈ। ਸਾਡੇ ਮਨ ਦੇ ਨਾਲ ਨਾਲ ਸਰੀਰ ਨੂੰ ਵੀ ਆਰਾਮ ਮਹਿਸੂਸ ਹੁੰਦਾ ਹੈ। ਅਸੀਂ ਵੱਖੋ ਵੱਖਰਾ ਸੋਚਦੇ ਹਾਂ ਤੇ ਵੱਖੋ ਵੱਖਰਾ ਲਿਖਦੇ ਹਾਂ। ਹਰ ਇੱਕ ਦਾ ਅਪਣਾ ਤਜਰਬਾ ਹੈ, ਪਰ ਪੜਨ ਤੇ ਲਿਖਣ ਨਾਲ,ਸਭ ਦੀ ਰੂਹ ਨੂੰ ਖੁਰਾਕ ਇੱਕੋ ਜਹੀ ਮਿਲਦੀ ਹੈ।ਜਿਸ ਕਾਰਨ ਅਸੀਂ ਅਪਣਅ ਜਦਗਅ ਚ ਬਹਤ ਬੜਾ ਮਾਨਸਿਕ ਬਦਲਾਅ ਦੇਖਿਆ ਹੈ। ਮੋਬਾਇਲ ਅਤੇ ਲੈਪਟਾਪ ਦੀ ਸਹੂਲਤ ਤਨਾਅ ਵਦਾਉਦੀ ਹੈ।ਇਸ ਤੋਂ ਜਿੰਨਾ ਹੋ ਸਕੇ ਬਚਾਅ ਜਰੂਰੀ ਹੈ। ਕਈ ਸਾਲ ਪਹਿਲਾਂ ਇਸ ਤਨਾਅ ਦਾ ਨਾਮੋ ਨਿਸ਼ਾਨ ਨਹੀਂ ਸੀ।ਅੱਜ ਦੀ ਹਾਲਤ ਬਾਰੇ ਸਭ ਨੂੰ ਜਾਣਕਾਰੀ ਹੈ।ਜਿਵੇਂ ਜਿਵੇਂ ਕਿਤਾਬਾਂ ਤੋਂ ਲੋਕ ਦੂਰ ਹੁੰਦੇ ਜਾ ਰਹੇ ਹਨ, ਪ੍ਰੇਸ਼ਾਨੀਆਂ ਚ ਘਿਰ ਰਹੇ ਹਨ ।
ਬੱਚਿਆਂ ਦੀ ਗੱਲ ਕਰੀਏ ਤਾਂ ਹੋਰ ਵੀ ਦੁੱਖ ਹੁੰਦਾ ਹੈ। ਨੈੱਟਵਰਕ ਦੇ ਆਦੀ ਹੋ ਚੁੱਕੇ ਹਨ। ਬੱਚੇ ਨਾ ਮਿੱਟੀ ਵਿਚ ਖੇਲਦੇ ਹਨ ਨਾ ਹੀ ਨੱਚ ਟੱਪ ਕੇ ਸਰੀਰਕ ਕਸਰਤ ਦਾ ਲਾਭ ਲੈਂਦੇ ਹਨ। ਸਕੂਲ ਵਿੱਚ ਪੜਾਈ ਤੋਂ ਇਲਾਵਾ ਲਿਖਣ ਪੜਨ ਦਾ ਸੌਂਕ ਘੱਟਦਾ ਜਾ ਰਿਹਾ। ਪਰ ਅਸੀਂ ਸਾਹਿਤ ਸਭਾਵਾਂ ਵਿੱਚ ਅਕਸਰ ਜਿਕਰ ਕਰਦੇ ਹਾਂ ਕਿ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਕਿਤਾਬਾਂ ਨਾਲ ਵੱਧ ਤੋਂ ਵੱਧ ਜੋੜਿਆ ਜਾਵੇ ਅਤੇ ਸੱਭਿਆਚਾਰ ਵਾਰੇ ਜਾਣਕਾਰੀ ਮਿਲਦੀ ਰਹੇ ਤਾਂ ਆਉਣ ਵਾਲੇ ਸਮੇਂ ਚ ਅਸੀਂ ਬਹੁਤ ਕੁਛ ਛੱਡ ਕੇ ਜਾਵਾਂਗੇ । ਇਹ ਕੋਸ਼ਿਸਾਂ ਅਸੀਂ ਸੁਰੂ ਕਰ ਦਿੱਤੀਆਂ ਹਨ। ਸਾਹਿਤ ਖੇਤਰ ਨਾਲ ਜੁੜੇ ਪ੍ਰੇਮੀ ਵੱਧ ਤੋਂ ਵੱਧ ਉਪਰਾਲੇ ਕਰ ਰਹੇ ਹਨ।
ਜਿਸ ਅਰਾਮ ਦੀ ਜਿੰਦਗੀ ਵਿੱਚੋਂ ਅਸੀਂ ਗੁਜਰ ਰਹੇ ਹਾਂ, ਆਉਣ ਵਾਲੀ ਪੀੜੀ ਨੂੰ ਵੀ ਇਸਦਾ ਅਹਿਸਾਸ ਹੋਣਾ ਜਰੂਰੀ ਹੈ। ਜੇਕਰ ਅਸੀਂ ਸਾਹਿਤ ਪ੍ਰੇਮੀ ਦਸ ਬੱਚਿਆਂ ਵਿੱਚੋਂ ਇੱਕ ਬੱਚੇ ਨੂੰ ਵੀ ਕਿਤਾਬਾਂ ਦੇ ਨੇੜੇ ਲੈ ਕੇ ਆਉਣ ਵਿਚ ਸਫਲ ਰਹੇ ਤਾਂ ਆਉਣ ਵਾਲੀ ਪੀੜੀ ਕਿਤਾਬਾਂ ਨਾਲ ਜੁੜੀ ਰਹੇਗੀ।
ਕੈਂਸਰ ਜਹੀ ਬਿਮਾਰੀ ਨਾਲ ਲੜ ਕੇ ਤੰਦਰੁਸਤੀ ਪਾਈ ਹੈ ਅਸੀਂ, ਸਿਰਫ ਲਿਖਣ ਪੜਨ ਕਰਕੇ ਹੋਰਾਂ ਨੇ ਵੀ ਦੱਸਿਆ ਕਿ ਅਸੀਂ ਮਾਨਸਿਕ ਬਦਲਾਅ ਦੇਖਿਆ ਹੈ। ਇੱਥੋਂ ਤੱਕ ਕਿ ਮੇਰੇ ਡਾਕਟਰ ਨੇ ਵੀ ਮੇਰੇ ਲਿਖਣ ਦੀਆਂ ਤਾਰੀਫਾਂ ਕੀਤੀਆਂ ।ਕਿਉਂਕਿ ਮਾਨਸਿਕ ਪ੍ਰੇਸ਼ਾਨੀ ਤੋਂ ਦੂਰੀ ਰੱਖਣੀ ਜਰੂਰੀ ਹੈ ਤਾਂ ਜੋ ਮਨ ਅਤੇ ਦਿਮਾਗ  ਤੰਦਰੁਸਤ ਰਹਿਣ। ਅਸੀਂ ਲਿਖਣ ਪੜਨ ਨਾਲ ਜੋ ਬਦਲਅ ਮਹਿਸੂਸ ਕੀਤਾ ਹੈ, ਹੋਰ ਵੀ ਮਹਿਸੂਸ ਕਰਨ ਦੁਆ ਕਰਦੀ ਹਾਂ।

ਜਸਪ੍ਰੀਤ ਕੌਰ ਮਾਂਗਟ
+91 99143 48246