
(ਮਿੰਨੀ ਕਹਾਣੀ)-----------------ਬਲੱਡ ਬੀ ਗਰੁੱਪ---------------
Sun 11 Nov, 2018 0
(ਮਿੰਨੀ ਕਹਾਣੀ)-----------------ਬਲੱਡ ਬੀ ਗਰੁੱਪ---------------
ਸਰਪੰਚ ਮੋਹਣ ਸਿੰਘ ਅਪਣੇ ਹੀ ਪਿੰਡ ਦੀ ਇਕ ਬੱਚੀ ਨੂੰ ਲੈ ਕੇ ਹਸਪਤਾਲ ਵਿਚ ਪਹੁੰਚਦਾ ਹੈ। ਬੱਚੀ ਨੂੰ ਐਮਰਜੈਂਸੀ ਰੂਪ ਵਿਚ ਲਿਜਾਇਆ ਗਿਆ। ਸਰਪੰਚ ਮੋਹਣ ਸਿੰਘ ਨੇ ਤਾਕੀਦ ਕੀਤੀ ਕਿ ਡਾਕਟਰ ਸਾਹਿਬ ਇਹ ਗ਼ਰੀਬ ਬੱਚੀ ਬੜੀ ਹੋਣਹਾਰ ਤੇ ਹੁਸ਼ਿਆਰ ਹੈ। ਮਾਪੇ ਬਹੁਤ ਹੀ ਗ਼ਰੀਬ ਹਨ। ਕੁੱਝ ਕੁ ਮਦਦ ਮੈਂ ਕਰ ਰਿਹਾ ਹਾਂ, ਬਾਕੀ ਤੁਸੀ ਕ੍ਰਿਪਾ ਕਰ ਦੇਵੋ। ਇਹ ਕਿਸੇ ਦਿਨ ਦੇਸ਼ ਦਾ ਨਾਮ ਰੋਸ਼ਨ ਕਰੇਗੀ।
ਡਾਕਟਰ ਨੇ ਕਿਹਾ ਨਰਸ! ਜਲਦੀ ਕਰੋ ਖ਼ੂਨ ਚੜ੍ਹਾਉਣਾ ਪਵੇਗਾ। ਇਸ ਦਾ ਬਲੱਡ ਗਰੁੱਪ ਵੇਖੋ। ਕਾਫ਼ੀ ਦੇਰ ਬਾਅਦ ਨਰਸ ਰੀਪੋਰਟ ਲੈ ਕੇ ਆਈ ਤੇ ਕਿਹਾ ਬੀ ਗਰੁੱਪ ਹੈ ਸਰ!
ਸਰਪੰਚ ਸਾਹਿਬ! ਦੋ ਬੋਤਨਾ ਬੀ ਗਰੁੱਪ ਦੀਆਂ ਚਾਹੀਦੀਆਂ ਹਨ ਪਰ ਤੁਸੀ ਤਿੰਨ ਬੋਤਲਾਂ ਦਾ ਇੰਤਜ਼ਾਮ ਕਰੋ, ਸਾਡੇ ਸਟਾਕ ਵਿਚ ਅੱਜ ਇਕ ਵੀ ਬੀ ਗਰੁੱਪ ਖ਼ੂਨ ਦੀ ਬੋਤਲ ਨਹੀਂ।
ਜੀ, ਡਾਕਟਰ ਸਾਹਿਬ ਜੀ ਕ੍ਰਿਪਾ ਕਰੋ ਸਰਪੰਚ ਥਥਲਾਉਂਦਾ ਹੋਇਆ ਬੋਲਿਆ। ਤੁਸੀ ਪੇਂਡੂ ਸਮਝਦੇ ਨਹੀਂ, ਮਜਬੂਰੀ ਹੈ ਸਾਡੀ, ਡਾਕਟਰ ਨੇ ਕਿਹਾ।
ਅਚਾਨਕ ਤੇਜ਼ੀ ਨਾਲ ਐਮਰਜੈਂਸੀ ਕਮਰੇ ਵਿਚ ਤਿੰਨ ਡਾਕਟਰ ਤੇ ਪੰਜ ਨਰਸਾਂ ਇਕ ਬੱਚੀ ਨੂੰ ਲੈ ਕੇ ਦਾਖ਼ਲ ਹੋਏ।
ਡਾਕਟਰ ਸਾਹਿਬ ਸੋਰੀ, ਤੁਹਾਡੀ ਬੱਚੀ ਦਾ ਐਕਸੀਡੈਂਟ!
ਹੁਣ ਡਾਕਟਰ ਦਾ ਦਿਮਾਗ਼ੀ ਸੰਤੁਲਨ ਖ਼ਰਾਬ ਹੋ ਗਿਆ ਤੇ ਚੀਕ-ਚੀਕ ਕੇ ਕਹਿਣ ਲੱਗਾ, ਜਲਦੀ ਕਰੋ, ਆਕਸੀਜਨ ਦੇਵੋ, ਜਲਦੀ ਖ਼ੂਨ ਚੜਾਉ, ਨਰਸਾਂ ਵੱਖ ਵੱਖ ਬਲੱਡ ਗਰੁੱਪਸ਼ ਦੀਆਂ ਬੋਤਲਾਂ ਡਾਕਟਰ ਅੱਗੇ ਸੁੱਟ ਰਹੇ ਸਨ। ਜਿਨ੍ਹਾਂ ਵਿਚ ਪੰਜ ਬੋਤਲਾਂ ਬੀ ਗਰੁੱਪ ਵੀ ਸਨ। ਸਰਪੰਚ ਹੁਣ ਡਾਕਟਰ ਦੀ ਮਜਬੂਰੀ ਵਲ ਵੇਖ ਰਿਹਾ ਸੀ।
- ਈਸ਼ਰ ਸਿੰਘ ਲੰਭਵਾਲੀ,
ਮੋਬਾਈਲ: 94654-09480
Comments (0)
Facebook Comments (0)