ਉਸਮਾ ਟੂਲ ਪਲਾਜ਼ਾ ਲੋਕਲ ਮੁਲਾਜਮਾ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ 7 ਜੂਨ ਤੋਂ ਹੋਵੇਗਾ ਫਰੀ, ਟੋਲ ਪਲਾਜ਼ਾ ਨਾਲ ਸਬੰਧਤ ਮਸਲਿਆਂ ਲਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਕਰੇਗੀ ਤਿੱਖਾ ਸੰਘਰਸ਼, :- ਮਾਣੋਚਾਹਲ ,ਸਿੱਧਵਾਂ, ।
Wed 5 Jun, 2024 0ਚੋਹਲਾ ਸਾਹਿਬ 5 ਜੂਨ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨਤਾਰਨ ਦੀ ਮੀਟਿੰਗ ਬਾਬਾ ਕਾਹਨ ਸਿੰਘ ਦੇ ਸਥਾਨਾਂ ਤੇ ਪਿੰਡ ਪਿੱਦੀ ਵਿਖੇ ਜਿਲਾ ਤਰਨਤਾਰਨ ਦੇ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਿਤ ਕਰਦਿਆਂ ਸੂਬਾ ਆਗੂ ਅਤੇ ਜਿਲਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਦਿਆਲ ਸਿੰਘ ਮੀਆਂਵਿੰਡ ,ਬਲਵਿੰਦਰ ਸਿੰਘ ਚੋਹਲਾ ਸਾਹਿਬ, ਜਰਨੈਲ ਸਿੰਘ ਨੂਰਦੀ ਨੇ ਕਿਹਾਂ ਕਿ ਟੋਲ ਪਲਾਜ਼ਾ ਉਸਮਾ ਦੇ ਅਧਿਕਾਰੀਆਂ ਵੱਲੋਂ ਜੋ ਲੋਕਲ ਮੁਲਾਜਮਾ ਰੱਖੇ ਹੋਏ ਹਨ ।ਉਹਨਾਂ ਨਾਲ ਅਧਿਕਾਰੀ ਬਹੁਤ ਹੀ ਰੁੱਖਾਂ ਰਵੱਈਆ ਅਪਣਾ ਰਹੇ ਹਨ।ਅਤੇ ਮੁਲਾਜਮਾ ਨੂੰ ਬਿਨਾ ਕਿਸੇ ਕਾਰਨ ਨੌਕਰੀ ਤੋਂ ਬਰਖਾਸਿਤ ਕਰ ਰਹੇ ਹਨ ।ਜੋ ਬਹੁਤ ਹੀ ਘਟੀਆ ਗੱਲ ਹੈ। ਕਿਉਂਕਿ ਕਿ ਟੋਲ ਪਲਾਜ਼ਾ ਤੇ ਲੋਕਲ ਲੋਕਾ ਅਤੇ ਆਮ ਘਰਾ ਦੇ ਬੱਚਿਆਂ ਨੂੰ ਰੋਜਗਾਰ ਮਹੱਈਆ ਕਰਵਾਉਣ ਲਈ । ਪਹਿਲ ਦੇ ਆਧਾਰ ਤੇ ਰੱਖਣਾ ਹੁੰਦਾ ਹੈ। ਪਰ ਇਸ ਸਭ ਦੇ ਉੱਲਟ ਜੋ ਮੁਲਾਜਮ ਟੋਲ ਪਲਾਜ਼ਾ ਤੇ ਕੰਮ ਕਰਦੇ ਹਨ ।ਉਹਨਾਂ ਮੁਲਾਜਮਾ ਦੀਆ ਬਣਦੀਆਂ ਤਨਖਾਹਾ ਵੀ ਨਹੀ ਦਿੱਤੀਆਂ ਜਾਂਦੀਆਂ ਹਨ। ਜਦੋਂ ਉਹਨਾਂ ਮੁਲਾਜਮਾ ਨੇ ਜਥੇਬੰਦੀ ਨਾਲ ਸੰਪਰਕ ਕੀਤਾ ਤਾ ਪਤਾ ਲੱਗਾ ਕਿ ਉਹਨਾਂ ਗਰੀਬ ਘਰਾ ਦੇ ਮੁੰਡੇ ਕੁੜੀਆ ਨੂੰ ਡਰਾਇਆ ਧਮਕਾਇਆ ਜਾ ਰਿਹਾ ਅਤੇ ਨਾਜਾਇਜ ਵਾਰਨਿਗ ਲੈਟਰ ਕੱਢੇ ਜਾ ਰਹੇ ਹਨ । ਪਰ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਤੋ ਲਿਆ ਕੇ ਜੋ ਉੱਚ ਅਧਿਕਾਰੀ ਲਾਏ ਹਨ।ਉਹ ਇਹਨਾਂ ਲੋਕਲ ਮੁਲਾਜਮਾ ਨੂੰ ਬਿਨਾ ਕਿਸੇ ਕਾਰਣ ਪਰੇਸ਼ਾਨ ਕਰਦੇ ਹਨ, । ਜੇ ਕੋਈ ਮੁਲਾਜਮਾ ਆਪਣੀ ਗੱਲ ਅਧਿਕਾਰੀਆਂ ਨਾਲ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਬਿਨਾ ਕਿਸੇ ਕਾਰਣ ਨੌਕਰੀ ਤੋ ਬਰਖਾਸਿਤ ਕਰ ਦਿੱਤਾ ਜਾਂਦਾ ਹੈ। ਇਸ ਸਾਰੇ ਦਾ ਪਤਾ ਜਦੋਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਧਿਆਨ ਵਿੱਚ ਆਇਆ ਤਾਂ ਕਿਸਾਨ ਆਗੂਆਂ ਨੇ ਇਸ ਬਾਰੇ ਵਿਚਾਰਨ ਤੋ ਬਾਅਦ ਫੈਸਲਾ ਕੀਤਾ ਕਿ ਇਸ ਸਭ ਦੇ ਹੱਲ ਲਈ 7 ਜੂਨ ਤੋਂ ਟੋਲ ਪਲਾਜ਼ਾ ਆਮ ਲੋਕਾਂ ਲਈ ਫਰੀ ਕਰ ਦਿੱਤਾ ਜਾਵੇਗਾ। ਅਤੇ ਜਿੰਨਾ ਚਿਰ ਟੋਲ ਪਲਾਜ਼ਾ ਦੇ ਅਧਿਕਾਰੀ ਮੁਲਾਜਮਾ ਦੀਆਂ ਮੰਗਾਂ ਦੇ ਨਾਲ ਨਾਲ ਜੋ ਪਹਿਲਾਂ ਵੀ ਇਹਨਾਂ ਨਾਲ ਕਈ ਵਾਰ ਵਿਸਵਾਸ ਤੋ ਬਾਅਦ ਧਰਨੇ ਮੁਲਤਵੀ ਕੀਤੇ ਸਨ ਉਹ ਸਾਰੀਆਂ ਮੰਗਾਂ ਵੀ ਨਾਲ ਹੀ ਰਹਿਣਗੀਆਂ । ਜਿਸ ਵਿੱਚ ਟH 54 ਦੇ ਅਧਿਕਾਰੀਆਂ ਵੱਲੋਂ ਪਿਛਲੇ ਸਮੇਂ ਵਿੱਚ ਮੰਨੀਆਂ ਹੋਈਆਂ ਮੰਗਾਂ ਉਸਮਾ ਟੋਲ ਪਲਾਜਾ ਤੇ ਸਰਵਿਸ ਰੋਡ ਨੂੰ ਬਣਾਉਣ ਸਬੰਧੀ ਜੋ ਕਿ ਸਰਕਾਰ ਵੱਲੋਂ ਮਨਜੂਰ ਸ਼ੁਦਾ ਹੈ।ਦੁਗਲ ਵਾਲਾ ਦਾ ਕੱਟ, ਚੁਤਾਲਾ ਪਿੰਡ ਵੱਲ ਜਾਦੀ ਸਰਵਿਸ ਲਾਇਨ ਤੇ ਮਿੱਟੀ ਪਾਕੇ ਉੱਚੀ ਕਰਨਾ ਅਤੇ ਸੜਕ ਤਿਆਰ ਕਰਨ ਦੀ ਗੱਲ ਅਤੇ ਨਾਲ ਬਰਸਾਤੀ ਪਾਣੀ ਦੇ ਨਿਕਾਸ ਲਈ ਨਾਲਾ ਕੱਢਣਾ, 21 ਸਤੰਬਰ ਨੂੰ ਕਿਸਾਨ ਆਗੂਆਂ ਤੇ ਕੀਤੇ ਗਏ ਬਾਈ ਨੇਮ ਪਰਚੇ ਅਤੇ ਨਾਲ 400 ਅਣਪਛਾਤੇ ਬੀਬੀਆਂ ਕਿਸਾਨਾਂ ਮਜਦੂਰਾ ਤੇ ਪਰਚੇ ਦਰਜ ਕੀਤੇ ਸਨ। 10 ਜਨਵਰੀ ਨੂੰ ਟੋਲ ਪਲਾਜਾ ਤੇ ਲੱਗੇ ਧਰਨੇ ਵਿੱਚ ਣਛਸ਼ ਰਵਿਸ਼ੇਰ ਸਿੰਘ ਗੋਇੰਦਵਾਲ ਅਤੇ ਤਹਿਸੀਲ ਦਾਰ ਤਰਨਤਾਰਨ ਵੱਲੋਂ ਬਿਨਾ ਵਜਹ ਕਿਸਾਨਾਂ ਤੇ ਕੀਤੇ ਹੋਏ ਪਰਚੇ ਰੱਦ ਕਰਨ ਦਾ ਜੋ ਵਿਸ਼ਵਾਸ ਦਵਾਇਆ ਸੀ ।ਉਹ ਪਰਚੇ ਰੱਦ ਕਰਨੇ, ਰੋਡ ਤੇ ਖਰਾਬ ਹੋਈਆਂ ਲਾਈਟਾਂ ਨੂੰ ਠੀਕ ਕਰਨਾ। ਹਾਈਵੇ ਤੇ ਬਣੇ ਬਾਥਰੂਮ ਦੀ ਸਫਾਈ ਅਤੇ ਖਰਾਬ ਹੋਏ ਬਾਥਰੂਮਾ ਦੀ ਮੁਰੰਮਤ ਕਰਨੀ ਆਦਿ ਸਾਰੀਆਂ ਮੰਗਾਂ ਨੂੰ ਲੈ ਕੇ 7 ਜੂਨ ਤੋਂ ਟੂਲ ਪਲਾਜ਼ਾ ਆਮ ਲੋਕਾਂ ਲਈ ਫਰੀ ਕੀਤਾ ਜਾਵੇਗਾ ਅਤੇ ਉਨੀ ਦੇਰ ਤੱਕ ਫਰੀ ਰਹੇਗਾ ਜਿੰਨੀ ਦੇਰ ਤੱਕ ਸਾਰੀਆਂ ਮੰਗਾਂ ਨੂੰ ਮੰਨ ਕੇ ਕਾਰਵਾਈ ਨਹੀਂ ਕੀਤੀ ਜਾਂਦੀ। ਕਿਸਾਨ ਆਗੂਆਂ ਨੇ ਕਿਹਾ ਕੀ ਇਹ ਸਰਕਾਰੇ ਅਧਿਕਾਰੀਆਂ ਤੇ ਨਿਰਭਰ ਕਰਦਾ ਹੈ ।ਕਿ ਉਹ ਕਿੰਨੀ ਜਲਦੀ ਮੰਗਾ ਨੂੰ ਹੱਲ ਕਰਦੀ ਹੈ ।ਜਿੰਨੇ ਦਿਨ ਟੋਲ ਪਲਾਜਾ ਬੰਦ ਰਹਿੰਦਾ ਹੈ ।ਉਸ ਦੀ ਜਿੰਮੇਵਾਰ ਸਰਕਾਰ ਹੋਏਗੀ ਇਸ ਮੌਕੇ ਸਲਵਿੰਦਰ ਸਿੰਘ ਜੀਉਬਾਲਾ, ਪਰਮਜੀਤ ਸਿੰਘ ਛੀਨਾ, ਕੁਲਵਿੰਦਰ ਸਿੰਘ ਕੈਰੋਵਾਲ, ਮਨਜਿੰਦਰ ਸਿੰਘ ਗੋਲਵੜ, ਮੁਖਤਾਰ ਸਿੰਘ ਬਿਹਾਰੀਪੁਰ, ਪਾਖਰ ਸਿੰਘ ਲਾਲਪੁਰ, ਅਜੀਤ ਸਿੰਘ ਚੰਬਾ, ਸੁਖਵਿੰਦਰ ਸਿੰਘ ਦੁਗਲਵਾਲਾ, ਨਿਸ਼ਾਨ ਸਿੰਘ ਕਵਾੜਕਾ, ਸੁੱਚਾ ਸਿੰਘ ਵੀਰਮ, ਸਰਵਨ ਸਿੰਘ ਵਲੀਪੁਰ, ਗਿਆਨ ਸਿੰਘ ਚੋਹਲਾ ਖੁਰਦ, ਕਵਲਜੀਤ ਸਿੰਘ ਦੀਨੇਵਾਲ, ਸਵਰਨ ਸਿੰਘ ਹਰੀਕੇ, ਕੁਲਵੰਤ ਸਿੰਘ ਭੈਲ ਆਦਿ ਆਗੂ ਹਾਜ਼ਰ ਸਨ।
Comments (0)
Facebook Comments (0)